ਲਗਾਤਾਰ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਨਿਤੀਸ਼ ਕੁਮਾਰ, ਪਟਨਾ ਚ ਚੁੱਕੀ ਸਹੁੰ, ਵੇਖੋ ਕੈਬਨਿਟ ਚ ਹੋਰ ਕਿਹੜੇ ਮੰਤਰੀ ?

Nitish Kumar Oath Ceremony : 74 ਸਾਲਾ ਨਿਤੀਸ਼ ਕੁਮਾਰ ਪਹਿਲੀ ਵਾਰ 2000 ਵਿੱਚ ਮੁੱਖ ਮੰਤਰੀ ਬਣੇ ਸਨ, ਪਰ ਉਨ੍ਹਾਂ ਦੀ ਸਰਕਾਰ ਸਿਰਫ਼ ਅੱਠ ਦਿਨਾਂ ਵਿੱਚ ਡਿੱਗ ਗਈ। ਉਹ ਫਿਰ 2005 ਵਿੱਚ ਦੁਬਾਰਾ ਮੁੱਖ ਮੰਤਰੀ ਬਣੇ ਅਤੇ 2014 ਤੱਕ ਸੱਤਾ ਵਿੱਚ ਰਹੇ।

By  KRISHAN KUMAR SHARMA November 20th 2025 11:56 AM -- Updated: November 20th 2025 12:22 PM

Nitish Kumar Oath Ceremony : ਜਨਤਾ ਦਲ (ਯੂਨਾਈਟਿਡ) ਦੇ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਨੇ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਰਿਕਾਰਡ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 74 ਸਾਲਾ ਨਿਤੀਸ਼ ਕੁਮਾਰ ਪਹਿਲੀ ਵਾਰ 2000 ਵਿੱਚ ਮੁੱਖ ਮੰਤਰੀ ਬਣੇ ਸਨ, ਪਰ ਉਨ੍ਹਾਂ ਦੀ ਸਰਕਾਰ ਸਿਰਫ਼ ਅੱਠ ਦਿਨਾਂ ਵਿੱਚ ਡਿੱਗ ਗਈ। ਉਹ ਫਿਰ 2005 ਵਿੱਚ ਦੁਬਾਰਾ ਮੁੱਖ ਮੰਤਰੀ ਬਣੇ ਅਤੇ 2014 ਤੱਕ ਸੱਤਾ ਵਿੱਚ ਰਹੇ। ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ JDU ਦੇ ਮਾੜੇ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦਿੱਤਾ, ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਸੱਤਾ ਵਿੱਚ ਵਾਪਸ ਆ ਗਏ।

ਪਟਨਾ ਦੇ ਗਾਂਧੀ ਮੈਦਾਨ ਵਿਖੇ ਹੋਏ ਇਸ ਸ਼ਾਨਦਾਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਸੀਨੀਅਰ ਭਾਜਪਾ ਆਗੂ ਮੌਜੂਦ ਸਨ।

ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਕੁੱਲ 26 ਵਿਧਾਇਕਾਂ ਨੇ ਮੰਤਰੀ ਵੱਜੋਂ ਸਹੁੰ ਚੁੱਕੀ। 14 ਭਾਜਪਾ ਕੋਟੇ ਤੋਂ, ਅੱਠ ਜੇਡੀਯੂ ਤੋਂ, ਦੋ ਐਲਜੇਪੀ (ਆਰ) ਤੋਂ, ਇੱਕ ਐਚਏਐਮ ਤੋਂ ਅਤੇ ਇੱਕ ਕੁਸ਼ਵਾਹਾ ਦੀ ਪਾਰਟੀ ਤੋਂ ਹਨ। ਇਸ ਮੰਤਰੀ ਮੰਡਲ ਵਿੱਚ ਇੱਕ ਮੁਸਲਿਮ ਚਿਹਰਾ ਸ਼ਾਮਲ ਹੈ। ਜੇਡੀਯੂ ਨੇ ਜਾਮਾ ਖਾਨ ਨੂੰ ਮੰਤਰੀ ਵਜੋਂ ਦੁਬਾਰਾ ਨਿਯੁਕਤ ਕੀਤਾ ਹੈ।

