ਅਟਾਰੀ-ਵਾਹਗਾ ਬਾਰਡਰ 'ਤੇ ਬੀਟਿੰਗ ਰਿਟਰੀਟ ਵੇਖਣ ਲਈ ਕਰੋ ਆਨਲਾਈਨ ਬੁਕਿੰਗ

By  Pardeep Singh December 8th 2022 07:31 PM -- Updated: December 8th 2022 07:42 PM

ਅੰਮ੍ਰਿਤਸਰ: ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ ਅਤੇ ਪਾਕਿਸਤਾਨ ਦੇ ਸੈਨਿਕਾਂ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤੇ ਜਾਣ ਵਾਲੇ ਬੀਟਿੰਗ ਰੀਟਰੀਟ ਸਮਾਰੋਹ (BRC) ਲਈ ਸੈਲਾਨੀ ਹੁਣ ਆਨਲਾਈਨ ਬੁਕਿੰਗ ਕਰ ਸਕੋਗੇ।

ਬੀਐਸਐਫ ਪੰਜਾਬ ਫਰੰਟੀਅਰ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਵਿੱਚ ਜੇਸੀਪੀ ਅਟਾਰੀ ਵਿਖੇ 'ਬੀਟਿੰਗ ਰੀਟਰੀਟ ਸੈਰੇਮਨੀ' ਨੂੰ ਦੇਖਣ ਲਈ ਸੈਲਾਨੀਆਂ ਦੀ ਸਹੂਲਤ ਲਈ ਇੱਕ ਵੈਬਸਾਈਟ ਲਾਂਚ ਕੀਤੀ ਹੈ।


ਵੈੱਬਸਾਈਟ www.attari.bsf.gov.in ਉੱਤੇ ਜਾ ਕੇ ਰਜਿਸਟਰ ਹੋਵੋ ਅਤੇ ਤੁਹਾਡੀ ਆਨਲਾਈਨ ਹੀ ਬੁਕਿੰਗ ਹੋ ਜਾਵੇਗੀ।ਇਸ ਬਾਰੇ ਅਸ਼ੋਕ ਕੁਮਾਰ ਅਗਰਵਾਲ ਦੀ ਅਗਵਾਈ ਵਿੱਚ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨਆਈਸੀ) ਦੇ ਮਾਹਿਰਾਂ ਦੀ ਇੱਕ ਟੀਮ ਦੁਆਰਾ ਬਣਾਇਆ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਹੈ ਕਿ ਡਾਇਰੈਕਟਰ ਜਨਰਲ, ਬੀਐਸਐਫ ਨੇ ਇਸ ਵੈਬਸਾਈਟ ਨੂੰ ਵਿਸ਼ੇਸ਼ ਤੌਰ 'ਤੇ ਅਟਾਰੀ, ਅੰਮ੍ਰਿਤਸਰ ਵਿਖੇ ਰਿਟਰੀਟ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਨਲਾਈਨ ਸੀਟਾਂ ਦੀ ਮੁਫ਼ਤ ਬੁਕਿੰਗ ਲਈ ਲਾਂਚ ਕੀਤਾ ਹੈ।

ਸੀਟਾਂ ਦੀ ਬੁਕਿੰਗ 1 ਜਨਵਰੀ 2023 ਤੋਂ ਸ਼ੁਰੂ ਹੋਵੇਗੀ। ਸੀਟ ਬੁਕਿੰਗ ਮੁਲਾਕਾਤ ਦੀ ਮਿਤੀ ਤੋਂ 48 ਘੰਟੇ ਪਹਿਲਾਂ ਉਪਲਬਧ ਹੋਵੇਗੀ, ਵਿਜ਼ਟਰ ਨੂੰ ਪ੍ਰਮਾਣਿਤ ਕਰਨ ਲਈ OTP ਸਮਰਥਿਤ ਰਜਿਸਟ੍ਰੇਸ਼ਨ ਅਤੇ ਪਛਾਣ ਲਈ QR ਕੋਡ ਵੀ ਤਿਆਰ ਕੀਤਾ ਗਿਆ ਹੈ।

JCP ਅਟਾਰੀ ਅੰਮ੍ਰਿਤਸਰ ਤੋਂ ਲਗਭਗ 27 ਕਿਲੋਮੀਟਰ ਦੀ ਦੂਰੀ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਅੰਤਰਰਾਸ਼ਟਰੀ ਸਰਹੱਦ 'ਤੇ ਸਥਿਤ ਹੈ। ਬੀਐਸਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਰੋਜ਼ਾਨਾ ਦੇ ਆਧਾਰ 'ਤੇ ਸਾਂਝੀ ਰੀਟਰੀਟ ਪਰੇਡ ਦੇ ਆਯੋਜਨ ਕਾਰਨ ਇਹ ਸੈਲਾਨੀਆਂ ਲਈ ਇੱਕ ਮਹੱਤਵਪੂਰਨ ਆਕਰਸ਼ਣ ਰਿਹਾ ਹੈ।ਜ਼ਿਕਰਯੋਗ ਹੈ ਕਿ ਇਸ ਸ਼ਾਨਦਾਰ ਪਰੇਡ ਨੂੰ ਦੇਖਣ ਲਈ ਹਰ ਰੋਜ਼ 20,000 ਤੋਂ ਵੱਧ ਦਰਸ਼ਕ ਜੇਸੀਪੀ ਅਟਾਰੀ ਵਿਖੇ ਆਉਂਦੇ ਹਨ।



Related Post