PTC News
Search
🔍 Search

ਰੇਲਵੇ ਦਾ ਵੱਡਾ ਫੈਸਲਾ, ਹੁਣ Trains ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਬੰਦ ਰਹਿਣਗੇ Mobile Charging Points

ਸਖ਼ਤੀ ਨਾਲ ਲਾਗੂ ਕੀਤੀਆਂ ਜਾਣਗੀਆਂ ਹਦਾਇਤਾਂ

By  Jaswinder Kaur October 28th 2026 09:51 AM

Railway's Big Decision :  ਭਾਰਤੀ ਰੇਲਵੇ ਹੁਣ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਮੋਬਾਈਲ ਫੋਨ ਚਾਰਜਿੰਗ ਪੁਆਇੰਟ ਦੀ ਸੁਵਿਧਾ ਨਹੀਂ ਮਿਲੇਗੀ। ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੇਲਵੇ ਬੋਰਡ ਨੇ ਸਾਰੇ ਜ਼ੋਨਲ ਰੇਲਵੇ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਇਸ ਸਮੇਂ ਦੌਰਾਨ ਰੇਲ ਕੋਚਾਂ ਵਿੱਚ ਮੋਬਾਈਲ ਫੋਨ ਚਾਰਜਿੰਗ ਪੁਆਇੰਟ ਪੂਰੀ ਤਰ੍ਹਾਂ ਨਾਲ ਬੰਦ ਕੀਤੇ ਜਾਣ।  

ਇਹ ਵੀ ਪੜ੍ਹੋ : 

https://www.ptcnews.tv/news-in-punjabi/cyclone-arnab-cyclone-arnab-hits-andhra-pradesh-coast-4431034

ਦੱਖਣ ਪੂਰਬੀ ਰੇਲਵੇ 'ਤੇ ਹੋਏ ਇੱਕ ਹਾਦਸੇ ਤੋਂ ਬਾਅਦ ਬੋਰਡ ਨੇ ਇਨ੍ਹਾਂ ਹਦਾਇਤਾਂ ਨੂੰ ਦੁਬਾਰਾ ਜਾਰੀ ਕੀਤਾ ਹੈ ਅਤੇ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।  ਬੋਰਡ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਇੱਕ ਯਾਤਰੀ ਦਾ ਪਾਵਰ ਬੈਂਕ ਰੇਲਗੱਡੀ 'ਚ ਚਾਰਜਿੰਗ ਪੁਆਇੰਟ ਬੰਦ ਨਾ ਹੋਣ ਕਾਰਨ ਫਟ ਗਿਆ ਸੀ। 

ਰੇਲਵੇ ਬੋਰਡ ਨੇ ਕਰਮਚਾਰੀਆਂ ਨੂੰ ਹਦਾਇਤਾਂ ਤੋਂ ਜਾਣੂ ਰਹਿਣ, ਲੋੜੀਂਦੀ ਸਿਖਲਾਈ ਪ੍ਰਦਾਨ ਕਰਨ ਅਤੇ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਨੂੰ ਅਚਾਨਕ ਨਿਰੀਖਣ ਕਰਨ ਲਈ ਵੀ ਕਿਹਾ ਗਿਆ ਹੈ।

ਰੇਲਵੇ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਿਯਮ ਵਿੱਚ ਕਿਸੇ ਵੀ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਜਾਵੇਗੀ। ਦਰਅਸਲ ਰਾਤ ਵੇਲੇ ਕਈ ਵਾਰ ਯਾਤਰੀ ਮੋਬਾਈਲ ਜਾਂ ਲੈਪਟਾਪ ਚਾਰਜਿੰਗ 'ਤੇ ਲਗਾ ਕੇ ਸੌਂ ਜਾਂਦੇ ਹਨ ਜਿਸ ਕਾਰਨ ਓਵਰਚਾਰਜਿੰਗ ਜਾਂ ਸ਼ਾਰਟ ਸਰਕਟ ਹੋਣ ਕਾਰਨ ਰੇਲ ਦੇ ਡੱਬਿਆਂ ਵਿੱਚ ਅੱਗ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਬਦਕਿਸਮਤੀ ਨਾਲ ਜੇਕਰ ਰਾਤ ਦੇ ਸਮੇਂ ਕੋਈ ਸ਼ਾਰਟ ਸਰਕਟ ਹੁੰਦਾ ਹੈ, ਤਾਂ ਸੁੱਤੇ ਹੋਏ ਯਾਤਰੀਆਂ ਨੂੰ ਤੁਰੰਤ ਪਤਾ ਨਹੀਂ ਲੱਗਦਾ, ਜਿਸ ਨਾਲ ਵੱਡਾ ਹਾਦਸਾ ਹੋ ਸਕਦਾ ਹੈ। ਇਸਦੇ ਨਾਲ ਹੀ ਕਈ ਵਾਰ ਯਾਤਰੀ ਲੋਕਲ ਜਾਂ ਖਰਾਬ ਕੁਆਲਿਟੀ ਦੇ ਚਾਰਜਰ ਵਰਤਦੇ ਹਨ, ਜੋ ਗਰਮ ਹੋ ਕੇ ਬਲਾਸਟ ਹੋ ਸਕਦੇ ਹਨ ਜਿਸ ਕਾਰਨ ਰੇਲ ਸੇਵਾਵਾਂ ਅਤੇ ਯਾਤਰੀਆਂ ਦੀ ਸੁਰੱਖਿਆ ਖਤਰੇ 'ਚ ਪੈ ਸਕਦੀ ਹੈ।  










Related Post