Bathinda News : Operation Prahar 2.0 ਵਿਚਾਲੇ ਪਿੰਡ ਬਹਿਮਨ ਦੀਵਾਨਾ ਚ ਹੜਕੰਪ, ਸੂਟਕੇਸ ਚ ਮਿਲੀ 20 ਸਾਲਾ ਕੁੜੀ ਦੀ ਸੜੀ ਲਾਸ਼
Bathinda News : ਪੰਜਾਬ ਅੰਦਰ ਪੁਲਿਸ ਵੱਲੋਂ ਜਿੱਥੇ ਇੱਕ ਪਾਸੇ ਦੇ Operation Prahar 2.0 ਚਲਾਇਆ ਜਾ ਰਿਹਾ ਹੈ, ਉੱਥੇ ਹੀ ਬਠਿੰਡਾ ਅੰਦਰ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬਠਿੰਡਾ ਦੇ ਮਲੋਟ ਰੋਡ 'ਤੇ ਇੱਕ ਸੂਟਕੇਸ ਵਿੱਚ ਲਗਭਗ 20 ਸਾਲਾ ਕੁੜੀ ਦੀ ਲਾਸ਼ ਮਿਲੀ ਹੈ।
Bathinda News : ਪੰਜਾਬ ਅੰਦਰ ਪੁਲਿਸ ਵੱਲੋਂ ਜਿੱਥੇ ਇੱਕ ਪਾਸੇ ਦੇ Operation Prahar 2.0 ਚਲਾਇਆ ਜਾ ਰਿਹਾ ਹੈ, ਉੱਥੇ ਹੀ ਬਠਿੰਡਾ ਅੰਦਰ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬਠਿੰਡਾ ਦੇ ਮਲੋਟ ਰੋਡ 'ਤੇ ਇੱਕ ਸੂਟਕੇਸ ਵਿੱਚ ਲਗਭਗ 20 ਸਾਲਾ ਕੁੜੀ ਦੀ ਲਾਸ਼ ਮਿਲੀ ਹੈ। ਕੁੜੀ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਅੱਗ ਨਾਲ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਬਠਿੰਡਾ ਪੁਲਿਸ ਇਸ ਮਾਮਲੇ ਨੂੰ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀ ਹੈ।
ਘਟਨਾ ਨਾਲ ਪਿੰਡ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਕਿਉਂਕਿ ਜਦੋਂ ਪੁਲਿਸ ਵੱਲੋਂ ਵੱਡੀ ਪੱਧਰ 'ਤੇ ਪੰਜਾਬ ਭਰ 'ਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਤਾਂ ਫਿਰ ਇਸ ਤਰ੍ਹਾਂ ਸੂਟਕੇਸ ਵਿੱਚ ਲਾਸ਼ ਸੁੱਟ ਕੇ ਜਾਣਾ ਕਿਵੇਂ ਵਾਪਰਿਆ ? ਅਪ੍ਰੇਸ਼ਨ ਪ੍ਰਹਾਰ ਨੂੰ ਲੈ ਕੇ ਅਜਿਹੇ ਕਈ ਸਵਾਲ ਖੜੇ ਹੋ ਰਹੇ ਹਨ।
ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਾਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਬਠਿੰਡਾ-ਮਲੋਟ ਰੋਡ ਨਜ਼ਦੀਕ ਬਹਿਮਨ ਦੀਵਾਨਾ ਪੁੱਲ ਜਾਂਦੀ ਸੜਕ ਨਜ਼ਦੀਕ ਇੱਕ ਸੂਟਕੇਸ ਪਿਆ ਹੈ, ਜਿਸ ਨੂੰ ਕੁਝ ਅਵਾਰਾ ਕੁੱਤੇ ਖਿੱਚ ਰਹੇ ਹਨ। ਜਦੋਂ ਸਾਡੇ ਵੱਲੋਂ ਮੌਕੇ 'ਤੇ ਆ ਕੇ ਦੇਖਿਆ ਤਾਂ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਇਸ ਸੂਟਕੇਸ ਵਿੱਚ ਅੱਗ ਨਾਲ ਸੜੀ ਹੋਈ ਇੱਕ 20 ਸਾਲਾਂ ਦੇ ਕਰੀਬ ਕੁੜੀ ਦੀ ਲਾਸ਼ ਪਈ ਹੈ।
ਉਨ੍ਹਾਂ ਕਿਹਾ ਕਿ ਸਾਡੀਆਂ ਵੱਖ-ਵੱਖ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਪ੍ਰੰਤੂ ਮੁਢਲੀ ਜਾਂਚ ਪਤਾ ਲੱਗਿਆ ਹੈ ਕਿ ਇਸ ਦੇ ਗਰਦਨ ਤੇ ਥੱਲੇ ਹਿੱਸੇ 'ਚ ਕਾਕੂ ਨਾਮ ਦਾ ਟੈਟੂ ਬਣਿਆ ਹੋਇਆ ਹੈ। ਫਿਰ ਵੀ ਸਾਡੇ ਵੱਲੋਂ ਆਸ ਪਾਸ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।