Parliament Security Breach Update: ਦਿੱਲੀ ਪੁਲਿਸ ਦੇ ਹੱਥ ਲੱਗੀ ਵੱਡੀ ਲੀਡ, ਰਾਜਸਥਾਨ ਤੋਂ ਮਿਲੇ ਮੁਲਜ਼ਮਾਂ ਦੇ ਮੋਬਾਈਲ ਦੇ ਸੜੇ ਟੁੱਕੜੇ

ਦਿੱਲੀ ਪੁਲਿਸ ਦੋਸ਼ੀਆਂ ਦੇ ਸਬੰਧਾਂ ਦੀ ਜਾਂਚ ਕਰ ਰਹੀ ਸੀ। ਪਿਛਲੇ ਕਈ ਦਿਨਾਂ ਤੋਂ ਮੁਲਜ਼ਮਾਂ ਦੇ ਮੋਬਾਈਲਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਸੀ। ਮੁੱਖ ਦੋਸ਼ੀ ਲਲਿਤ ਝਾਅ ਦੇ ਕਹਿਣ 'ਤੇ ਦਿੱਲੀ ਪੁਲਿਸ ਨਾਗੌਰ ਪਹੁੰਚੀ। ਇਸ ਤੋਂ ਬਾਅਦ ਪੁਲਿਸ ਨੂੰ ਉੱਥੋ ਮੋਬਾਈਲ ਫੋਨ ਸੜੇ ਹੋਏ ਹਾਲਤ ’ਚ ਮਿਲੇ।

By  Aarti December 17th 2023 10:30 AM -- Updated: December 17th 2023 10:49 AM

Parliament Security Breach Update: ਸੰਸਦ ਭਵਨ ਦੀ ਸੁਰੱਖਿਆ ਦੀ ਕੁਤਾਹੀ ਕਰਨ ਵਾਲੇ ਮੁਲਜ਼ਮ ਦਾ ਰਾਜਸਥਾਨ ਨਾਲ ਸਬੰਧ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਦੀ ਜਾਣਕਾਰੀ ਮੁਤਾਬਕ ਨਾਗੌਰ ਜ਼ਿਲੇ 'ਚ ਦੋਸ਼ੀਆਂ ਦੇ ਫੋਨ ਸੜੇ ਹੋਏ ਮਿਲੇ ਹਨ। ਮੁੱਖ ਦੋਸ਼ੀ ਲਲਿਤ ਝਾਅ ਦੇ ਇਸ਼ਾਰੇ 'ਤੇ ਅੱਗ ਨਾਲ ਸੜ ਗਏ ਫੋਨ ਬਰਾਮਦ ਕੀਤੇ ਗਏ ਹਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦੋਸ਼ੀਆਂ ਦੇ ਸਬੰਧਾਂ ਦੀ ਜਾਂਚ ਕਰ ਰਹੀ ਸੀ। ਪਿਛਲੇ ਕਈ ਦਿਨਾਂ ਤੋਂ ਮੁਲਜ਼ਮਾਂ ਦੇ ਮੋਬਾਈਲਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਸੀ। ਮੁੱਖ ਦੋਸ਼ੀ ਲਲਿਤ ਝਾਅ ਦੇ ਕਹਿਣ 'ਤੇ ਦਿੱਲੀ ਪੁਲਿਸ ਨਾਗੌਰ ਪਹੁੰਚੀ। ਇਸ ਤੋਂ ਬਾਅਦ ਪੁਲਿਸ ਨੂੰ ਉੱਥੋ ਮੋਬਾਈਲ ਫੋਨ ਸੜੇ ਹੋਏ ਹਾਲਤ ’ਚ ਮਿਲੇ।

ਮੁਲਜ਼ਮਾਂ ਦੇ ਮੋਬਾਈਲ ਫੋਨਾਂ ਨੂੰ ਅੱਗ ਲਾ ਦਿੱਤੀ ਗਈ। ਦਿੱਲੀ ਪੁਲਿਸ ਨੇ ਮੁਲਜ਼ਮਾਂ ਦੇ ਮੋਬਾਈਲ ਦੇ ਪੁਰਜ਼ੇ ਬਰਾਮਦ ਕਰਕੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਹੈ। ਪੁਲਸ ਸਬੂਤਾਂ ਦੇ ਆਧਾਰ 'ਤੇ ਜਾਣਕਾਰੀ ਇਕੱਠੀ ਕਰ ਰਹੀ ਹੈ।

ਦਿੱਲੀ ਪੁਲਿਸ ਨੇ ਕਿਹਾ ਹੈ ਕਿ ਮੁੱਖ ਮੁਲਜ਼ਮ ਲਲਿਤ ਝਾਅ ਕੋਲ ਬਾਕੀ ਸਾਰੇ ਮੁਲਜ਼ਮਾਂ ਦੇ ਮੋਬਾਈਲ ਫ਼ੋਨ ਸਨ। ਉਸ ਨੇ ਪਹਿਲਾਂ ਸਾਰੇ ਮੋਬਾਈਲ ਫੋਨ ਤੋੜ ਦਿੱਤੇ ਅਤੇ ਫਿਰ ਅੱਗ ਲਗਾ ਦਿੱਤੀ। ਮੁਲਜ਼ਮਾਂ ਦਾ ਰਾਜਸਥਾਨ ਨਾਲ ਕੀ ਸਬੰਧ ਹੈ ਇਸ ਬਾਰੇ ਵੀ ਹੁਣ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਕੈਨੇਡਾ ਨੇ ਇਸ ਭਾਰਤੀ ਨੂੰ 16 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਦੇਸ਼ ਛੱਡਣ ਦਾ ਦਿੱਤਾ ਹੁਕਮ

Related Post