ਚੰਡੀਗੜ੍ਹ 'ਚ ਪਹਿਲੀ ਵਾਰ ਅਫੀਮ ਦੀ ਖੇਤੀ; ਪੁਲਿਸ ਨੇ 725 ਅਫੀਮ ਦੇ ਬੂਟੇ ਕੀਤੇ ਬਰਾਮਦ

By  Aarti March 19th 2024 11:46 AM

Opium Cultivation In Chandigarh: ਚੰਡੀਗੜ੍ਹ 'ਚ ਪਹਿਲੀ ਵਾਰ ਅਫੀਮ ਦੀ ਖੇਤੀ ਦੇਖਣ ਨੂੰ ਮਿਲੀ ਹੈ। ਦਰਅਸਲ ਚੰਡੀਗੜ੍ਹ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ 725 ਅਫੀਮ ਦੇ ਬੂਟੇ, ਲਾਲ ਫੁੱਲ ਅਤੇ ਫਲੀਆਂ ਬਰਾਮਦ ਕੀਤੀਆਂ ਹਨ। 

ਮਿਲੀ ਜਾਣਕਾਰੀ ਮੁਤਾਬਿਕ ਸੈਕਟਰ 24 ਡੀਸੀਸੀ ਵਿੱਚ ਤਾਇਨਾਤ ਏਐਸਆਈ ਰਾਹੁਲ ਭਾਰਦਵਾਜ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸ਼ਨਗੜ੍ਹ ਚੌਕ ਨੇੜੇ ਬਲੂਮਿੰਗ ਡੇਲ ਨਰਸਰੀ ਵਿੱਚ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਮੁਖਬਰ ਦੀ ਸੂਚਨਾ ਨੂੰ ਜਾਇਜ਼ ਮੰਨਦੇ ਹੋਏ ਬਲੂਮਿੰਗ ਡੇਲ ਨਰਸਰੀ ਵਿਖੇ ਛਾਪੇਮਾਰੀ ਕਰਕੇ ਕੁੱਲ 725 ਭੁੱਕੀ ਦੇ ਬੂਟੇ ਅਤੇ ਲਾਲ ਫੁੱਲ ਅਤੇ ਬੋਰੀਆਂ ਬਰਾਮਦ ਕੀਤੀਆਂ ਗਈਆਂ। 

ਇਹ ਵੀ ਪੜ੍ਹੋ: ਨਵਜੋਤ ਸਿੰਘ ਸਿੱਧੂ ਕਰਨਗੇ ਮੁੜ ਕ੍ਰਿਕਟ 'ਚ ਐਂਟਰੀ; IPL 2024 'ਚ ਕਰਨਗੇ ਕੁਮੈਂਟਰੀ

ਦੱਸ ਦਈਏ ਕਿ ਨਰਸਰੀ ਦੇ ਮਾਲਕ ਸਮੀਰ ਕਾਲੀਆ ਵਾਸੀ ਮਕਾਨ ਨੰਬਰ 618, ਸੈਕਟਰ 10, ਪੰਚਕੂਲਾ ਅਤੇ ਬਾਗਬਾਨ ਸੀਆ ਰਾਮ 39, ਵਾਸੀ ਮਕਾਨ ਨੰਬਰ 204 ਟਾਵਰ, ਸਿੰਘਾ ਦੇਵੀ ਖ਼ਿਲਾਫ਼ ਧਾਰਾ 18 (ਸੀ) ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਬਿਨਾਂ ਪਰਮਿਟ ਜਾਂ ਲਾਇਸੈਂਸ ਦੇ ਅਫੀਮ ਦੇ ਪੌਦਿਆਂ ਦੀ ਖੇਤੀ ਜਾਂ ਉਤਪਾਦਨ ਨਹੀਂ ਕੀਤਾ ਜਾ ਸਕਦਾ ਹੈ। 

ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਅਫੀਮ ਦੀ ਖੇਤੀ ਦਾ ਮੁੱਦਾ ਚੁੱਕਿਆ ਸੀ। ਵਿਧਾਇਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਵਿੱਚ ਅਫੀਮ ਦੀ ਖੇਤੀ ਸ਼ੁਰੂ ਕੀਤੀ ਜਾਵੇ। ਵਿਧਾਇਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਖੇਤੀ ਸ਼ੁਰੂ ਨਹੀਂ ਕਰ ਸਕਦੀ ਤਾਂ ਘੱਟੋ-ਘੱਟ ਅਫੀਮ ਦੇ ਠੇਕੇ ਖੋਲ੍ਹ ਦੇਵੇ। 'ਆਪ' ਵਿਧਾਇਕਾਂ ਦੀ ਇਸ ਮੰਗ 'ਤੇ ਪੂਰਾ ਸਦਨ ​​ਹੱਸ ਪਿਆ ਸੀ।

ਇਹ ਵੀ ਪੜ੍ਹੋ: ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਿਦੇਸ਼ ਤੋਂ ਪਰਤੀਆਂ ਪੰਜਾਬ ਦੀਆਂ ਕੁੜੀਆਂ, ਦੱਸੀ ਹੱਡਬੀਤੀ

Related Post