Jio: ਹੁਣ ਲੋਕਾਂ ਨੂੰ ਈ.ਐਮ.ਆਈ 'ਤੇ ਇਲੈਕਟ੍ਰਾਨਿਕਸ ਵੇਚਣਗੇ ਆਕਾਸ਼ ਅੰਬਾਨੀ, ਬਜਾਜ ਫਿਨਸਰਵ ਵਰਗੀਆਂ ਕੰਪਨੀਆਂ ਨਾਲ ਹੋਵੇਗਾ ਮੁਕਾਬਲਾ

ਜੀਓ ਨੇ ਬਜਾਜ ਫਿਨਸਰਵ ਅਤੇ ਐਚ.ਡੀ.ਐਫ.ਸੀ ਬੈਂਕ ਵਰਗੀਆਂ ਕੰਪਨੀਆਂ ਨਾਲ ਉਪਭੋਗਤਾ ਵਿੱਤ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਇਸ ਆਫ਼ਰ ਨੂੰ ਸੁਧਾਰ ਕੇ ਜੀਓ ਐੱਨ.ਬੀ.ਐੱਫ.ਸੀ ਗਾਹਕਾਂ ਨੂੰ ਲੁਭਾਉਣਾ ਚਾਹੁੰਦੀ ਹੈ।

By  Shameela Khan June 27th 2023 11:14 AM -- Updated: July 18th 2023 03:27 PM

Jio:  ਜੀਓ ਨੇ ਬਜਾਜ ਫਿਨਸਰਵ ਅਤੇ ਐਚ.ਡੀ.ਐਫ.ਸੀ ਬੈਂਕ ਵਰਗੀਆਂ ਕੰਪਨੀਆਂ ਨਾਲ ਉਪਭੋਗਤਾ ਵਿੱਤ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਇਸ ਆਫ਼ਰ ਨੂੰ ਸੁਧਾਰ ਕੇ ਜੀਓ ਐੱਨ.ਬੀ.ਐੱਫ.ਸੀ ਗਾਹਕਾਂ ਨੂੰ ਲੁਭਾਉਣਾ ਚਾਹੁੰਦੀ ਹੈ। 

ਭਾਰਤ ਦੇ ਦਿੱਗਜ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨੇ ਪਾਇਲਟ ਪ੍ਰੋਜੈਕਟ ਵਜੋਂ ਜੀਓ ਐਨ.ਬੀ.ਐਫ.ਸੀ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਆਕਾਸ਼ ਅੰਬਾਨੀ ਦੀ ਜੀਓ ਫਾਈਨੈਂਸ਼ੀਅਲ ਸਰਵਿਸਿਜ਼ ਨੇ ਖਪਤਕਾਰ ਵਿੱਤ ਪ੍ਰੋਗਰਾਮ ਦਾ ਪਾਇਲਟ ਸ਼ੁਰੂ ਕੀਤਾ ਹੈ। ਜੀਓ ਦੇ ਇਸ ਪਾਇਲਟ ਨੂੰ ਰਿਲਾਇੰਸ ਡਿਜੀਟਲ ਦੇ ਕਈ ਆਊਟਲੈਟਸ ਤੇ ਸ਼ੁਰੂ ਕੀਤਾ ਗਿਆ ਹੈ। ਰਿਲਾਇੰਸ ਡਿਜੀਟਲ ਤੋਂ ਇਲੈਕਟ੍ਰਾਨਿਕਸ ਜਾਂ ਇਲੈਕਟ੍ਰੀਕਲਸ ਖਰੀਦਣ ਵਾਲੇ ਗਾਹਕਾਂ ਨੂੰ ਆਪਣੀ ਖਰੀਦ ਰਕਮ ਦਾ ਭੁਗਤਾਨ ਬਰਾਬਰ ਮਾਸਿਕ ਕਿਸ਼ਤਾਂ (ਈ.ਐਮ.ਆਈ) ਵਿੱਚ ਕਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।


ਰਿਲਾਇੰਸ ਜੀਓ ਨੇ ਹਾਲ ਹੀ ਵਿੱਚ ਰਿਲਾਇੰਸ ਡਿਜੀਟਲ ਸਟੋਰ 'ਤੇ ਆਪਣੇ NBFC ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਉਸਦੇ ਗਾਹਕ ਇਲੈਕਟ੍ਰਾਨਿਕਸ ਖਰੀਦ ਸਕਣ। ਖ਼ਾਸ ਗੱਲ ਇਹ ਹੈ ਕਿ ਇਸ ਸਮੇਂ ਰਿਲਾਇੰਸ ਡਿਜੀਟਲ ਸਟੋਰ ਪੀ.ਆਰ, ਬਜਾਜ ਫਿਨਸਰਵ ਅਤੇ ਐੱਚ.ਡੀ.ਐੱਫ.ਸੀ ਬੈਂਕ ਆਦਿ ਦੀ ਈ.ਐੱਮ.ਆਈ ਸੁਵਿਧਾ ਵੀ ਚੱਲ ਰਹੀ ਹੈ। ਜੀਓ ਐਨ.ਬੀ.ਐਫ.ਸੀ ਨੇ ਮੌਜੂਦਾ ਐਨ.ਬੀ.ਐਫ.ਸੀ ਪੇਸ਼ਕਸ਼ ਦੇ ਨਾਲ ਮਿਲ ਕੇ ਆਪਣੇ ਕੰਮ ਸ਼ੁਰੂ ਕਰ ਦਿੱਤੇ ਹਨ।

ਸ਼ੁਰੂਆਤੀ ਰਿਪੋਰਟ ਮੁਤਾਬਿਕ ਜੀਓ ਫਾਈਨੈਂਸਿੰਗ ਦੇ ਇਸ ਆਫਰ 'ਚ ਸੁਧਾਰ ਕਰਕੇ ਗਾਹਕਾਂ ਨੂੰ ਲੁਭਾਉਣਾ ਚਾਹੁੰਦੀ ਹੈ। ਰਿਲਾਇੰਸ ਡਿਜੀਟਲ ਘਰੇਲੂ ਉਪਕਰਣ ਖਰੀਦਣ ਵਾਲੇ ਗਾਹਕਾਂ ਨੂੰ ਬਿਹਤਰ ਵਿੱਤ ਪੇਸ਼ਕਸ਼ਾਂ ਕਰਕੇ ਰਿਲਾਇੰਸ ਰਿਟੇਲ ਦੇ ਕਾਰੋਬਾਰ ਵਿੱਚ ਮਾਰਜਨ ਵਧਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।

ਆਕਾਸ਼ ਅੰਬਾਨੀ ਦੀ ਜੀਓ ਐਨ.ਬੀ.ਐਫ.ਸੀ ਦੀ ਇਸ ਕਾਰੋਬਾਰ ਵਿੱਚ ਸਫਲਤਾ ਲਈ, ਸਿਰਫ ਦੋ ਚੀਜ਼ਾਂ ਦੀ ਲੋੜ ਹੈ - ਸਕੇਲ ਅਤੇ ਬ੍ਰਾਂਡ। ਰਿਲਾਇੰਸ ਜੀਓ ਦਾ ਇੱਕ ਵਧੀਆ ਬ੍ਰਾਂਡ ਹੈ ਜੋ ਇਸਦੀ ਵੱਡੀ ਤਾਕਤ ਬਣ ਸਕਦਾ ਹੈ। ਰਿਲਾਇੰਸ ਡਿਜੀਟਲ ਦੇ 20,000 ਤੋਂ ਵੱਧ ਆਊਟਲੈਟਸ ਹਨ। ਇਸ ਦੇ ਨਾਲ ਹੀ ਜੀਓ ਕੋਲ ਕਈ ਈ-ਕਾਮਰਸ ਪਲੇਟਫਾਰਮ ਹਨ ਜਿੱਥੇ ਉਸ ਦੇ ਵਿੱਤੀ ਉਤਪਾਦਾਂ ਲਈ ਵੱਡੀ ਗੁੰਜਾਇਸ਼ ਹੋ ਸਕਦੀ ਹੈ।

ਸਮੇਂ ਦੇ ਨਾਲ, ਇਹ ਦੇਖਣਾ ਦਿਲਚਸਪ ਹੋ ਸਕਦਾ ਹੈ ਕਿ ਆਕਾਸ਼ ਅੰਬਾਨੀ ਦੀ ਜੀਓ ਐਨ.ਬੀ.ਐਫ.ਸੀ ਆਪਣੇ ਸੰਚਾਲਨ ਨੂੰ ਕਿਵੇਂ ਵਧਾਉਂਦੀ ਹੈ ਅਤੇ ਕਿਵੇਂ ਵਿਰੋਧੀ ਕੰਪਨੀਆਂ ਨਾਲ ਮੁਕਾਬਲਾ ਕਰਨ ਦੇ ਯੋਗ ਹੁੰਦੀ ਹੈ।

ਇਹ ਵੀ ਪੜ੍ਹੋ: ਐਮਾਜ਼ਾਨ 2030 ਤੱਕ ਦੇਸ਼ 'ਚ 20 ਲੱਖ ਲੋਕਾਂ ਨੂੰ ਦੇ ਸਕਦੈ ਰੁਜ਼ਗਾਰ, ਸੂਚਨਾ ਤਕਨਾਲੋਜੀ ਮੰਤਰੀ ਨੇ ਦਿੱਤੀ ਜਾਣਕਾਰੀ

 

Related Post