Patiala ਪੁਲਿਸ ਵੱਲੋਂ ਗੋਲਡੀ ਢਿੱਲੋਂ ਗੈਂਗ ਦੇ 2 ਗੁਰਗਿਆਂ ਦਾ ਐਨਕਾਊਂਟਰ ,NRI ਤੋਂ ਫਿਰੌਤੀ ਮੰਗਣ ਦੇ ਮਾਮਲੇ ਚ ਸਨ ਨਾਮਜ਼ਦ
ਪਟਿਆਲਾ 'ਚ ਸੰਗਰੂਰ ਤੇ ਪਟਿਆਲਾ ਪੁਲਿਸ ਨੇ ਗੈਂਗਸਟਰ ਗੋਲਡੀ ਢਿੱਲੋਂ ਗੈਂਗ ਦੇ 2 ਗੁਰਗਿਆਂ ਦਾ ਐਨਕਾਊਂਟਰ ਕੀਤਾ ਹੈ। ਇਸ ਦੌਰਾਨ ਲਗਭਗ 15 -16 ਦੇ ਕਰੀਬ ਰਾਊਂਡ ਫਾਇਰਿੰਗ ਹੋਈ ਹੈ। ਆਰੋਪੀਆਂ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਤੇ ਅਨੁਜ ਕੁਮਾਰ ਪੁੱਤਰ ਫੂਲ ਚੰਦ ਵਜੋਂ ਹੋਈ ਹੈ। ਫਿਲਹਾਲ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਜ਼ੇਰੇ ਇਲਾਜ ਹਨ
ਪਟਿਆਲਾ 'ਚ ਸੰਗਰੂਰ ਤੇ ਪਟਿਆਲਾ ਪੁਲਿਸ ਨੇ ਗੈਂਗਸਟਰ ਗੋਲਡੀ ਢਿੱਲੋਂ ਗੈਂਗ ਦੇ 2 ਗੁਰਗਿਆਂ ਦਾ ਐਨਕਾਊਂਟਰ ਕੀਤਾ ਹੈ। ਇਸ ਦੌਰਾਨ ਲਗਭਗ 15 -16 ਦੇ ਕਰੀਬ ਰਾਊਂਡ ਫਾਇਰਿੰਗ ਹੋਈ ਹੈ। ਆਰੋਪੀਆਂ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਤੇ ਅਨੁਜ ਕੁਮਾਰ ਪੁੱਤਰ ਫੂਲ ਚੰਦ ਵਜੋਂ ਹੋਈ ਹੈ। ਫਿਲਹਾਲ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਮਿਲੀ ਜਾਣਕਾਰੀ ਅਨੁਸਾਰ ਦੋਵੇਂ ਬਦਮਾਸ਼ ਬਿਨ੍ਹਾਂ ਨੰਬਰ ਵਾਲੇ ਮੋਟਰਸਾਈਕਲ 'ਤੇ ਸਵਾਰ ਸਨ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ 'ਤੇ ਫ਼ਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ 'ਚ ਦੋਵੇਂ ਬਦਮਾਸ ਜ਼ਖਮੀ ਹੋ ਗਏ ਹਨ। ਇਸ ਮੁੱਠਭੇੜ ਦੌਰਾਨ ਪਟਿਆਲਾ CIA ਇੰਚਾਰਜ ਪ੍ਰਦੀਪ ਸਿੰਘ ਬਾਜਵਾ 'ਤੇ ਗੋਲੀ ਚੱਲੀ ਹੈ ਅਤੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬਦਮਾਸ਼ NRI ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਨਾਮਜ਼ਦ ਸਨ ਅਤੇ ਬੀਤੇ ਦਿਨੀਂ ਇਨ੍ਹਾਂ ਬਦਮਾਸ਼ਾਂ ਨੇ NRI ਦੇ ਪਿਤਾ ਦਰਸ਼ਨ ਸਿੰਘ 'ਤੇ ਫਾਇਰਿੰਗ ਕੀਤੀ ਸੀ ,ਜੋ ਹਸਪਤਾਲ 'ਚ ਜ਼ੇਰੇ ਇਲਾਜ ਹਨ। ਦਰਸ਼ਨ ਸਿੰਘ ਦੇ ਉੱਪਰ 10 ਦੇ ਕਰੀਬ ਗੋਲੀਆਂ ਚਲਾਈਆਂ ਸਨ। ਦੋਵਾਂ ਆਰੋਪੀਆਂ ਤੋਂ ਬਿਨ੍ਹਾਂ ਨੰਬਰ ਵਾਲਾ ਮੋਟਰਸਾਈਕਲ ਤੇ 2 ਪਿਸਤੌਲ ਬਰਾਮਦ ਹੋਏ ਹਨ।