Thu, Mar 19, 2026
Whatsapp

Sarke Chunar Teri Sarke ਗੀਤ ਕਾਰਨ ਕਸੂਤੇ ਫਸੇ ਨੋਰਾ ਫਤੇਹੀ ਤੇ ਸੰਜੇ ਦੱਤ ! ਕੌਮੀ ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ

ਮਿਲੀ ਜਾਣਕਾਰੀ ਮੁਤਾਬਿਕ ਕਮਿਸ਼ਨ ਨੇ ਨੋਰਾ ਫਤੇਹੀ, ਸੰਜੇ ਦੱਤ, ਗੀਤ ਦੇ ਨਿਰਦੇਸ਼ਕ ਅਤੇ ਨਿਰਮਾਤਾ, ਅਤੇ ਕਈ ਹੋਰਾਂ ਨੂੰ ਗੀਤ ਦੀ ਸਮੱਗਰੀ 'ਤੇ ਇਤਰਾਜ਼ਾਂ ਦਾ ਹਵਾਲਾ ਦਿੰਦੇ ਹੋਏ ਸੰਮਨ ਜਾਰੀ ਕੀਤੇ ਹਨ। ਰਿਪੋਰਟਾਂ ਅਨੁਸਾਰ, ਪੂਰੀ ਟੀਮ ਨੂੰ ਹੁਣ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਾ ਪਵੇਗਾ ਅਤੇ ਆਪਣਾ ਪੱਖ ਪੇਸ਼ ਕਰਨਾ ਪਵੇਗਾ।

Reported by:  PTC News Desk  Edited by:  Aarti -- March 19th 2026 02:51 PM
Sarke Chunar Teri Sarke ਗੀਤ ਕਾਰਨ ਕਸੂਤੇ ਫਸੇ ਨੋਰਾ ਫਤੇਹੀ ਤੇ ਸੰਜੇ ਦੱਤ ! ਕੌਮੀ ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ

Sarke Chunar Teri Sarke ਗੀਤ ਕਾਰਨ ਕਸੂਤੇ ਫਸੇ ਨੋਰਾ ਫਤੇਹੀ ਤੇ ਸੰਜੇ ਦੱਤ ! ਕੌਮੀ ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ

ਅਦਾਕਾਰਾ ਨੋਰਾ ਫਤੇਹੀ ਅਤੇ ਅਦਾਕਾਰ ਸੰਜੇ ਦੱਤ ਲਈ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਵਿਵਾਦਪੂਰਨ ਨਵੇਂ ਗੀਤ "ਸਰਕੇ ਚੁਨਰ" 'ਤੇ ਹੰਗਾਮੇ ਦੇ ਵਿਚਕਾਰ, ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਸਖ਼ਤ ਰੁਖ਼ ਅਪਣਾਇਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਕਮਿਸ਼ਨ ਨੇ ਨੋਰਾ ਫਤੇਹੀ, ਸੰਜੇ ਦੱਤ, ਗੀਤ ਦੇ ਨਿਰਦੇਸ਼ਕ ਅਤੇ ਨਿਰਮਾਤਾ, ਅਤੇ ਕਈ ਹੋਰਾਂ ਨੂੰ ਗੀਤ ਦੀ ਸਮੱਗਰੀ 'ਤੇ ਇਤਰਾਜ਼ਾਂ ਦਾ ਹਵਾਲਾ ਦਿੰਦੇ ਹੋਏ ਸੰਮਨ ਜਾਰੀ ਕੀਤੇ ਹਨ। ਰਿਪੋਰਟਾਂ ਅਨੁਸਾਰ, ਪੂਰੀ ਟੀਮ ਨੂੰ ਹੁਣ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਾ ਪਵੇਗਾ ਅਤੇ ਆਪਣਾ ਪੱਖ ਪੇਸ਼ ਕਰਨਾ ਪਵੇਗਾ। 

ਦੱਸ ਦਈਏ ਕਿ ਫਿਲਮ "ਕੇਡੀ: ਦ ਡੇਵਿਲ" ਦਾ ਗੀਤ "ਸਰਕੇ ਚੁਨਰ" ਇੱਕ ਵੱਡੇ ਵਿਵਾਦ ਵਿੱਚ ਘਿਰੀ ਹੋਈ ਹੈ। ਨੋਰਾ ਦੇ ਡਾਂਸ ਮੂਵਜ਼ ਅਤੇ ਇਸਦੇ ਅਸ਼ਲੀਲ ਬੋਲਾਂ ਨੂੰ ਲੈ ਕੇ ਰੋਸ ਭੜਕਿਆ ਹੋਇਆ ਹੈ। ਹਾਲਾਂਕਿ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਪਰ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। 

ਇਹ ਵਿਵਾਦ ਇਸ ਹੱਦ ਤੱਕ ਵਧ ਗਿਆ ਕਿ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ  ਅਤੇ ਹਰਿਆਣਾ ਅਤੇ ਕਰਨਾਟਕ ਮਹਿਲਾ ਕਮਿਸ਼ਨਾਂ ਨੇ ਸਖ਼ਤ ਨੋਟਿਸ ਲਿਆ ਅਤੇ ਸੈਂਸਰ ਬੋਰਡ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਨੋਟਿਸ ਜਾਰੀ ਕੀਤੇ। ਮਿਸ਼ਨ ਨੇ ਗੀਤ ਨਾਲ ਜੁੜੇ ਲੋਕਾਂ ਨੂੰ ਨੋਟਿਸ ਜਾਰੀ ਕਰਕੇ 24 ਮਾਰਚ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ  : Singer Mankirat Aulakh Death Threat : ਹੁਣ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਪੰਜਾਬੀ ਗਾਇਕ ਮਨਕੀਰਤ ਔਲਖ ! ਬੰਬੀਹਾ ਗੈਂਗ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

- PTC NEWS

Top News view more...

Latest News view more...

PTC NETWORK
PTC NETWORK