Afrid Afroz: ਪਟਿਆਲਾ ਦੇ ਅਫਰੀਦ ਅਫਰੋਜ਼ ਨੇ ਐਨਡੀਏ 144ਵੇਂ ਬੈਚ 'ਚ ਟੌਪ ਕਰ ਜਿੱਤਿਆ ਰਾਸ਼ਟਰਪਤੀ ਗੋਲਡ ਮੈਡਲ

ਪੰਜਾਬ ਦੇ ਪਟਿਆਲਾ 'ਚ ਜਨਮੇ ਅਤੇ ਵੱਡਾ ਹੋਏ 21 ਸਾਲਾ ਅਫਰੀਦ ਅਫਰੋਜ਼ ਨੂੰ ਬੀਤੇ ਦਿਨੀਂ ਰਾਸ਼ਟਰੀ ਰੱਖਿਆ ਅਕੈਡਮੀ (ਐਨਡੀਏ), ਖੜਕਵਾਸਲਾ, ਪੁਣੇ ਤੋਂ ਪਾਸ ਆਊਟ ਹੋਏ ਕੈਡਿਟਾਂ ਦੇ 144ਵੇਂ ਬੈਚ ਦਾ ਟਾਪਰ ਬਣਿਆ ਹੈ।

By  Ramandeep Kaur June 1st 2023 11:49 AM

Afrid Afroz: ਪੰਜਾਬ ਦੇ ਪਟਿਆਲਾ 'ਚ ਜਨਮੇ ਅਤੇ ਵੱਡੇ ਹੋਏ 21 ਸਾਲਾ ਅਫਰੀਦ ਅਫਰੋਜ਼ ਨੂੰ ਬੀਤੇ ਦਿਨੀਂ ਰਾਸ਼ਟਰੀ ਰੱਖਿਆ ਅਕੈਡਮੀ (ਐਨਡੀਏ), ਖੜਕਵਾਸਲਾ, ਪੁਣੇ ਤੋਂ ਪਾਸ ਆਊਟ ਹੋਏ ਕੈਡਿਟਾਂ ਦੇ 144ਵੇਂ ਬੈਚ ਦਾ ਟਾਪਰ ਬਣਿਆ ਹੈ।

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਦੇ ਬੇਟੇ ਅਫਰੋਜ਼ ਨੂੰ ਵੀ ਸਰਵੋਤਮ ਏਅਰ ਫੋਰਸ ਕੈਡਿਟ ਐਲਾਨਿਆ ਗਿਆ ਅਤੇ ਸਮੁੱਚੀ ਮੈਰਿਟ 'ਚ ਪਹਿਲੇ ਸਥਾਨ 'ਤੇ ਰਹਿਣ ਲਈ ਰਾਸ਼ਟਰਪਤੀ ਗੋਲਡ ਮੈਡਲ ਜਿੱਤਿਆ ਹੈ। 


ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਮੁਖੀ, ਪ੍ਰੋਫੈਸਰ ਡਾ: ਮੁਹੰਮਦ ਹਬੀਬ  ਨੇ ਆਪਣੇ ਸਭ ਤੋਂ ਛੋਟੇ ਬੇਟੇ ਨੂੰ ਸਮਾਰੋਹ ਵਿੱਚ ਉੱਚ ਸਨਮਾਨ ਮਿਲਦਾ ਦੇਖ ਬਹੁਤ ਖੁਸ਼ ਗਏ।

ਪ੍ਰੋ. ਹਬੀਬ ਇਸ ਵੇਲੇ ਆਪਣੇ ਪਰਿਵਾਰ ਨਾਲ ਹੈਦਰਾਬਾਦ 'ਚ ਹਨ। ਪ੍ਰੋਫ਼ੈਸਰ ਹਬੀਬ ਜੋ ਹੁਣ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਹੈਦਰਾਬਾਦ 'ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਨੇ ਟੈਲੀਫੋਨ ਤੇ ਗੱਲਬਾਤ ਦੌਰਾਨ ਦੱਸਿਆ ਕਿ ਦੇਸ਼ ਦੀ ਸੇਵਾ ਕਰਨ ਲਈ ਇਹ ਉਨ੍ਹਾਂ ਦੇ ਪੁੱਤਰ ਦੀ ਸਾਰੀ ਮਿਹਨਤ ਅਤੇ ਜਨੂੰਨ ਸੀ ਜਿਸ ਕਾਰਨ ਉਸਨੂੰ ਸਫਲਤਾ ਮਿਲੀ ਹੈ।  


“ਮੇਰੇ ਕੋਲ ਇਹ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹੈ ਕਿ ਜਦੋਂ ਮੇਰੇ ਪੁੱਤਰ ਨੂੰ ਪਾਸਿੰਗ ਆਊਟ ਪਰੇਡ ਦੌਰਾਨ ਰਾਸ਼ਟਰਪਤੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਤਾਂ ਮੈਨੂੰ ਕਿੰਨਾ ਮਾਣ ਮਹਿਸੂਸ ਹੋਇਆ।  

ਉਸਦਾ ਜਨਮ ਅਤੇ ਪਾਲਣ ਪੋਸ਼ਣ ਪਟਿਆਲਾ 'ਚ ਹੋਇਆ ਸੀ ਕਿਉਂਕਿ ਅਸੀਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਰਹਿੰਦੇ ਸੀ, 'ਹਬੀਬ ਨੇ ਕਿਹਾ ਜੋ ਆਪਣੀ ਪਤਨੀ ਜ਼ੁਬੈਦਾ ਤੇ ਪਰਿਵਾਰ ਨਾਲ ਮੰਗਲਵਾਰ ਨੂੰ ਪੁਣੇ ਵਿੱਚ ਪਾਸਿੰਗ ਆਊਟ ਪਰੇਡ ਵਿੱਚ ਸ਼ਾਮਲ ਹੋਏ।


ਪਟਿਆਲਾ ਦੇ ਸੇਂਟ ਮੈਰੀ ਸਕੂਲ, ਸਨੌਰ ਤੋਂ ਆਪਣੀ ਸ਼ੁਰੂਆਤੀ ਸਕੂਲੀ ਸਿੱਖਿਆ (ਕਲਾਸ 1 ਤੋਂ 6) ਕਰਨ ਵਾਲੇ ਅਫਰੋਜ਼ 7ਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਉਹ ਆਰਮੀ ਪਬਲਿਕ ਸਕੂਲ, ਪਟਿਆਲਾ ਵਿੱਚ ਚਲਾ ਗਿਆ ਸੀ, ਜਿੱਥੇ ਦੇਸ਼ ਦੀ ਸੇਵਾ ਕਰਨ ਦੇ ਬੀਜ ਬੀਜੇ ਗਏ ਸਨ।  

ਅਰਫੋਜ਼ ਨੇ ਫੋਨ ਤੇ ਦੱਸਿਆ ਕਿ ਸਿਰਫ਼ ਇੱਕ ਸਾਲ ਆਰਮੀ ਪਬਲਿਕ ਸਕੂਲ, ਪਟਿਆਲਾ ਵਿੱਚ ਬਿਤਾਇਆ, ਜਦੋਂ ਮੈਂ 7ਵੀਂ ਜਮਾਤ ਵਿੱਚ ਸੀ। ਉਸੇ ਸਾਲ ਮੈਂ ਮਿਲਟਰੀ ਕਾਲਜ਼ (RIMC)ਦੇਹਰਾਦੂਨ ਦਾਖਲਾ ਲਿਆ ਸੀ।


Related Post