IND vs PAK Match : ਭਾਰਤ ਖਿਲਾਫ਼ ਮੈਚ ਨਹੀਂ ਖੇਡੇਗੀ ਪਾਕਿਸਤਾਨੀ ਕ੍ਰਿਕਟ ਟੀਮ ! T20 WC ਤੋਂ ਪਹਿਲਾਂ ਪਾਕਿ ਸਰਕਾਰ ਦਾ ਹੈਰਾਨੀਜਨਕ ਫੈਸਲਾ
IND vs PAK Match : ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਸ਼ਵ ਕੱਪ ਦਾ ਮੈਚ 15 ਫਰਵਰੀ ਨੂੰ ਹੋਣਾ ਹੈ।ਬੰਗਲਾਦੇਸ਼ ਦੇ ਸਮਰਥਨ ਵਿੱਚ ਸਾਹਮਣੇ ਆਏ ਪਾਕਿਸਤਾਨ ਕ੍ਰਿਕਟ ਬੋਰਡ ਨੇ ਵਾਧੂ ਵਿਵਾਦ ਖੜ੍ਹਾ ਕਰ ਦਿੱਤਾ ਹੈ, ਜਦੋਂਕਿ ਉਸਦੇ ਸਾਰੇ ਮੈਚ ਭਾਰਤ ਤੋਂ ਬਾਹਰ ਸ਼੍ਰੀਲੰਕਾ ਵਿੱਚ ਹੋਣਗੇ।
IND vs PAK Match : ਪਾਕਿਸਤਾਨ ਨੂੰ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਹਰੀ ਝੰਡੀ ਮਿਲ ਗਈ ਹੈ, ਪਰ ਪਾਕਿਸਤਾਨੀ ਸਰਕਾਰ ਨੇ ਭਾਰਤ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਸ਼ਵ ਕੱਪ ਦਾ ਮੈਚ 15 ਫਰਵਰੀ ਨੂੰ ਹੋਣਾ ਹੈ।ਬੰਗਲਾਦੇਸ਼ ਦੇ ਸਮਰਥਨ ਵਿੱਚ ਸਾਹਮਣੇ ਆਏ ਪਾਕਿਸਤਾਨ ਕ੍ਰਿਕਟ ਬੋਰਡ ਨੇ ਵਾਧੂ ਵਿਵਾਦ ਖੜ੍ਹਾ ਕਰ ਦਿੱਤਾ ਹੈ, ਜਦੋਂਕਿ ਉਸਦੇ ਸਾਰੇ ਮੈਚ ਭਾਰਤ ਤੋਂ ਬਾਹਰ ਸ਼੍ਰੀਲੰਕਾ ਵਿੱਚ ਹੋਣਗੇ।
ਪਾਕਿਸਤਾਨ ਸਰਕਾਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ, ਜਿੱਥੇ ਟੀ-20 ਵਿਸ਼ਵ ਕੱਪ ਵਿੱਚ ਦੂਜੀਆਂ ਟੀਮਾਂ ਵਿਰੁੱਧ ਖੇਡਣ ਦਾ ਫੈਸਲਾ ਕੀਤਾ ਹੈ, ਉੱਥੇ ਹੀ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸਤੋਂ ਭਾਵ ਕਿ ਪਾਕਿਸਤਾਨ ਦੀ ਟੀਮ 15 ਫਰਵਰੀ ਨੂੰ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਹੋਣ ਵਾਲੇ ਕਈ ਵੱਡੇ ਮੈਚ ਵਿੱਚ ਨਹੀਂ ਖੇਡੇਗੀ।

