Parvinder Jhota Father Exclusive : 100-200 ਪਰਚੇ ਮੇਰੇ ਤੇ ਕਰੋ...! ਪਰਵਿੰਦਰ ਝੋਟਾ ਦੇ ਪਿਤਾ ਹੋਏ ਭਾਵੁਕ, ਸਰਕਾਰ ਨੂੰ ਦਿੱਤੀ ਸਿੱਧੀ ਚੇਤਾਵਨੀ
Parvinder Jhota Father Exclusive : ਪਰਮਿੰਦਰ ਸਿੰਘ ਝੋਟਾ ਦੇ ਪਿਤਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਸਾਡੇ ਨਾਲ ਵਧੀਕੀਆਂ ਨਾ ਕਰੋ ਸਾਡੇ ਸੰਘਰਸ਼ ਵਿੱਚ ਰੋੜਾ ਨਾ ਬਣੋ ਅਤੇ ਸੰਘਰਸ਼ ਵਿੱਚ ਆਉਣ ਵਾਲੇ ਲੋਕਾਂ ਨੂੰ ਨਾ ਰੋਕੋ।
Parvinder Jhota Father Exclusive : ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਪੀਟੀਸੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਇੱਕ ਵਾਰ ਫਿਰ ਮੰਗ ਦੁਹਰਾਈ ਕੇ ਜੇਕਰ ਪੰਜਾਬ ਸਰਕਾਰ ਨੇ ਇਨਸਾਫ ਦੇਣਾ ਹੈ ਤਾਂ ਮਾਮਲੇ ਦੀ ਸੀਬੀਆਈ ਜਾਂਚ ਕੀਤੀ ਜਾਵੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਤੁਰੰਤ ਅਸਤੀਫਾ ਦੇਣ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਧੰਨਵਾਦ ਕੀਤਾ (Bhim Singh Jhota Father Interview)
ਗੱਲਬਾਤ ਦੌਰਾਨ ਬਾਪੂ ਭੀਮ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਜਿੱਥੇ ਪਰਵਿੰਦਰ ਸਿੰਘ ਝੋਟਾ ਨੂੰ ਕੌਮ ਦਾ ਸ਼ਹੀਦ ਐਲਾਨਿਆ ਗਿਆ, ਉੱਥੇ ਹੀ ਉਸ ਦੀ ਫੋਟੋ ਅਜਾਇਬ ਘਰ ਵਿੱਚ ਲਗਾਉਣ ਦਾ ਐਲਾਨ ਵੀ ਕੀਤਾ ਗਿਆ।
ਪਰਮਿੰਦਰ ਸਿੰਘ ਝੋਟਾ ਦੇ ਪਿਤਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਸਾਡੇ ਨਾਲ ਵਧੀਕੀਆਂ ਨਾ ਕਰੋ ਸਾਡੇ ਸੰਘਰਸ਼ ਵਿੱਚ ਰੋੜਾ ਨਾ ਬਣੋ ਅਤੇ ਸੰਘਰਸ਼ ਵਿੱਚ ਆਉਣ ਵਾਲੇ ਲੋਕਾਂ ਨੂੰ ਨਾ ਰੋਕੋ।
ਸੀਐਮ ਮਾਨ ਦਾ ਪੋਸਟਰ ਪਾੜਨ ਵਾਲੇ ਨੌਜਵਾਨਾਂ 'ਤੇ ਪਰਚੇ ਦੀ ਨਿਖੇਧੀ
ਬਾਪੂ ਨੇ ਬੀਤੇ ਦਿਨ ਪੋਸਟਰ ਪਾੜਨ ਵਾਲੇ ਨੌਜਵਾਨਾਂ ਦੇ ਉੱਪਰ ਦਰਜ ਹੋਏ ਮਾਮਲਿਆਂ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਹਨਾਂ ਕਿਹਾ ਕਿ ਤੁਰੰਤ ਮਾਮਲੇ ਰੱਦ ਕੀਤੇ ਜਾਣ ਨਹੀਂ ਤਾਂ ਉਹ ਅਗਲੀ ਕੋਈ ਵੀ ਮੀਟਿੰਗ ਪ੍ਰਸ਼ਾਸਨ ਨਾਲ ਨਹੀਂ ਕਰਨੀ, ਉਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜਿੰਨੇ ਮਾਮਲੇ ਦਰਜ ਕਰਨੇ ਹਨ, ਮੇਰੇ 'ਤੇ ਕਰ ਦਿਓ।
