Youtuber Armaan Malik ਤੇ ਦੋਹਾਂ ਪਤਨੀਆਂ ਦੀਆਂ ਵਧੀਆਂ ਮੁਸ਼ਕਿਲਾਂ ! ਇਸ ਮਾਮਲੇ ’ਚ ਪਟਿਆਲਾ ਕੋਰਟ ਨੇ ਲਿਆ ਨੋਟਿਸ

ਐਡਵੋਕੇਟ ਦਵਿੰਦਰ ਰਾਜਪੂਤ ਵੱਲੋਂ ਕੋਰਟ ’ਚ ਇਨਸਾਫ ਦੀ ਗੁਹਾਰ ਲਗਾਈ ਗਈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਮੁੜ ਤੋਂ ਅਦਾਲਤ ’ਚ ਸੱਚਾਈ ਦੀ ਜਿੱਤ ਹਾਸਿਲ ਹੋਈ ਹੈ।

By  Aarti July 26th 2025 12:03 PM -- Updated: July 26th 2025 12:34 PM

Youtuber Armaan Malik and His Wives : ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਤੇ ਉਸਦੀਆਂ ਦੋਵੇਂ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਮਲਿਕ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਅਲਰਸ ਪਟਿਆਲਾ ਕੋਰਟ ਨੇ ਅਸ਼ਲੀਲ ਕੱਪੜੇ ਪਾ ਕੇ ਕਾਲੀ ਮਾਤਾ ਦਾ ਭੇਸ ਧਾਰਨ ਕਰਨ ਦਾ ਨੋਟਿਸ ਲਿਆ ਹੈ। ਇਸ ਤੋਂ ਇਲਾਵਾ ਮਾਮਲੇ ’ਚ ਪੁਲਿਸ ਨੂੰ ਡਿਟੇਲ ਰਿਪੋਰਟ ਪੇਸ਼ ਕਰਨ ਦੇ ਵੀ ਹੁਕਮ ਦਿੱਤੇ ਹਨ। 

ਮਿਲੀ ਜਾਣਕਾਰੀ ਮੁਤਾਬਿਕ ਅਰਮਾਨ ਮਲਿਕ, ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਦੇ ਖਿਲਾਫ ਦਵਿੰਦਰ ਰਾਜਪੂਤ ਨੇ ਤਿੰਨਾਂ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਐਡਵੋਕੇਟ ਦਵਿੰਦਰ ਰਾਜਪੂਤ ਵੱਲੋਂ ਕੋਰਟ ’ਚ ਇਨਸਾਫ ਦੀ ਗੁਹਾਰ ਲਗਾਈ ਗਈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਮੁੜ ਤੋਂ ਅਦਾਲਤ ’ਚ ਸੱਚਾਈ ਦੀ ਜਿੱਤ ਹਾਸਿਲ ਹੋਈ ਹੈ। ਪਾਇਲ ਮਲਿਕ, ਅਰਮਾਨ ਮਲਿਕ, ਕ੍ਰਿਤਿਕਾ ਮਲਿਕ ਖਿਲਾਫ ਸਾਰੇ ਸਬੂਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਗਏ ਅਤੇ ਜੱਜ ਨੇ ਪਟਿਆਲਾ ਪੁਲਿਸ ਨੂੰ ਇੱਕ ਡਿਟੇਲ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ।

ਉੱਥੇ ਹੀ ਜੇਕਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਪਾਇਲ ਮਲਿਕ ਵੱਲੋਂ ਅਸ਼ਲੀਲ ਕੱਪੜੇ ਪਾ ਕੇ ਮਾਂ ਕਾਲੀ ਦਾ ਰੂਪ ਧਾਰਨ ਕਰਨ, ਅਰਮਾਨ ਮਲਿਕ ਵੱਲੋਂ ਹਨੂੰਮਾਨ ਜੀ ਦਾ ਰੂਪ ਧਾਰਨ ਕਰਨ, ਅਰਮਾਨ ਮਲਿਕ ਦੇ ਤਿੰਨ ਵਿਆਹਾਂ ਦੀ ਸਥਿਤੀ ਬਣਾਉਣ ਅਤੇ ਸੋਸ਼ਲ ਮੀਡੀਆ 'ਤੇ ਨਗਨਤਾ ਸਮੱਗਰੀ ਪੋਸਟ ਕਰਨ ਨਾਲ ਸਬੰਧਤ ਹੈ।

ਬਿੱਗ ਬੌਸ ਓਟੀਟੀ ਸੀਜ਼ਨ 3 ਵਿੱਚ ਨਜ਼ਰ ਆਈ ਪਾਇਲ ਮਲਿਕ ਨੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਪਹੁੰਚ ਕੇ ਮੁਆਫ਼ੀ ਮੰਗੀ। ਪਾਇਲ ਨੇ ਹਾਲ ਹੀ ਵਿੱਚ ਮਾਂ ਕਾਲੀ ਦੇ ਰੂਪ ਵਿੱਚ ਇੱਕ ਵੀਡੀਓ ਬਣਾਈ ਸੀ, ਜਿਸ ਨਾਲ ਸ਼ਿਵ ਸੈਨਾ ਦੇ ਹਿੰਦੂਆਂ ਨੂੰ ਗੁੱਸਾ ਆਇਆ ਸੀ। 

Related Post