Operation Sindoor : ਸਾਡੀ ਲੜਾਈ ਅੱਤਵਾਦ ਅਤੇ ਅੱਤਵਾਦੀਆਂ ਦੇ ਖਿਲਾਫ਼ ਸੀ ਪਰ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਦਾ ਸਾਥ ਦਿੱਤਾ : DGMO

Operation Sindoor : ਭਾਰਤੀ ਫੌਜ ਦੇ ਤਿੰਨੋਂ ਮੁਖੀ 'ਆਪ੍ਰੇਸ਼ਨ ਸਿੰਦੂਰ' ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦੇਣ ਲਈ ਇੱਕ ਪ੍ਰੈਸ ਬ੍ਰੀਫਿੰਗ ਕਰ ਰਹੇ ਹਨ

By  Shanker Badra May 12th 2025 02:45 PM -- Updated: May 12th 2025 03:10 PM

 Operation Sindoor : ਭਾਰਤੀ ਫੌਜ ਨੇ ਪਾਕਿਸਤਾਨ ਵਿਰੁੱਧ ਆਪ੍ਰੇਸ਼ਨ ਸਿੰਦੂਰ 'ਤੇ ਲਗਾਤਾਰ ਦੂਜੇ ਦਿਨ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ। ਫੌਜ ਤੋਂ ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ, ਜਲ ਸੈਨਾ ਤੋਂ ਵਾਈਸ ਐਡਮਿਰਲ ਏਐਨ ਪ੍ਰਮੋਦ ਅਤੇ ਹਵਾਈ ਸੈਨਾ ਤੋਂ ਏਅਰ ਮਾਰਸ਼ਲ ਅਵਧੇਸ਼ ਕੁਮਾਰ ਭਾਰਤੀ ਨੇ 'ਆਪ੍ਰੇਸ਼ਨ ਸਿੰਦੂਰ' ਬਾਰੇ ਜਾਣਕਾਰੀ ਦਿੱਤੀ।

ਸਾਡੀ ਲੜਾਈ ਅੱਤਵਾਦ ਅਤੇ ਅੱਤਵਾਦੀਆਂ ਖਿਲਾਫ਼ ਸੀ : ਏਕੇ ਭਾਰਤੀ

ਏਅਰ ਮਾਰਸ਼ਲ ਏਕੇ ਭਾਰਤੀ ਨੇ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ, ਸਾਡੀ ਲੜਾਈ ਅੱਤਵਾਦ ਅਤੇ ਅੱਤਵਾਦੀਆਂ ਖਿਲਾਫ਼ ਸੀ ,ਪਾਕਿਸਤਾਨੀ ਫੌਜ ਨਾਲ ਨਹੀਂ ਪਰ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਨਾਲ ਖੜ੍ਹਨਾ ਉਚਿਤ ਸਮਝਿਆ ਅਤੇ ਇਸਨੂੰ ਆਪਣੀ ਲੜਾਈ ਬਣਾ ਲਿਆ। ਇਸ ਸਥਿਤੀ ਵਿੱਚ ਸਾਡੀ ਜਵਾਬੀ ਕਾਰਵਾਈ ਜ਼ਰੂਰੀ ਸੀ ਅਤੇ ਇਸ ਵਿੱਚ ਉਨ੍ਹਾਂ ਨੂੰ ਜੋ ਵੀ ਨੁਕਸਾਨ ਹੋਇਆ ਹੈ, ਉਸ ਲਈ ਉਹ ਖੁਦ ਜ਼ਿੰਮੇਵਾਰ ਹੈ।

'ਪਹਿਲਗਾਮ ਤੱਕ ਪਾਪ ਦਾ ਘੜਾ ਭਰ ਚੁੱਕਿਆ ਸੀ : ਲੈਫਟੀਨੈਂਟ ਜਨਰਲ ਰਾਜੀਵ ਘਈ  

ਪ੍ਰੈਸ ਬ੍ਰੀਫਿੰਗ ਦੌਰਾਨ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ, "ਸਾਨੂੰ ਹਵਾਈ ਰੱਖਿਆ ਕਾਰਵਾਈ ਨੂੰ ਇੱਕ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਪਹਿਲਗਾਮ ਤੱਕ ਪਾਪ ਦਾ ਘੜਾ ਭਰ ਚੁੱਕਿਆ ਸੀ। ਅਸੀਂ ਪਹਿਲਾਂ ਹੀ ਪੂਰੀ ਤਿਆਰੀ ਕਰ ਲਈ ਸੀ ਅਤੇ ਕਾਰਵਾਈ ਕੀਤੀ ਗਈ ਸੀ।

ਫੌਜ ਨੇ ਕਿਹਾ, ਪਾਕਿਸਤਾਨ ਨੇ ਹਮਲੇ ਵਿੱਚ ਚੀਨੀ ਹਥਿਆਰਾਂ ਦੀ ਵਰਤੋਂ ਕੀਤੀ

ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ, 'ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਵਿੱਚ ਚੀਨੀ ਮੂਲ ਦੀਆਂ ਮਿਜ਼ਾਈਲਾਂ ਸ਼ਾਮਲ ਸਨ, ਇਨ੍ਹਾਂ ਵਿੱਚ ਲੰਬੀ ਦੂਰੀ ਦੇ ਰਾਕੇਟ, ਯੂਏਵੀ, ਕੁਝ ਹੈਲੀਕਾਪਟਰ ਅਤੇ ਚੀਨੀ ਮੂਲ ਦੇ ਡਰੋਨ ਸ਼ਾਮਲ ਸਨ।' ਉਨ੍ਹਾਂ ਨੂੰ ਸਾਡੇ ਏਅਰ ਡਿਫੈਂਸ ਸਿਸਟਮ ਨੇ ਤਬਾਹ ਕੀਤਾ।

ਫੌਜ ਨੇ ਕਿਹਾ- ਅਸੀਂ ਇੱਕ ਨਵੇਂ ਮਿਸ਼ਨ ਲਈ ਤਿਆਰ ਹਾਂ

ਏਅਰ ਮਾਰਸ਼ਲ ਏਕੇ ਭਾਰਤੀ ਨੇ ਕਿਹਾ- ਮੈਂ ਇਹ ਸਪੱਸ਼ਟ ਸ਼ਬਦਾਂ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਮਿਲਟਰੀ ਬੇਸ, ਸਿਸਟਮ ਆਪ੍ਰੇਸ਼ਨ ਹੈ ਅਤੇ ਨਵੇਂ ਮਿਸ਼ਨ ਲਈ ਤਿਆਰ ਹਾਂ।


Related Post