ਕਥੀਤ ਦੋਸ਼ੀ ਦੇ ਘਰ ਅਤੇ ਦੁਕਾਨ ਨੂੰ ਲਗਾਈ ਅੱਗ ਤੇ ਬਾਪੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਬੂਤ ਮਿਟਾਉਣ ਵਿੱਚ ਲੱਗਿਆ ਹੋਇਆ ਹੈ, ਜਿਸ ਕਰਕੇ ਉਹਨਾਂ ਨੇ ਘਰ ਨੂੰ ਅਤੇ ਦੁਕਾਨ ਨੂੰ ਅੱਗ ਲਗਾਈ ਹੈ।
ਪੰਜਾਬ ਸਰਕਾਰ ਅਤੇ ਪ੍ਰਸ਼ਾਸਨ 'ਤੇ ਲਾਏ ਇਲਜ਼ਾਮ
ਬਾਪੂ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਉੱਪਰ ਪਰਮਿੰਦਰ ਝੋਟੇ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਐਸਐਚਓ ਸਸਪੈਂਡ ਕੀਤੀ ਗਈ ਹੈ ਉਹ ਲੋਕਾਂ ਤੋਂ ਬਹੁਤ ਮੋਟੀ ਰਿਸ਼ਵਤ ਲੈਂਦੀ ਹੈ ਤੇ ਕਿਸੇ ਗਰੀਬ ਨੂੰ ਬਖਸ਼ਦੀ ਤੱਕ ਨਹੀਂ।
ਨਸ਼ੇ ਵੇਚਣ ਕਰਕੇ ਚਰਚਾ ਵਿੱਚ ਆਏ ਡਰੱਗ ਇੰਸਪੈਕਟਰ ਸ਼ੀਸ਼ਮ 'ਤੇ ਵੀ ਬਾਪੂ ਨੇ ਗੰਭੀਰ ਆਰੋਪ ਲਗਾਏ। ਉਨ੍ਹਾਂ ਕਿਹਾ ਕਿ ਮੇਰੇ ਅਤੇ ਮੇਰੇ ਪੁੱਤਰ ਪਰਮਿੰਦਰ ਝੋਟੇ ਦੇ ਨਾਲ ਨਾਲ ਉਹਨਾਂ ਦੇ ਸਾਥੀਆਂ 'ਤੇ ਵੀ ਝੂਠੇ ਮਾਮਲੇ ਦਰਜ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।
'ਝੋਟਾ ਸਿਰਫ਼ ਨਸ਼ੇ ਹੀ ਨਹੀਂ ਹਟਾਉਂਦਾ ਸੀ...'
ਪਰਮਿੰਦਰ ਸਿੰਘ ਝੋਟਾ ਦੇ ਪਿਤਾ ਨੇ ਦੱਸਿਆ ਕੀ ਪਰਮਿੰਦਰ ਝੋਟਾ ਬਾਕਸਿੰਗ ਅਤੇ ਕ੍ਰਿਕਟ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਨੌਜਵਾਨਾਂ ਨੂੰ ਉਹ ਟ੍ਰੇਨਿੰਗ ਵੀ ਦਿੰਦਾ ਸੀ ਪਰ ਜਦੋਂ ਉਹਨੂੰ ਕੁਝ ਪਤਾ ਲੱਗਿਆ ਕਿ ਕੁਝ ਨੌਜਵਾਨ ਨਸ਼ੇ 'ਤੇ ਲੱਗ ਗਏ ਹਨ, ਜਿਸ ਕਰਕੇ ਉਹ ਨਸ਼ੇ ਦੇ ਖਿਲਾਫ ਸੰਘਰਸ਼ ਕਰਨਾ ਲੱਗ ਪਿਆ ਤੇ ਹੁਣ ਵੀ ਉਹ ਆਪਣੇ ਬੱਚਿਆਂ ਨੂੰ ਅਤੇ ਹੋਰਨਾਂ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੰਦਾ ਸੀ। ਉਹ ਸਿਰਫ, ਉਹ ਨਸ਼ੇ ਨਹੀਂ ਹਟਾਉਂਦਾ ਸੀ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਕੰਮ ਵੀ ਕਰਦਾ ਸੀ।
ਇਹ ਵੀ ਪੜ੍ਹੋ...