Kabaddi player Rana Balachauria ਦੇ ਕਤਲ ਨੂੰ ਲੈ ਕੇ ਕਬੱਡੀ ਖਿਡਾਰੀ ਗੁਲਜ਼ਾਰੀ ਮੂਨਕ ਨੇ ਘੇਰੀ AAP ਸਰਕਾਰ
Kabaddi player Rana Balachauria dies : ਸੋਹਾਣਾ ਕਬੱਡੀ ਕੱਪ ’ਚ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਸੋਮਵਾਰ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਇਸ ਮਾਮਲੇ ਵਿਚ ਇੰਟਰਨੈਸ਼ਨਲ ਕਬੱਡੀ ਖਿਡਾਰੀ ਗੁਲਜ਼ਾਰੀ ਮੂਨਕ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰਾਣਾ ਪ੍ਰਮੋਟਰ ਦਾ ਗੋਲੀਆਂ ਮਾਰ ਕੇ ਜੋ ਕਤਲ ਕੀਤਾ ਗਿਆ ,ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਵਿਚ ਕਾਲੇ ਦਿਨਾਂ ਦਾ ਦੌਰ ਚੱਲ ਰਿਹਾ ਹੈ।
ਗੁਲਜ਼ਾਰੀ ਸਿੰਘ ਮੂਣਕ ਨੇ ਕਿਹਾ ਕਿ ਕਬੱਡੀ ਖਿਡਾਰੀਆਂ ਨੇ ਤਾਂ ਖੇਡਣਾਂ ਹੁੰਦਾ ਹੈ ਪਰੰਤੂ ਸਰਕਾਰ ਆਪਣੀ ਕੋਈ ਜਿੰਮੇਵਾਰੀ ਨਹੀਂ ਨਿਭਾ ਰਹੀ। ਇਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦਾ ਵੀ ਇਸੇ ਤਰ੍ਹਾਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪਰੰਤੂ ਸਰਕਾਰ ਦੀ ਅੱਖ ਫਿਰ ਵੀ ਨਹੀਂ ਖੁੱਲ੍ਹੀ। ਕਬੱਡੀ ਕੱਪ ਸਰਕਾਰ ਦੀ ਮਨਜੂਰੀ ਨਾਲ ਹੀ ਹੁੰਦੇ ਹਨ, ਫਿਰ ਸਰਕਾਰ ਸੁੱਤੀ ਪਈ ਹੈ। ਉਹਨਾਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਇੰਟਰਨੈਸ਼ਨ ਕਬੱਡੀ ਖਿਡਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਪੰਜਾਬ ਕਬੱਡੀ ਖਿਡਾਰੀ, ਪ੍ਰਮੋਟਰ, ਗਾਇਕ ਅਤੇ ਬਿਜਨਸਮੈਨਾਂ ਦੀ ਜਾਨ ਹਰ ਵਕਤ ਖਤਰੇ ਵਿਚ ਰਹਿੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਮਸ਼ਹੂਰ ਹੋਣਾ ਇਕ ਗੁਨਾਹ ਹੋ ਗਿਆ। ਸਰਕਾਰ ਨੂੰ ਆਪਣੇ ਢਿੱਡ ਭਰਨ ਦੀ ਲੱਗੀ ਪਈ ਹੈ। ਉਹਨਾਂ ਕਿਹਾ ਕਬੱਡੀ ਖਿਡਾਰੀ ਆਮ ਘਰਾਂ ਦੇ ਨੌਜਵਾਨ ਹਨ, ਉਹ ਆਪਣੇ ਪੱਧਰ 'ਤੇ ਸੁਰੱਖਿਆ ਗਾਰਡ ਨਹੀਂ ਰੱਖ ਸਕਦੇ, ਇਸ ਲਈ ਸਰਕਾਰ ਨੂੰ ਖਿਡਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਆਪ ਸਰਕਾਰ ਦੇ ਕਾਰਜਕਾਲ ਦੌਰਾਨ ਤੱਕ 4 ਕਬੱਡੀ ਖਿਡਾਰੀਆਂ ਦੇ ਕਤਲ ਹੋ ਚੁੱਕੇ ਹਨ ਪਰੰਤੂ ਸਰਕਾਰ ਦੀ ਅੱਖ ਅਜੇ ਤੱਕ ਨਹੀਂ ਖੁੱਲ੍ਹੀ। ਪੰਜਾਬ ਸਰਕਾਰ ਸਿਰਫ ਵੋਟਾਂ ਵੇਲੇ ਹੀ ਜਾਗਦੀ ਹੈ।
- PTC NEWS