Jalandhar 'ਚ ਗਹਿਣਿਆਂ ਦੀ ਦੁਕਾਨ 'ਚੋਂ 80 ਲੱਖ ਰੁਪਏ ਦੀ ਚੋਰੀ ਕਰਨ ਵਾਲੇ ਇੱਕ ਚੋਰ ਦੀ ਫੋਟੋ ਆਈ ਸਾਹਮਣੇ
Jalandhar News : ਜਲੰਧਰ 'ਚ ਗਹਿਣਿਆਂ ਦੀ ਦੁਕਾਨ 'ਚੋਂ 80 ਲੱਖ ਰੁਪਏ ਦੀ ਚੋਰੀ ਦੇ ਮਾਮਲੇ 'ਚ ਪੁਲਿਸ ਨੇ ਚੋਰਾਂ ਦੀ ਪਛਾਣ ਕਰ ਲਈ ਹੈ। ਇੱਕ ਚੋਰ ਦੀ ਫੋਟੋ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਲੰਧਰ 'ਚ ਐਤਵਾਰ ਨੂੰ ਸਵੇਰੇ ਚੋਰਾਂ ਦੇ ਇੱਕ ਗਿਰੋਹ ਨੇ ਇੱਕ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਲਗਭਗ 13 ਚੋਰਾਂ ਨੇ 10 ਮਿੰਟਾਂ ਵਿੱਚ ਪੂਰੀ ਲੁੱਟ ਨੂੰ ਅੰਜਾਮ ਦਿੱਤਾ। ਮਾਸਕ ਅਤੇ ਦਸਤਾਨੇ ਪਹਿਨੇ ਹੋਏ ਚੋਰਾਂ ਨੇ ਲੋਹੇ ਦੀਆਂ ਰਾਡਾਂ ਦੀ ਵਰਤੋਂ ਕਰਕੇ ਸ਼ਟਰ ਤੋੜਿਆ ਅਤੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ।
ਸਵੇਰੇ 6 ਵਜੇ ਬਾਜ਼ਾਰ ਵਿੱਚ ਲੋਕਾਂ ਨੇ ਟੁੱਟਿਆ ਹੋਇਆ ਸ਼ਟਰ ਦੇਖਿਆ ਅਤੇ ਪੁਲਿਸ ਅਤੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ। ਜਦੋਂ ਦੁਕਾਨ ਦੇ ਮਾਲਕ ਨੂੰ ਸਵੇਰੇ ਘਟਨਾ ਦਾ ਪਤਾ ਲੱਗਾ ਤਾਂ ਉਹ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਿਆ। ਦੁਕਾਨ ‘ਚ ਸਾਮਾਨ ਖਿੰਡਿਆ ਹੋਇਆ ਸੀ ਤੇ ਗਹਿਣਿਆਂ ਦੀਆਂ ਸ਼ੈਲਫਾਂ ਖਾਲੀ ਸਨ। ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ।
ਪੁਲਿਸ ਨੇ ਦੁਕਾਨ ਤੋਂ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੀ, ਜਿਸ ਵਿੱਚ ਪੂਰੀ ਘਟਨਾ ਕੈਦ ਹੋ ਗਈ। ਪੁਲਿਸ ਨੇ ਦੁਕਾਨ ‘ਚ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਈ ਚੋਰ ‘ਚ ਦਾਖਲ ਹੁੰਦੇ ਹਨ, ਚੋਰੀ ਕਰਦੇ ਹਨ ਤੇ ਥੋੜ੍ਹੇ ਸਮੇਂ ‘ਚ ਫ਼ਰਾਰ ਹੋ ਜਾਂਦੇ। ਫਿਲਹਾਲ ਪੁਲਿਸ ਇਸ ਫੁਟੇਜ ਦੇ ਆਧਾਰ 'ਤੇ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਦੌਰਾਨ ਦੁਕਾਨ ਮਾਲਕ ਨੇ ਦੱਸਿਆ ਕਿ ਚੋਰਾਂ ਨੇ ਉਸਦੀ ਦੁਕਾਨ ਤੋਂ ਲਗਭਗ ₹80 ਲੱਖ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ। ਚੋਰ ਦੁਕਾਨ ਵਿੱਚ ਦਾਖਲ ਹੋਏ ਅਤੇ ਸੇਫ ਅਤੇ ਕਾਊਂਟਰ ਵਿੱਚ ਰੱਖੇ ਕੀਮਤੀ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨੂੰ ਨਿਸ਼ਾਨਾ ਬਣਾਇਆ।ਸੀਸੀਟੀਵੀ ਫੁਟੇਜ ‘ਚ 6-7 ਚੋਰ ਸੱਬਲ ਲੈ ਕੇ ਦੁਕਾਨ ‘ਚ ਦਾਖਲ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਬਾਕੀ ਚੋਰ ਬਾਹਰ ਖੜ੍ਹੇ ਹੋ ਕੇ ਨਿਗਰਾਨੀ ਕਰ ਰਹੇ ਹਨ।
- PTC NEWS