Patiala Murder News : 14 ਸਾਲ ਦੇ ਮੁੰਡੇ ਦਾ ਬੇਰਹਿਮੀ ਨਾਲ ਕਤਲ; ਚਾਚੇ ਨੇ ਭਤੀਜੇ ਦੀ ਲਈ ਜਾਨ- ਪਰਿਵਾਰ ਦਾ ਇਲਜ਼ਾਮ

ਦੱਸ ਦਈਏ ਕਿ ਸਵੇਰ 6 ਵਜੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮੁਲਜ਼ਮ ਵੱਲੋਂ ਤਿੱਖੇ ਹਥਿਆਰ ਦੇ ਨਾਲ ਬੱਚੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।

By  Aarti August 14th 2025 12:30 PM -- Updated: August 14th 2025 02:40 PM

Patiala Murder News :  ਸ਼ਾਹੀ ਸ਼ਹਿਰ ਪਟਿਆਲਾ ਉਸ ਸਮੇਂ ਤੜਕਸਾਰ ਦਹਿਲ ਗਿਆ ਜਦੋਂ ਇੱਕ 14 ਸਾਲਾਂ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਦੇ ਅਨੰਦ ਨਗਰ ਬੀ ਗਲੀ ਨੰਬਰ 6 ’ਚ 14 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਬੱਚੇ ਦੇ ਚਾਚੇ ’ਤੇ ਕਤਲ ਕਰਨ ਦਾ ਇਲਜ਼ਾਮ ਲਗਾਇਆ ਹੈ। 

ਦੱਸ ਦਈਏ ਕਿ ਸਵੇਰ 6 ਵਜੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮੁਲਜ਼ਮ ਵੱਲੋਂ ਤਿੱਖੇ ਹਥਿਆਰ ਦੇ ਨਾਲ ਬੱਚੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਸ ਮਾਮਲੇ ਮਗਰੋਂ ਮੁਲਜ਼ਮ ਫਰਾਰ ਵੀ ਦੱਸਿਆ ਜਾ ਰਿਹਾ ਹੈ। ਉੱਥੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ : Punjab Weather Update : ਪੰਜਾਬ ਦੇ 7 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ; ਦਿੱਲੀ ’ਚ ਮੀਂਹ ਦਾ ਰੈੱਡ ਅਲਰਟ ਜਾਰੀ, ਜਾਣੋ IMD ਦੀ ਤਾਜ਼ਾ ਭਵਿੱਖਬਾਣੀ

Related Post