Mansa News : ਭੀਖੀ ਪੁਲਿਸ ਨੇ ਮੱਝਾਂ ਚੋਰੀ ਦੇ ਮਾਮਲੇ 'ਚ 4 ਨੌਜਵਾਨਾਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
Mansa News : ਪੰਜਾਬ ਪੁਲਿਸ ਕਿਸੇ ਨਾਲ ਕਿਸੇ ਕਾਰਨਾਂ ਕਰਕੇ ਹਮੇਸ਼ਾ ਹੀ ਵਿਵਾਦਾਂ 'ਚ ਰਹਿੰਦੀ ਹੈ। ਮਾਨਸਾ ਜ਼ਿਲ੍ਹੇ ਦੀ ਕਸਬਾ ਭੀਖੀ ਪੁਲਿਸ ਨੇ ਮੱਝ ਚੋਰੀ ਦੇ ਆਰੋਪ ਵਿੱਚ ਚਾਰ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਹੈ ,ਜਿਨਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾ ਕੇ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ।
ਸਿਵਲ ਹਸਪਤਾਲ ਮਾਨਸਾ ਦੇ ਬਿਸਤਰੇ 'ਤੇ ਪਏ ਇਹ ਵਿਅਕਤੀ ਜਿਨਾਂ ਦੇ ਸੂਜੇ ਪੈਰ ਅਤੇ ਖੂਨ ਦਿਖਾਈ ਦੇ ਰਿਹਾ ਹੈ। ਇਹ ਮਾਨਸਾ ਪੁਲਿਸ ਦੀ ਕਾਰਜਗਾਰੀ ਹੈ ਕਿਉਂਕਿ ਇਹ ਇਲਾਕਾ ਭੀਖੀ ਵਿੱਚ ਰਾਤ ਸਮੇਂ ਕਿਸਾਨਾਂ ਦੀਆਂ ਫਸਲਾਂ ਦੀ ਰਾਖੀ ਰੱਖਦੇ ਹਨ ਅਤੇ ਅਵਾਰਾ ਪਸ਼ੂਆਂ ਤੋਂ ਫਸਲਾਂ ਬਚਾਉਂਦੇ ਹਨ। ਇਹਨਾਂ ਨੂੰ ਮਾਨਸਾ ਦੇ ਕਸਬਾ ਭੀਖੀ ਪੁਲਿਸ ਨੇ ਇੱਕ ਮੱਝ ਚੋਰੀ ਦੇ ਮਾਮਲੇ ਵਿੱਚ ਥਾਣਾ ਭੀਖੀ ਬੁਲਾਇਆ ਤੇ ਇਹਨਾਂ ਦੀ ਇਸ ਕਦਰ ਕੁੱਟਮਾਰ ਕੀਤੀ ਕਿ ਇਹ ਹੁਣ ਇਲਾਜ ਦੇ ਨਾਲ ਨਾਲ ਇਨਸਾਫ ਦੀ ਵੀ ਮੰਗ ਕਰ ਰਹੇ ਹਨ।
ਪੀੜਿਤ ਨੌਜਵਾਨਾਂ ਨੇ ਦੱਸਿਆ ਕਿ 14 ਦਸੰਬਰ ਨੂੰ ਭਿੱਖੀ ਪੁਲਿਸ ਵੱਲੋਂ ਉਹਨਾਂ ਨੂੰ ਮੱਝਾਂ ਚੋਰੀ ਦੇ ਮਾਮਲੇ ਵਿੱਚ ਥਾਣੇ ਬੁਲਾਇਆ ਗਿਆ ਅਤੇ ਉਹਨਾਂ ਵੱਲੋਂ ਚੋਰੀ ਦੇ ਮਾਮਲੇ ਵਿੱਚ ਸਫਾਈ ਵੀ ਦਿੱਤੀ ਪਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਉਨ੍ਹਾਂ ਨੂੰ ਬੇਰਹਿਮੀ ਦੇ ਨਾਲ ਕੁੱਟਦੇ ਰਹੇ ਅਤੇ ਪੁਲਿਸ ਦੇ ਇੱਕ ਦਲਾਲ ਸਰਪੰਚ ਵੱਲੋਂ ਪੁਲਿਸ ਨੂੰ ਪੰਜ ਲੱਖ ਦੇ ਕੇ 5 ਲੱਖ ਰੁਪਏ ਦੇ ਕੇ ਖੈੜਾ ਛਡਵਾਉਣ ਦੀ ਗੱਲ ਵੀ ਗੱਲ ਕਹੀ ਗਈ।
ਉਧਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਫਸਲਾਂ ਦੀ ਰਾਖੀ ਕਰਨ ਵਾਲੇ ਇਹਨਾਂ ਨੌਜਵਾਨਾਂ ਦੀ ਅੱਠ ਪਿੰਡਾਂ ਦੀਆਂ ਪੰਚਾਇਤਾਂ ਨੇ ਗਵਾਹੀ ਵੀ ਭਰੀ ਪਰ ਥਾਣੇ ਦਾ ਐਸਐਚਓ ਨਹੀਂ ਮੰਨਿਆ ਅਤੇ ਉਨਾਂ ਕਿਸਾਨ ਆਗੂਆਂ ਨੂੰ ਵੀ ਭੱਦੀ ਸ਼ਬਦਾਵਲੀ ਬੋਲੀ। ਉਹਨਾਂ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਥਾਣੇ ਘਿਰਾਓ ਕਰਕੇ ਤੋਂ ਵੀ ਪਿੱਛੇ ਨਹੀਂ ਹਟਣਗੇ।
- PTC NEWS