Thu, Mar 19, 2026
Whatsapp

Singer Mankirat Aulakh Death Threat : ਹੁਣ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਪੰਜਾਬੀ ਗਾਇਕ ਮਨਕੀਰਤ ਔਲਖ ! ਬੰਬੀਹਾ ਗੈਂਗ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਦੱਸ ਦਈਏ ਕਿ ਬੁੱਧਵਾਰ ਨੂੰ ਸੈਕਟਰ 9 ਵਿੱਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਨੂੰ 12 ਗੋਲੀਆਂ ਮਾਰੀਆਂ ਗਈਆਂ। ਲੱਕੀ ਪਟਿਆਲਾ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ। ਉਸਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਪੋਸਟ ਵੀ ਕੀਤੀ।

Reported by:  PTC News Desk  Edited by:  Aarti -- March 19th 2026 11:44 AM
Singer Mankirat Aulakh Death Threat : ਹੁਣ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਪੰਜਾਬੀ ਗਾਇਕ ਮਨਕੀਰਤ ਔਲਖ ! ਬੰਬੀਹਾ ਗੈਂਗ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

Singer Mankirat Aulakh Death Threat : ਹੁਣ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਪੰਜਾਬੀ ਗਾਇਕ ਮਨਕੀਰਤ ਔਲਖ ! ਬੰਬੀਹਾ ਗੈਂਗ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

Singer Mankirat Aulakh Death Threat :  ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮੁੜ ਤੋਂ ਜਾਨੋਂ ਮਾਰਨ ਦੀਆਂ ਧਮਕੀ ਮਿਲੀ ਹੈ। ਬੰਬੀਹਾ ਗੈਂਗ ਦੇ ਗੈਂਗਸਟਰ ਲੱਕੀ ਪਟਿਆਲ ਦੀ ਇੱਕ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਵਿੱਚ ਉਹ ਕਹਿੰਦਾ ਹੈ ਕਿ ਹੁਣ ਮਨਕੀਰਤ ਔਲਖ ਦੀ ਵਾਰੀ ਹੈ। ਉਹ ਜਿੰਨੇ ਮਰਜ਼ੀ ਬੰਦੂਕਧਾਰੀ ਰੱਖ ਸਕਦਾ ਹੈ, ਪਰ ਉਸਦੀ ਵਾਰੀ ਹੁਣ ਆ ਗਈ ਹੈ। ਉਹ ਮੋਹਾਲੀ ਵਿੱਚ ਬੈਠਦਾ ਹੈ ਅਤੇ ਵਿਦੇਸ਼ਾਂ ਤੋਂ ਸਟੋਰੀ ਪੋਸਟ ਕਰਦਾ ਰਹਿੰਦਾ ਹੈ।

ਦੱਸ ਦਈਏ ਕਿ ਬੁੱਧਵਾਰ ਨੂੰ ਸੈਕਟਰ 9 ਵਿੱਚ ਪ੍ਰਾਪਰਟੀ ਡੀਲਰ ਚਮਨਪ੍ਰੀਤ ਨੂੰ 12 ਗੋਲੀਆਂ ਮਾਰੀਆਂ ਗਈਆਂ। ਲੱਕੀ ਪਟਿਆਲਾ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ। ਉਸਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਪੋਸਟ ਵੀ ਕੀਤੀ। 

ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲੱਕੀ ਪਟਿਆਲ ਨੇ ਕਿਹਾ ਕਿ ਚੰਡੀਗੜ੍ਹ 9 ਸੈਕਟਰ ’ਚ ਚਰਨਪ੍ਰੀਤ ਨਾਗਰਾ ਦਾ ਜੋ ਕਤਲ ਹੋਇਆ ਹੈ ਇਸਦੀ ਜ਼ਿੰਮੇਵਾਰੀ ਉਹ ਲੈਂਦਾ ਹੈ। ਇਹ ਸਾਡੇ ਐਂਟੀ ਗਰੁੱਪ ਦਾ ਖਬਰੀ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੈਂਬਰਾਂ ਦੀ ਸੂਚਨਾ ਦਿੰਦਾ  ਸੀ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਸੀ ਪਰ ਉਹ ਅਜਿਹਾ ਕਰਦਾ ਰਿਹਾ। ਬਾਕੀ ਜੋ ਮੁਹਾਲੀ ’ਚ ਗੁਰਿੰਦਰ ਦਾ ਕਤਲ ਹੋਇਆ ਸੀ ਉਸ ’ਚ ਵੀ ਇਸਦਾ ਹੀ ਹੱਥ ਸੀ। ਗੁਰਵਿੰਦਰ ਉਸ ਨੂੰ ਜਾਣਦਾ ਨਹੀਂ ਸੀ ਪਰ ਜੇ ਸਾਡੇ ਐਂਟੀ ਕੰਮ ਤਾਂ ਕੱਲੇ ਕੱਲੇ ਨੂੰ ਭਜਾ ਭਜਾ ਕੇ ਮਾਰਾਂਗੇ। ਹਾਲਾਂਕਿ ਇਸ ਪੋਸਟ ਦੀ ਪੀਟੀਸੀ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ। 

ਕਾਬਿਲੇਗੌਰ ਹੈ ਕਿ ਗਾਇਕ ਮਨਕੀਰਤ ਔਲਖ ਨੂੰ ਪਹਿਲਾਂ ਵੀ ਧਮਕੀ ਮਿਲੀ ਹੈ। ਨਾਲ ਹੀ ਉਨ੍ਹਾਂ ਦੇ ਕੋਲ ਸੁਰੱਖਿਆ ਗਾਰਡ ਵੀ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : Chandigarh ਦੇ ਸੈਕਟਰ 9 'ਚ ਜ਼ਿੰਮ ਕੇ ਬਾਹਰ ਚੱਲੀਆਂ ਗੋਲੀਆਂ; ਇੱਕ ਨੌਜਵਾਨ ਦੀ ਹੋਈ ਮੌਤ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ

- PTC NEWS

Top News view more...

Latest News view more...

PTC NETWORK
PTC NETWORK