Bathinda Blast Case ਨਾਲ ਜੁੜੀ ਵੱਡੀ ਖ਼ਬਰ; NIA ਵੱਲੋਂ ਕੀਤੀ ਜਾ ਰਹੀ ਜਾਂਚ
ਮਿਲੀ ਜਾਣਕਾਰੀ ਮੁਤਾਬਿਕ ਜੀਦਾ ਬਲਾਸਟ ਮਾਮਲੇ ਵਿੱਚ ਐਨਆਈਏ ਨੇ ਆਪਣੀ ਕਾਰਵਾਈ ਹੋਰ ਵੀ ਤੇਜ਼ ਕਰ ਦਿੱਤੀ ਹੈ। ਮੁਕਤਸਰ ਦੇ ਹਰਾਜ ਪਿੰਡ ਵਿੱਚ ਪੰਚਾਇਤ ਮੈਂਬਰ ਦੇ ਘਰ ਰੇਡ ਕੀਤੀ ਗਈ।
Bathinda Blast Update News : ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਇੱਕ ਘਰ ’ਚ ਸਤੰਬਰ ਮਹੀਨੇ ’ਚ ਬੰਬ ਧਮਾਕੇ ਦੀ ਵਾਪਰੀ ਘਟਨਾ ’ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦਈਏ ਕਿ ਮਾਮਲੇ ਸਬੰਧੀ ਐਨਆਈਏ ਦੀ ਟੀਮ ਵੱਲੋਂ ਐਨਆਈਏ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਿਕ ਜੀਦਾ ਬਲਾਸਟ ਮਾਮਲੇ ਵਿੱਚ ਐਨਆਈਏ ਨੇ ਆਪਣੀ ਕਾਰਵਾਈ ਹੋਰ ਵੀ ਤੇਜ਼ ਕਰ ਦਿੱਤੀ ਹੈ। ਮੁਕਤਸਰ ਦੇ ਹਰਾਜ ਪਿੰਡ ਵਿੱਚ ਪੰਚਾਇਤ ਮੈਂਬਰ ਦੇ ਘਰ ਰੇਡ ਕੀਤੀ ਗਈ। ਐਨਆਈਏ ਦੀ ਜਿਸ ਘਰ ਛਾਪੇਮਾੀ ਹੋਈ ਉਸ ਵਿਅਕਤੀ ਨੂੰ ਜੀਦਾ ਬਲਾਸਟ ਮਾਮਲੇ ਵਿੱਚ ਮੁਲਜ਼ਮ ਦਾ ਮਾਮਾ ਦੱਸਿਆ ਜਾ ਰਿਹਾ ਹੈ। ਐਨਆਈਏ ਨੇ 3 ਘੰਟੇ ਤੱਕ ਲੰਬੀ ਪੁੱਛਗਿੱਛ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਬਲਾਸਟ ਦੇ ਪਿੱਛੇ ਕਿਹੜਾ ਵੱਡਾ ਜਾਲ ਕੰਮ ਕਰ ਰਿਹਾ ਸੀ।
ਟੀਮ ਨੇ ਘਰ ਦੀ ਹਰ ਕੋਨੇ-ਕੋਨੇ ਤੱਕ ਤਲਾਸ਼ੀ ਲਈ ਅਤੇ ਪਰਿਵਾਰਿਕ ਮੈਂਬਰਾਂ ਨਾਲ ਵਿਸਥਾਰ ਵਿੱਚ ਪੁੱਛਗਿੱਛ ਕੀਤੀ। ਜਾਂਚ ਏਜੰਸੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੁਰਪ੍ਰੀਤ ਨੂੰ ਇਹ ਵਿਸਫੋਟਕ ਸਮੱਗਰੀ ਕੌਣ ਦੇ ਰਿਹਾ ਸੀ, ਉਸਦੇ ਸੰਪਰਕ ਕਿਹੜੇ-ਕਿਹੜੇ ਲੋਕਾਂ ਨਾਲ ਸਨ ਅਤੇ ਇਸ ਮਾਡਿਊਲ ਵਿੱਚ ਹੋਰ ਕੌਣ-ਕੌਣ ਸ਼ਾਮਲ ਹੋ ਸਕਦਾ ਹੈ।
10 ਸਤੰਬਰ ਨੂੰ ਹੋਏ ਧਮਾਕੇ ਵਿੱਚ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋਇਆ ਸੀ, ਜਿਸ ਕਾਰਨ ਉਸਦਾ ਸੱਜਾ ਹੱਥ ਕੱਟਣਾ ਪਿਆ ਸੀ, ਜਦਕਿ ਉਸਦੇ ਪਿਤਾ ਵੀ ਜ਼ਖ਼ਮੀ ਹੋਏ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗੁਰਪ੍ਰੀਤ ਸੋਸ਼ਲ ਮੀਡੀਆ ਰਾਹੀਂ ਕਟਰਪੰਥੀ ਵਿਚਾਰਧਾਰਾ ਨਾਲ ਪ੍ਰਭਾਵਿਤ ਹੋਇਆ ਸੀ ਅਤੇ ਉਹ ਸੰਵੇਦਨਸ਼ੀਲ ਥਾਵਾਂ 'ਤੇ ਹਮਲੇ ਦੀ ਤਿਆਰੀ ਕਰ ਰਿਹਾ ਸੀ।
ਐਨਆਈਏ ਇਸ ਮਾਮਲੇ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਮੰਨ ਰਹੀ ਹੈ, ਕਿਉਂਕਿ ਹਾਲ ਹੀ ਵਿੱਚ ਦਿੱਲੀ, ਫਰੀਦਾਬਾਦ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸਫੋਟਕ ਸਮੱਗਰੀ ਮਿਲੀ ਹੈ। ਹਾਲਾਂਕਿ ਸੂਤਰਾਂ ਨੇ ਇਹ ਵੀ ਦੱਸਿਆ ਕਿ ਰੇਡ ਦੌਰਾਨ ਘਰ ਤੋਂ ਕੋਈ ਸ਼ੱਕੀ ਜਾਂ ਆਪਤੀਜਨਕ ਵਸਤੂ ਬਰਾਮਦ ਨਹੀਂ ਹੋਈ ਅਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਟੀਮ ਸਿਰਫ਼ ਪੁੱਛਗਿੱਛ ਕਰਨ ਤੋਂ ਬਾਅਦ ਵਾਪਸ ਮੁੜ ਗਈ।
ਐਨਆਈਏ ਹੁਣ ਇਹ ਖੰਗਾਲ ਰਹੀ ਹੈ ਕਿ ਗੁਰਪ੍ਰੀਤ ਨੂੰ ਇਹ ਸਮੱਗਰੀ ਕਿਹੜੇ ਰਾਹੀਂ ਮਿਲੀ ਅਤੇ ਕੀ ਇਸ ਜਾਲ ਵਿੱਚ ਹੋਰ ਲੋਕ ਵੀ ਸਰਗਰਮ ਹਨ, ਤਾਂ ਜੋ ਇਸ ਪੂਰੇ ਮਾਡਿਊਲ ਨੂੰ ਬੇਨਕਾਬ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Former DIG Harcharan Bhullar ਨੇ ਗ੍ਰਿਫ਼ਤਾਰੀ ਖਿਲਾਫ ’ਚ ਹਾਈ ਕੋਰਟ ਦਾ ਕੀਤਾ ਰੁਖ਼, ਆਪਣੀ ਗ੍ਰਿਫਤਾਰੀ ਨੂੰ ਦੱਸਿਆ ਪੂਰੀ ਤਰ੍ਹਾਂ 'ਗਲਤ'