ਬਠਿੰਡਾ ਚ ਨਿੱਜੀ ਹਸਪਤਾਲ ਦੀ ਨਰਸਿੰਗ ਸਟੂਡੈਂਟ ਨੇ ਲਿਆ ਫਾਹਾ
Bathinda News: ਬਠਿੰਡਾ 'ਚ ਇੱਕ ਨਿੱਜੀ ਨਿੱਜੀ ਹਸਪਤਾਲ ਦੀ ਨਰਸਿੰਗ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰ ਲਈ ਹੈ। ਕੁੜੀ ਦੀ ਲਾਸ਼ ਹਸਪਤਾਲ ਦੇ ਕਮਰੇ ਵਿਚੋਂ ਲਟਕਦੀ ਮਿਲੀ ਹੈ।
Bathinda News: ਬਠਿੰਡਾ 'ਚ ਇੱਕ ਨਿੱਜੀ ਨਿੱਜੀ ਹਸਪਤਾਲ ਦੀ ਨਰਸਿੰਗ ਵਿਦਿਆਰਥਣ ਵੱਲੋਂ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰ ਲਈ ਹੈ। ਕੁੜੀ ਦੀ ਲਾਸ਼ ਹਸਪਤਾਲ ਦੇ ਕਮਰੇ ਵਿਚੋਂ ਲਟਕਦੀ ਮਿਲੀ ਹੈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰ ਰਹੀ ਹੈ।
ਜਾਣਕਾਰੀ ਦਿੰਦਿਆਂ ਨਿੱਜੀ ਹਸਪਤਾਲ ਦੇ ਡਾਕਟਰ ਮੀਨਾਕਸ਼ੀ ਸ਼ਰਮਾ ਨੇ ਕਿਹਾ ਕੁੜੀ ਉਨ੍ਹਾਂ ਕੋਲ 21 ਤੋਂ 22 ਸਾਲ ਦੀ ਉਮਰ ਤੋਂ ਕੰਮ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਕੁੜੀ ਨੂੰ, ਜੋ ਕਿ ਨਰਸਿੰਗ ਸਟੂਡੈਂਟ ਵਜੋਂ ਸਾਡੇ ਕੋਲ ਕੰਮ ਕਰਦੀ ਸੀ, 20 ਸਾਲ ਹੋ ਗਏ ਸਨ। ਉਹ ਹਸਪਤਾਲ ਵਿੱਚ ਸਾਰੇ ਸਟਾਫ਼ ਨਾਲ ਪਰਿਵਾਰਕ ਮਾਹੌਲ ਵਾਂਗ ਰਹਿੰਦੀ ਸੀ ਅਤੇ ਕਦੇ ਕੋਈ ਗੱਲ ਨਹੀਂ ਹੋਈ ਹੈ। ਅੱਜ ਵੀ ਸਵੇਰੇ ਉਨ੍ਹਾਂ ਨੂੰ ਇੱਕ ਸਟਾਫ਼ ਮੈਂਬਰ ਨੇ ਦੱਸਿਆ ਕਿ ਕੁੜੀ ਨੇ ਫਾਹਾ ਲੈ ਲਿਆ ਹੈ ਅਤੇ ਕਮਰੇ 'ਚ ਉਸ ਦੀ ਲਾਸ਼ ਲਟਕ ਰਹੀ ਹੈ। ਸੂਚਨਾ ਮਿਲਣ 'ਤੇ ਉਹ ਤੁਰੰਤ ਹਸਪਤਾਲ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਵਿੱਚ ਪਤਾ ਲੱਗਿਆ ਹੈ ਕਿ ਉਹ 8 ਵਜੇ ਉਠ ਕੇ ਕਮਰੇ ਵਿੱਚ ਗਈ ਹੈ ਅਤੇ ਉਸ ਤੋਂ ਬਾਅਦ ਬਾਹਰ ਨਹੀਂ ਆਈ।
ਮ੍ਰਿਤਕ ਲੜਕੀ ਦੀ ਇੱਕ ਹੋਰ ਭੈਣ ਅਤੇ ਇੱਕ ਭਰਾ ਹੈ। ਭਰਾ ਨੇ ਦੱਸਿਆ ਕਿ ਕਾਰਣ ਭਾਵੇਂ ਪੂਰਾ ਤਾਂ ਨਹੀਂ ਪਤਾ ਪਰ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਆਪਣੀ ਸਹੇਲੀ ਦੀ ਮੌਤ ਕਾਰਨ ਪ੍ਰੇਸ਼ਾਨ ਸੀ। ਕਿਉਂਕਿ ਪਿਛੇ ਜਿਹੇ ਉਸ ਦੀ ਸਹੇਲੀ ਨੇ ਫਾਹਾ ਲੈ ਲਿਆ ਸੀ। ਇਸ ਕਾਰਨ ਉਹ ਪ੍ਰੇਸ਼ਾਨ ਸੀ।
ਮੌਕੇ 'ਤੇ ਪੁੱਜੇ ਥਾਣਾ ਕੋਤਵਾਲੀ ਪੁਲਿਸ ਦੇ ਪੁਲਿਸ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।