ਹਰਿਆਣਾ, ਅਸਾਮ, ਗੁਜਰਾਤ, ਮੇਘਾਲਿਆ, ਉੱਤਰ ਪ੍ਰਦੇਸ਼, ਨਾਗਾਲੈਂਡ, ਓਡੀਸ਼ਾ, ਦਿੱਲੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਚਿਰਾਗ ਪਾਸਵਾਨ ਨੇ ਸਟੇਜ 'ਤੇ ਮਾਂਝੀ ਅਤੇ ਜੇਪੀ ਨੱਡਾ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।

13 ਨਵੇਂ ਚਿਹਰਿਆਂ ਨੂੰ ਮੌਕਾ ਮਿਲਿਆ (Nitish Cabinet Minister  List)

ਇਸ ਵਾਰ ਨਿਤੀਸ਼ ਦੀ ਕੈਬਨਿਟ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਰਾਮਕ੍ਰਿਪਾਲ ਯਾਦਵ ਅਤੇ ਸ਼੍ਰੇਅਸੀ ਸਿੰਘ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਚਿਰਾਗ ਦੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਸੰਜੇ ਸਿੰਘ ਵੀ ਸ਼ਾਮਲ ਹਨ।

ਸੰਜੇ ਸਿੰਘ ਨੇ ਮਹੂਆ ਤੋਂ ਚੋਣ ਜਿੱਤੀ। ਉਨ੍ਹਾਂ ਨੇ ਲਾਲੂ ਯਾਦਵ ਦੇ ਪੁੱਤਰ ਤੇਜ ਪ੍ਰਤਾਪ ਨੂੰ ਹਰਾਇਆ।

ਇਨ੍ਹਾਂ ਨੇ ਵੀ ਚੁੱਕੀ ਨਿਤੀਸ਼ ਸਰਕਾਰ ਦੇ ਮੰਤਰੀ ਦੇ ਵੱਜੋਂ ਸਹੁੰ

ਨਿਤੀਸ਼ ਕੁਮਾਰ ਦੀ ਕੈਬਨਿਟ 'ਚ ਦੋ ਉਪ ਮੁੱਖ ਮੰਤਰੀ ਤੋਂ ਇਲਾਵਾ, ਮੰਤਰੀਆਂ 'ਚ ਵਿਜੇ ਕੁਮਾਰ ਚੌਧਰੀ, ਵਿਜੇਂਦਰ ਯਾਦਵ, ਸ਼ਰਵਣ ਕੁਮਾਰ, ਮੰਗਲ ਪਾਂਡੇ, ਦਲੀਪ ਜੈਸਵਾਲ, ਅਸ਼ੋਕ ਚੌਧਰੀ, ਲੈਸੀ ਸਿੰਘ, ਮਦਨ ਸਾਹਨੀ, ਨਿਤਿਨ ਨਵੀਨ, ਰਾਮਕ੍ਰਿਪਾਲ ਯਾਦਵ, ਸੰਤੋਸ਼ ਕੁਮਾਰ ਸੁਮਨ, ਸੁਨੀਲ ਕੁਮਾਰ, ਮੁਹੰਮਦ ਜਾਮਾ, ਸੰਜੇ ਸਿੰਘ ਟਾਈਗਰ, ਅਰੁਣ ਸ਼ੰਕਰ ਪ੍ਰਸਾਦ, ਸੁਰਿੰਦਰ ਮਹਿਤਾ, ਨਰਾਇਣ ਪ੍ਰਸਾਦ, ਰਾਮ ਨਿਸ਼ਾਦ, ਲਖੇਂਦਰ ਕੁਮਾਰ, ਸ਼੍ਰੇਅਸੀ ਸਿੰਘ, ਪ੍ਰਮੋਦ ਕੁਮਾਰ, ਸੰਜੇ ਕੁਮਾਰ, ਸੰਜੇ ਕੁਮਾਰ ਸਿੰਘ ਅਤੇ ਦੀਪਕ ਪ੍ਰਕਾਸ਼ ਦੇ ਨਾਂਅ ਸ਼ਾਮਲ ਹਨ।

Related Post