ਪਾਕਿਸਤਾਨ ਸਰਕਾਰ ਅਤੇ ਪੀਸੀਬੀ ਦਾ ਇਹ ਫੈਸਲਾ ਕੁੱਲ ਮਿਲਾ ਕੇ ਕ੍ਰਿਕਟ ਜਗਤ ਲਈ ਅਜਿਹੇ ਸਮੇਂ ਇੱਕ ਹੈਰਾਨੀਜਨਕ ਫੈਸਲਾ ਹੈ, ਜਦੋਂ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਵਾਲਾ ਹੈ। ਪਾਕਿਸਤਾਨ ਦੇ ਇਸ ਫੈਸਲੇ ਦਾ ਵੱਡਾ ਅਸਰ ਵੇਖਣ ਨੂੰ ਮਿਲੇਗਾ। ਹਾਲਾਂਕਿ, ਹੁਣ ਇਹ ਦੇਖਣਾ ਬਾਕੀ ਹੈ ਕਿ ਆਈਸੀਸੀ ਦਾ ਫੈਸਲਾ ਕੀ ਹੋਵੇਗਾ।
ਪਾਕਿਸਤਾਨ ਸਰਕਾਰ ਦੀ ਐਕਸ-ਪੋਸਟ ਵਿੱਚ ਲਿਖਿਆ ਸੀ, "ਪਾਕਿਸਤਾਨ ਦੇ ਇਸਲਾਮੀ ਗਣਰਾਜ ਦੀ ਸਰਕਾਰ ਨੇ ਆਈਸੀਸੀ ਵਿਸ਼ਵ ਟੀ-20 2026 ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੀ ਭਾਗੀਦਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਪਾਕਿਸਤਾਨ ਕ੍ਰਿਕਟ ਟੀਮ 15 ਫਰਵਰੀ, 2026 ਨੂੰ ਭਾਰਤ ਵਿਰੁੱਧ ਹੋਣ ਵਾਲੇ ਨਿਰਧਾਰਤ ਮੈਚ ਵਿੱਚ ਨਹੀਂ ਖੇਡੇਗੀ।"
ਪਾਕਿਸਤਾਨ ਨੇ ਭਾਰਤ ਖਿਲਾਫ਼ ਖੇਡਣ ਤੋਂ ਕਿਉਂ ਕੀਤਾ ਇਨਕਾਰ ?
ਪਾਕਿਸਤਾਨ ਟੀਮ ਨੇ ਭਾਰਤ ਵਿਰੁੱਧ ਟੀ-20 ਵਿਸ਼ਵ ਕੱਪ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਫੈਸਲਾ ਪਾਕਿਸਤਾਨੀ ਸਰਕਾਰ ਨੇ ਲਿਆ ਸੀ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਬੇਨਤੀ ਕੀਤੀ ਸੀ ਕਿ ਉਨ੍ਹਾਂ ਦਾ ਮੈਚ ਭਾਰਤ ਤੋਂ ਬਾਹਰ ਤਬਦੀਲ ਕੀਤਾ ਜਾਵੇ। ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ, ਬੰਗਲਾਦੇਸ਼ ਨੇ ਟੂਰਨਾਮੈਂਟ ਤੋਂ ਹਟਣ ਦੀ ਧਮਕੀ ਦਿੱਤੀ। ਆਈਸੀਸੀ ਨੇ ਉਨ੍ਹਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਅਤੇ ਸਕਾਟਲੈਂਡ ਦੀ ਥਾਂ ਟੀਮ ਨੂੰ ਟੂਰਨਾਮੈਂਟ ਤੋਂ ਹਟਾ ਦਿੱਤਾ। ਪਾਕਿਸਤਾਨ ਨੇ ਬੰਗਲਾਦੇਸ਼ ਦਾ ਸਮਰਥਨ ਕੀਤਾ ਸੀ ਅਤੇ ਟੀ-20 ਵਿਸ਼ਵ ਕੱਪ ਤੋਂ ਹਟਣ ਦੀ ਧਮਕੀ ਦਿੱਤੀ ਸੀ। ਜਦੋਂ ਆਈ.ਸੀ.ਸੀ. ਨੇ ਇਸ ਵੱਲ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਸਰਕਾਰ ਨੇ ਹੁਣ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ।