India Pakistan War :ਪਾਕਿਸਤਾਨ ਨੇ ਲਗਾਤਾਰ ਚੌਥੇ ਦਿਨ ਕੀਤਾ ਪੰਜਾਬ ਤੇ ਹਮਲਾ ,ਗੁਰਦਾਸਪੁਰ ਚ ਜ਼ੋਰਦਾਰ ਧਮਾਕਾ ਹੋਣ ਨਾਲ ਜ਼ਮੀਨ ਚ ਪਿਆ ਡੂੰਘਾ ਟੋਇਆ ,ਕਈ ਥਾਵਾਂ ਤੇ ਮਿਲੇ ਮਿਜ਼ਾਈਲ ਦੇ ਟੁਕੜੇ

ਗੁਰਦਾਸਪੁਰ ਦੇ ਕਸਬਾ ਚੱਕ ਸ਼ਰੀਫ ਅਤੇ ਪਿੰਡ ਛਿੱਛਰੇ ਵਿਚਕਾਰ ਅੱਜ ਸਵੇਰੇ 4:30 ਦੇ ਕਰੀਬ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਦੇ ਕਾਰਨ ਜ਼ਮੀਨ 'ਚ ਡੂੰਘਾ ਟੋਇਆ ਪਿਆ ਹੈ ਅਤੇ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਇਸ ਘਟਨਾ ਤੋਂ ਬਾਅਦ ਪਿੰਡਾਂ 'ਚ ਸਹਿਮ ਦਾ ਮਾਹੌਲ ਹੈ

By  Shanker Badra May 10th 2025 09:23 AM

India Pakistan War : ਪਾਕਿਸਤਾਨ ਨੇ ਲਗਾਤਾਰ ਚੌਥੇ ਦਿਨ ਅੱਜ ਸਵੇਰੇ ਪੰਜਾਬ 'ਤੇ ਹਮਲਾ ਕੀਤਾ। ਜਲੰਧਰ ਵਿੱਚ ਫਿਰ ਧਮਾਕੇ ਸੁਣਾਈ ਦਿੱਤੇ। ਇਸ ਦੌਰਾਨ ਬਠਿੰਡਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਸਾਇਰਨ ਵੱਜ ਰਹੇ ਹਨ। ਸਵੇਰੇ 5 ਵਜੇ ਪਠਾਨਕੋਟ ਏਅਰਬੇਸ ਨੇੜੇ ਜ਼ੋਰਦਾਰ ਧਮਾਕੇ ਸੁਣੇ ਗਏ। ਫੌਜ ਨੇ ਸਵੇਰੇ ਅੰਮ੍ਰਿਤਸਰ ਦੇ ਵਡਾਲਾ ਪਿੰਡ ਵਿੱਚ ਇੱਕ ਡਰੋਨ ਨੂੰ ਡੇਗ ਦਿੱਤਾ। ਇਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ।

ਗੁਰਦਾਸਪੁਰ ਦੇ ਕਸਬਾ ਚੱਕ ਸ਼ਰੀਫ ਅਤੇ ਪਿੰਡ ਛਿੱਛਰੇ ਵਿਚਕਾਰ ਅੱਜ ਸਵੇਰੇ 4:30 ਦੇ ਕਰੀਬ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਦੇ ਕਾਰਨ ਜ਼ਮੀਨ 'ਚ ਡੂੰਘਾ ਟੋਇਆ ਪਿਆ ਹੈ ਅਤੇ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ। ਇਸ ਘਟਨਾ ਤੋਂ ਬਾਅਦ  ਪਿੰਡਾਂ 'ਚ ਸਹਿਮ ਦਾ ਮਾਹੌਲ ਹੈ। ਓਧਰ ਹੁਸ਼ਿਆਰਪੁਰ 'ਚ ਟਾਂਡਾ ਉੜਮੁੜ ਦੇ ਪਿੰਡ ਸੁੰਦਰਾ ਪੁੱਤਾਂ ਅਤੇ ਜਲੰਧਰ ਦੇ ਕਰਤਾਰਪੁਰ ਵਿੱਚ ਮਿਜ਼ਾਈਲ ਦੇ ਟੁਕੜੇ ਮਿਲੇ ਹਨ। ਅੰਮ੍ਰਿਤਸਰ 'ਚ ਰਾਜਾਸਾਂਸੀ ਦੇ ਪਿੰਡ ਮੁਗਲਾਨੀ ਕੋਟ ,ਤਰਨਤਾਰਨ ਅਤੇ ਫਿਰੋਜ਼ਪੁਰ ਦੇ ਰਾਜਾਸਾਂਸੀ 'ਚ ਡਰੋਨ ਦੇ ਟੁਕੜੇ ਬਰਾਮਦ ਹੋਏ ਹਨ।

ਦੱਸ ਦੇਈਏ ਕਿ ਸ਼ੁੱਕਰਵਾਰ ਰਾਤ 8:30 ਵਜੇ ਤੋਂ ਬਾਅਦ ਪਾਕਿਸਤਾਨ ਨੇ ਪੰਜਾਬ 'ਤੇ ਡਰੋਨ ਹਮਲੇ ਕੀਤੇ। ਡਰੋਨ ਹਮਲੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ ਅਤੇ ਪਠਾਨਕੋਟ ਵਿੱਚ ਹੋਏ। ਰਾਤ 9 ਵਜੇ ਦੇ ਕਰੀਬ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਵਿੱਚ ਡਰੋਨ ਡਿੱਗਣ ਨਾਲ ਇੱਕ ਘਰ ਨੂੰ ਅੱਗ ਲੱਗ ਗਈ। ਇੱਥੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ। ਅੱਜ ਸਵੇਰੇ 2 ਵਜੇ ਜਲੰਧਰ ਵਿੱਚ ਆਰਮੀ ਕੈਂਪ ਦੇ ਨੇੜੇ ਦੋ ਥਾਵਾਂ 'ਤੇ ਡਰੋਨ ਦੀ ਗਤੀ ਦੇਖੀ ਗਈ। ਇਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਬਲੈਕਆਊਟ ਕੀਤਾ ਗਿਆ।  

Related Post