ਪਾਕਿਸਤਾਨ ਨੇ ਇੱਕ ਭਾਰਤੀ ਕੈਦੀ ਨੂੰ ਕੀਤਾ ਰਿਹਾਅ, ਇਸ ਕਾਰਨ ਕੀਤਾ ਗਿਆ ਸੀ ਗ੍ਰਿਫਤਾਰ

By  Aarti December 27th 2023 09:28 AM

Indian Prisoner: ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਬੀਤੀ ਦੇਰ ਸ਼ਾਮ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਇੱਕ ਭਾਰਤੀ ਕੈਦੀ ਅਟਾਰੀ-ਵਾਹਗਾ ਸਰਹੱਦ ਰਸਤੇ ਰਿਹਾਅ ਕੀਤਾ ਗਿਆ। 

ਦੱਸ ਦਈਏ ਕਿ ਭਾਰਤੀ ਕੈਦੀ ਸੋਨੂ ਕੁਮਾਰ ਪੁੱਤਰ ਦਰਸ਼ਨ ਲਾਲ ਉਬਾਸੀ ਆਰ ਐਸ ਪੂਰਾ ਜੰਮੂ ਕਸ਼ਮੀਰ ਜੋ ਕਿ ਜੰਮੂ ਕਸ਼ਮੀਰ ਰਸਤੇ ਪਾਕਿਸਤਾਨ ਅੰਦਰ ਦਾਖਲ ਹੋਣ ’ਤੇ 2013 ਚ ਪਾਕਿਸਤਾਨ ਰੇਂਜਰਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਜੋ ਅੱਜ ਅੱਠ ਸਾਲ ਬਾਅਦ ਰਿਹਾਅ ਹੋ ਕੇ ਆਪਣੇ ਵਤਨ ਵਾਪਸ ਆ ਗਿਆ ਹੈ। 

ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਭਾਰਤੀ ਕੈਦੀ ਸੋਨੂੰ ਜੰਮੂ ਕਸ਼ਮੀਰ ਭਾਰਤ ਦੇਸ਼ ਲਈ ਜਾਸੂਸੀ ਕਰਨ ਜੰਮੂ ਕਸ਼ਮੀਰ ਬਾਰਡਰ ਰਸਤੇ 2013 ਵਿਚ ਪਾਕਿਸਤਾਨ ਵਿਖੇ ਜਾਣ ਉਪਰੰਤ ਦੋ ਸਾਲ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਖੇ ਰਹਿਣ ਉਪਰੰਤ 2015 ਵਿਚ ਇਹ ਭਾਰਤੀ ਕੈਦੀ ਪਾਕਿਸਤਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੋਟ ਲੱਖ ਪਤ ਜੇਲ੍ਹ ਲਾਹੌਰ ਤੋਂ ਰਿਹਾਅ ਹੋ ਕੇ ਵਾਪਿਸ ਪਰਤਿਆ ਹੈ। ਪਾਕਿਸਤਾਨ ਰੇਜਰਾਂ ਵਲੋਂ ਭਾਰਤੀ ਕੈਦੀ ਨੂੰ ਦੇਰ ਸ਼ਾਮ ਅਟਾਰੀ ਸਰਹੱਦ ਰਸਤੇ ਬੀਐਸਐਫ ਦੇ ਜਵਾਨਾਂ ਨੂੰ ਸੋਪਿਆ ਗਿਆ ਹੈ। 

Related Post