Fatehgarh Sahib : 7 ਰੁਪਏ ਦੀ ਖਰੀਦੀ ਲਾਟਰੀ ਨੇ ਚਮਕਾਈ ਕਿਸਾਨ ਦੀ ਕਿਸਮਤ , ਜਿੱਤਿਆ ਇੱਕ ਕਰੋੜ ਰੁਪਏ ਦਾ ਇਨਾਮ

Fatehgarh Sahib News : ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਹੋਇਆ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਸੋਢੀਆ ਦੇ ਕਿਸਾਨ ਬਲਕਾਰ ਸਿੰਘ ਨਾਲ। ਉਸਨੇ 7 ਰੁਪਏ ਦੀ ਲਾਟਰੀ ਖ਼ਰੀਦੀ ਅਤੇ ਭੁੱਲ ਗਿਆ ਫ਼ਿਰ ਉਸ ਨੂੰ 29 ਤਰੀਕ ਨੂੰ ਪਤਾ ਚੱਲਿਆ ਜਦੋਂ ਉਹ ਸਰਹਿੰਦ ਵਾਪਸ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਉਸਨੇ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ

By  Shanker Badra December 29th 2025 07:17 PM

Fatehgarh Sahib News : ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਅਜਿਹਾ ਹੀ ਹੋਇਆ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਸੋਢੀਆ ਦੇ ਕਿਸਾਨ ਬਲਕਾਰ ਸਿੰਘ ਨਾਲ। ਉਸਨੇ 7 ਰੁਪਏ ਦੀ ਲਾਟਰੀ ਖ਼ਰੀਦੀ ਅਤੇ ਭੁੱਲ ਗਿਆ ਫ਼ਿਰ ਉਸ ਨੂੰ 29 ਤਰੀਕ ਨੂੰ ਪਤਾ ਚੱਲਿਆ ਜਦੋਂ ਉਹ ਸਰਹਿੰਦ ਵਾਪਸ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਉਸਨੇ ਇੱਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ।

ਬਲਕਾਰ ਸਿੰਘ ਨੇ ਇਨਾਮ ਲਈ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਉਹ ਇਸ ਰਕਮ ਦਾ ਦਸਵਾਂ ਹਿੱਸਾ ਲੋੜਵੰਦਾਂ ਦੀ ਮਦਦ ਲਈ ਵਰਤੇਗਾ। ਲਾਟਰੀ ਵਿਕਰੇਤਾ ਮੁਕੇਸ਼ ਕੁਮਾਰ ਨੇ ਉਸ ਨੂੰ ਬੁਲਾ ਕੇ ਸਨਮਾਨ ਕੀਤਾ। ਕਿਸਾਨ ਵਲੋਂ ਵੀ ਲਾਟਰੀ ਨਿਕਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।

Related Post