Hoshiarpur : ਹੁਸ਼ਿਆਰਪੁਰ ਚ ਛੋਟੇ ਹਾਥੀ ਤੇ ਸਰਕਾਰੀ ਬੱਸ ਦੀ ਭਿਆਨਕ ਟੱਕਰ, ਇੱਕ ਵਿਅਕਤੀ ਦੀ ਮੌਤ, ਵੇਖੋ ਖੌਫਨਾਕ ਤਸਵੀਰਾਂ
Hoshiarpur Accident Video : ਪਿੰਡ ਦੇ ਲੋਕਾਂ ਨੇ ਚੀਕ-ਚਿਹਾੜਾ ਸੁਣ ਕੇ ਤੁਰੰਤ ਪਹੁੰਚ ਕੀਤੀ ਅਤੇ ਲੋਕਾਂ ਨੂੰ ਚੁੱਕਿਆ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮੁਢਲੀ ਸਹਾਇਤਾ ਦਿੱਤੀ ਗਈ।
Hoshiarpur Accident Video : ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਅਧੀਨ ਆਉਂਦੇ ਪਿੰਡ ਬੱਡੋਆਣਾ ਵਿੱਚ ਉਸ ਸਮੇਂ ਮਾਹੌਲ ਹਫੜਾ-ਦਫੜੀ ਮੱਚ ਗਈ, ਜਦੋਂ ਇੱਕ ਛੋਟਾ ਹਾਥੀ ਜੋ ਕਿ ਸਵਾਰੀਆਂ ਨਾਲ ਲੱਦਿਆ ਹੋਇਆ ਹਲਕਾ ਚੱਬੇਵਾਲ ਤੋਂ ਗੜ੍ਹਸ਼ੰਕਰ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਪਿੰਡ ਬੱਡੋਆਣਾ ਪਹੁੰਚਿਆ ਤਾਂ ਇੱਕ ਤੇਜ਼ ਰਫਤਾਰੀ ਪੰਜਾਬ ਰੋਡਵੇਜ਼ ਦੀ ਬੱਸ ਨੇ ਪਿੰਡ ਕੋਲ ਓਵਰਟੇਕ ਕਰਨ ਲੱਗੇ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ। ਨਤੀਜੇ ਵੱਜੋਂ ਛੋਟੇ ਹਾਥੀ ਦੇ ਪਰਪੱਖੇ ਉੱਡ ਗਏ ਅਤੇ ਮਗਰ ਬੈਠੀਆਂ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ।
ਪਿੰਡ ਦੇ ਲੋਕਾਂ ਨੇ ਚੀਕ-ਚਿਹਾੜਾ ਸੁਣ ਕੇ ਤੁਰੰਤ ਪਹੁੰਚ ਕੀਤੀ ਅਤੇ ਲੋਕਾਂ ਨੂੰ ਚੁੱਕਿਆ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮੁਢਲੀ ਸਹਾਇਤਾ ਦਿੱਤੀ ਗਈ।
ਜਾਣਕਾਰੀ ਮੁਤਾਬਕ ਸਾਰੇ ਜ਼ਖ਼ਮੀ ਛੋਟੇ ਹਾਥੀ ਵਿੱਚ ਸਵਾਰ ਸਨ ਅਤੇ ਚੱਬੇਵਾਲ ਵਿਖੇ ਰਿਸ਼ਤੇਦਾਰ ਦੇ ਭੋਗ ਵਿਚ ਸ਼ਾਮਿਲ ਹੋ ਕੇ ਵਾਪਿਸ ਆਪਣੇ ਪਿੰਡ ਚਕ ਫੁਲੁ ਵਿਖੇ ਜਾ ਰਹੇ ਸਨ। ਹਾਦਸੇ 'ਚ 11 ਦੇ ਲਗਭਗ ਲੋਕ ਜਖਮੀ ਹੋਏ ਦੱਸੇ ਜਾ ਰਹੇ ਹਨ, ਜਦਕਿ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ, ਹਾਲਾਂਕਿ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ। ਦੱਸਿਆ ਗਿਆ ਹੈ ਕਿ ਜ਼ਿਆਦਾ ਔਰਤਾਂ ਜ਼ਖ਼ਮੀ ਹੋਈਆਂ ਹਨ, ਜੋ ਕਿ ਪਿਛਲੇ ਡਾਲੇ ਵਿੱਚ ਸਵਾਰ ਸਨ।
ਜ਼ਖ਼ਮੀਆਂ ਵਿੱਚੋਂ 4 ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ ਹੈ।