Onion Price Hike: ਪਿਆਜ਼ ਦਾ ਤੜਕਾ ਹੋਇਆ ਮਹਿੰਗਾ, ਲੋਕਾਂ ਦੀ ਰਸੋਈ ਦਾ ਵਿਗੜਿਆ ਬਜਟ
ਰਾਜਪੁਰਾ ’ਚ 60 ਰੁਪਏ ਕਿਲੋ ਰੇਟ ਹੋਇਆ ਪਿਆ ਹੈ। ਜਦਕਿ ਹਿਮਾਚਲ ਦੇ ਮੰਡੀ ’ਚ 60 ਤੋਂ 70 ਰੁਪਏ ਕਿਲੋ ਤੱਕ ਪਿਆਜ਼ ਵਿਕ ਰਿਹਾ ਹੈ। ਤਿਉਹਾਰਾਂ ਦੇ ਦਿਨਾਂ ’ਚ ਮਹਿੰਗੇ ਪਿਆਜ਼ ਦੀ ਮਾਰ ਲੋਕਾਂ ਨੂੰ ਝਲਣੀ ਪੈ ਰਹੀ ਹੈ।
Onion Price Hike: ਇੱਕ ਪਾਸੇ ਤਿਉਹਾਰ ਦਾ ਸੀਜ਼ਨ ਚੱਲ ਰਿਹਾ ਹੈ ਦੂਜੇ ਪਾਸੇ ਮਹਿੰਗਾਈ ਕਾਰਨ ਲੋਕਾਂ ਦਾ ਬਜਟ ਹਿਲਿਆ ਹੋਇਆ ਹੈ। ਦੱਸ ਦਈਏ ਕਿ ਟਮਾਟਰ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਆਸਮਾਨ 'ਤੇ ਚੜ੍ਹਨ ਕਾਰਨ ਲੋਕਾਂ ਦੇ ਹੰਝੂ ਨਿਕਲ ਰਹੇ ਹਨ। ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ।
ਦੱਸ ਦਈਏ ਕਿ ਰਾਜਪੁਰਾ ’ਚ 60 ਰੁਪਏ ਕਿਲੋ ਰੇਟ ਹੋਇਆ ਪਿਆ ਹੈ। ਜਦਕਿ ਹਿਮਾਚਲ ਦੇ ਮੰਡੀ ’ਚ 60 ਤੋਂ 70 ਰੁਪਏ ਕਿਲੋ ਤੱਕ ਪਿਆਜ਼ ਵਿਕ ਰਿਹਾ ਹੈ। ਤਿਉਹਾਰਾਂ ਦੇ ਦਿਨਾਂ ’ਚ ਮਹਿੰਗੇ ਪਿਆਜ਼ ਦੀ ਮਾਰ ਲੋਕਾਂ ਨੂੰ ਝਲਣੀ ਪੈ ਰਹੀ ਹੈ।
ਪਿਆਜ਼ ਹੋਲਸੇਲ ਵਿਕਰੇਤਾ ਨੇ ਦੱਸਿਆ ਕਿ ਪਿਆਜ਼ ਦੀ ਕੀਮਤ ਲਗਭਗ ਦੁੱਗਣੀ ਤੋਂ ਵੀ ਪਾਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਬਠਿੰਡਾ ਵਿਖੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਪਿਆਜ਼ ਦੀ ਕੀਮਤ ਲਗਭਗ 20 ਰੁਪਏ ਸੀ ਪਰ ਕੁਝ ਸਮੇਂ 'ਚ ਪਿਆਜ਼ ਦੀ ਕੀਮਤ ਥੋਕ ਮੰਡੀ 50 ਤੋਂ ਪਾਰ ਕਰ ਚੁੱਕੀ ਹੈ। ਜਦਕਿ ਲੋਕਾਂ ਨੇਂ ਦਸਿਆ ਕਿ ਪਿਆਜ਼ ਦੇ ਰੇਟ ਵੱਧਣ ਨਾਲ ਉਹਨਾਂ ਦੀ ਰਸੋਈ ਦਾ ਬਜਟ ਹਿਲ ਗਿਆ ਹੈ।
ਵਧਦੀ ਮਹਿੰਗਾਈ ਨੂੰ ਦੇਖਦੇ ਹੋਏ ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਪਿਆਜ਼ ਦੀ ਵਧ ਰਹੀ ਕੀਮਤ 'ਤੇ ਰੋਕ ਲਗਾਵੇ ਅਤੇ ਸਸਤੀਆਂ ਕੀਮਤਾਂ ਮੁਹੱਈਆ ਕਰਵਾਈਆ ਜਾਣ।
ਇਹ ਵੀ ਪੜ੍ਹੋ: Mohali CIA: ਅੱਤਵਾਦੀ ਮੌਡਿਊਲ ਦਾ ਪਰਦਾਫਾਸ਼; ਬੱਬਰ ਖਾਲਸਾ ਇੰਟਰਨੈਸ਼ਨਲ ਦੇ 4 ਕਾਰਕੁਨ ਪੁਲਿਸ ਅੜਿੱਕੇ