ਤਿੰਨ ਹਜ਼ਾਰ ਤੋਂ ਵੱਧ ਗੱਡੀਆਂ ਦੇ ਮਾਲਕ ਦੁਬਈ ਦੇ ਰੇਨਬੋ ਸ਼ੇਖ ਦੀ ਦੈਂਤ ਰੂਪ ਹਮਰ ਦੀ ਸੋਸ਼ਲ ਮੀਡੀਆ ਤੇ ਹਰ ਪਾਸੇ ਚਰਚਾ
ਆਬੂਧਾਬੀ: ਦੁਬਈ ਦੇ ਸ਼ੇਖਾਂ ਦੀ ਹਰ ਗੱਲ ਆਮ ਲੋਕਾਂ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ। ਤਾਹੀਓਂ ਉਨ੍ਹਾਂ ਦੇ ਰੁੱਤਬੇ ਦੀ ਹਮੇਸ਼ਾਂ ਹੀ ਚਰਚਾਵਾਂ ਰਹਿੰਦੀਆਂ ਨੇ, ਹੁਣ ਕਾਰ ਨੂੰ ਲੈ ਕੇ ਹੀ ਵੇਖ ਲਵੋ, ਇੱਕ ਆਮ Hummer H1 ਗੱਡੀ ਦੀ ਲੰਬਾਈ 184.5 ਇੰਚ, ਉਚਾਈ 77 ਇੰਚ ਅਤੇ ਚੌੜਾਈ 86.5 ਇੰਚ ਹੁੰਦੀ ਹੈ। ਹਾਲਾਂਕਿ ਦੁਬਈ ਦੇ ਇੱਕ ਅਰਬਪਤੀ ਦੀ Hummer H1 ਕਾਰ ਦਾ ਆਕਾਰ ਆਮ ਗੱਡੀ ਦੇ ਮਾਡਲ ਨਾਲੋਂ ਤਿੰਨ ਗੁਣਾ ਵੱਡਾ ਹੈ।
_faadde4e8d2d064dcb71ff55bf61a8b2_1280X720.webp)
ਸ਼ੇਖ ਕੋਲ 718 SUV ਗੱਡੀਆਂ ਦਾ ਸੰਗ੍ਰਹਿ
ਇਹ ਸ਼ਖ਼ਸ ਹਨ ਸ਼ੇਖ ਹਮਦ ਬਿਨ ਹਮਦਾਨ ਅਲ ਨਾਹਯਾਨ, ਜਿਨ੍ਹਾਂ ਨੂੰ 'ਦੁਬਈ ਦੇ ਰੇਨਬੋ ਸ਼ੇਖ' ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਇਸ ਲਈ ਕਿਉਂਕਿ ਉਨ੍ਹਾਂ ਕੋਲ ਮਹਿੰਗੀਆਂ ਗੱਡੀਆਂ ਦਾ ਇੱਕ ਵਿਸ਼ਾਲ ਸੰਗ੍ਰਹਿ ਹੈ। ਇਨ੍ਹਾਂ ਹੀ ਨਹੀਂ ਇਸ ਅਮੀਰਾਤ ਸ਼ੇਖ ਕੋਲ ਸਭ ਤੋਂ ਵੱਧ SUV ਦਾ ਗਿਨੀਜ਼ ਵਰਲਡ ਰਿਕਾਰਡ ਵੀ ਹੈ ਅਤੇ ਜਿਨ੍ਹਾਂ ਕੋਲ ਕੁਲ 718 ਦਾ SUV ਗੱਡੀਆਂ ਹਨ। ਜੇਕਰ ਰੋਜ਼ਾਨਾ ਆਪਣੇ ਸੰਗ੍ਰਹਿ ਦੀ ਹਰੇਕ ਗੱਡੀ ਨੂੰ ਉਹ ਚਲਾਉਣ ਉੱਤੇ ਆਉਣ ਤਾਂ ਸਾਰੀਆਂ ਗੱਡੀਆਂ ਨੂੰ ਚਲਾਉਣ ਨੂੰ ਪੂਰੇ ਦੋ ਸਾਲ ਦੇ ਨੇੜੇ ਦਾ ਸਮਾਂ ਲੱਗ ਜਾਵੇਗਾ। 
ਵਿਰਲਾ ਹੋਣ ਵਾਲੀ ਇਹ ਵੀਡੀਓ ਨਿਕਲੀ ਪੁਰਾਣੀ
ਦੁਬਈ ਦੇ ਸ਼ੇਖ ਦੀ ਵਿਸ਼ਾਲ ਹਮਰ ਦੀ ਇਕ ਪੁਰਾਣੀ ਵੀਡੀਓ ਇਕ ਵਾਰ ਫਿਰ ਟਵਿੱਟਰ 'ਤੇ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿਚ ਇਹ ਵਿਸ਼ਾਲ ਵਾਹਨ ਦੁਬਈ ਦੀਆਂ ਸੜਕਾਂ 'ਤੇ ਚੜ੍ਹਾਈ ਕਰਦਾ ਨਜ਼ਰ ਆ ਰਿਹਾ ਹੈ। ਸ਼ੇਖ ਦੀ ਹਮਰ H1 X3 ਲਗਭਗ 46 ਫੁੱਟ ਲੰਬੀ, 21.6 ਫੁੱਟ ਉੱਚੀ ਅਤੇ 19 ਫੁੱਟ ਚੌੜੀ ਹੈ। ਇਹ ਕਾਰ ਵਿਸ਼ੇਸ਼ ਤੌਰ 'ਤੇ ਸ਼ੇਖ ਦੁਆਰਾ ਬਣਵਾਈ ਗਈ ਹੈ ਜੋ ਖੁਦ 20 ਬਿਲੀਅਨ ਡਾਲਰ ਤੋਂ ਵੱਧ ਦੀ ਨਿੱਜੀ ਜਾਇਦਾਦ ਦੇ ਨਾਲ ਅਮੀਰਾਤ ਦੇ ਸ਼ਾਹੀ ਪਰਿਵਾਰ ਦਾ ਮੈਂਬਰ ਹੈ। ਟਵਿੱਟਰ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਕਾਰ ਦੇ ਸਾਹਮਣੇ ਤੋਂ ਲੰਘ ਰਿਹਾ ਇਕ ਵਿਅਕਤੀ ਬਹੁਤ ਹੀ ਛੋਟੇ ਆਕਾਰ ਦਾ ਮਾਲੂਮ ਹੁੰਦਾ ਹੈ।
_b790addbca85a87ba26ce2271e7a2b1b_1280X720.webp)
ਕਾਰ ਵਿੱਚ ਲਿਵਿੰਗ ਰੂਮ ਤੋਂ ਲੈ ਕੇ ਟਾਇਲਟ ਤੱਕ ਦਾ ਪ੍ਰਬੰਧ
ਇਸ ਸੰਸ਼ੋਧਿਤ ਹਮਰ ਦਾ ਬਾਹਰੀ ਹਿੱਸਾ ਨਿਯਮਤ ਮਾਡਲ ਦੇ ਇੱਕ ਵੱਡੇ ਸੰਸਕਰਣ ਵਰਗਾ ਦਿਖਾਈ ਦਿੰਦਾ ਹੈ। ਪਰ ਕਾਰ ਦਾ ਅੰਦਰੂਨੀ ਹਿੱਸਾ ਅਸਲ ਵਿੱਚ ਇੱਕ ਛੋਟੇ ਜਿਹੇ ਘਰ ਵਰਗਾ ਹੈ। ਕਾਰ ਵਿੱਚ ਇੱਕ ਲਿਵਿੰਗ ਰੂਮ, ਇੱਕ ਟਾਇਲਟ ਵੀ ਸ਼ਾਮਲ ਹੈ ਅਤੇ ਇਸਦਾ ਸਟੀਅਰਿੰਗ ਕੈਬਿਨ ਦੂਜੀ ਮੰਜ਼ਿਲ 'ਤੇ ਸਥਿਤ ਹੈ। ਸ਼ੇਖ ਹਮਦ ਦੇ ਨਿੱਜੀ ਕਾਰ ਕਲੈਕਸ਼ਨ ਵਿੱਚ ਕੁੱਲ 3000 ਵਾਹਨ ਹਨ। ਉਸ ਨੂੰ ਪਿਆਰ ਨਾਲ 'ਰੇਨਬੋ ਸ਼ੇਖ' ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਸ ਕੋਲ ਸਤਰੰਗੀ ਪੀਂਘ ਦੇ ਸਾਰੇ ਰੰਗਾਂ ਵਿੱਚ ਮਰਸੀਡੀਜ਼ ਐਸ-ਕਲਾਸਾਂ ਦੀ ਇੱਕ ਪੂਰੀ ਫਲੀਟ ਹੈ।
_5cebe09ab70cf993fd6789dca48fec28_1280X720.webp)
ਸੋਸ਼ਲ ਮੀਡੀਆ ਯੂਜ਼ਰਸ ਕਾਰ ਨੂੰ ਦੇਖ ਕੇ ਹੈਰਾਨ
ਸੋਸ਼ਲ ਮੀਡੀਆ ਯੂਜ਼ਰਸ ਕਾਰ ਨੂੰ ਦੇਖ ਕੇ ਹੈਰਾਨ ਰਹਿ ਗਏ। ਇਕ ਯੂਜ਼ਰ ਨੇ ਟਿੱਪਣੀ ਕੀਤੀ, 'ਇਕ ਪਾਸੇ ਇਹ ਅਜੀਬ ਲੱਗ ਰਿਹਾ ਹੈ, ਪਰ ਦੂਜੇ ਪਾਸੇ ਮੈਂ ਇਸ ਨੂੰ ਡ੍ਰਾਈਵ ਲਈ ਲੈਣਾ ਚਾਹੁੰਦਾ ਹਾਂ।' ਇਕ ਹੋਰ ਯੂਜ਼ਰ ਨੇ ਲਿਖਿਆ, 'H1 ਮਾਲਕ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਸ ਕਾਰ ਦੀ ਮੇਨਟੇਨੈਂਸ ਦੀ ਲਾਗਤ ਬਹੁਤ ਜ਼ਿਆਦਾ ਹੋਵੇਗੀ।' ਇੱਕ ਤੀਜੇ ਯੂਜ਼ਰ ਨੇ ਲਿਖਿਆ, 'ਮੈਨੂੰ ਅਰਬ ਲੋਕਾਂ ਦੇ ਪੈਸੇ ਖਰਚਣ ਦਾ ਤਰੀਕਾ ਪਸੰਦ ਹੈ।'