Jagraon News : ਤੇਜ਼ ਰਫ਼ਤਾਰ ਥਾਰ ਤੇ ਕਾਰ 'ਚ ਭਿਆਨਕ ਟੱਕਰ, ਭੈਣ -ਭਰਾ ਦੀ ਮੌਤ
Jagraon News : ਜਗਰਾਓਂ ਮੋਗਾ ਹਾਈਵੇਅ 'ਤੇ ਉਸ ਸਮੇਂ ਵੱਡਾ ਹਾਦਸਾ ਹੋ ਗਿਆ ,ਜਦੋਂ ਮੋਗਾ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਡਵਾਇਫਡਰ ਪਾਰ ਕਰਕੇ ਇਕ ਕਾਰ ਨੂੰ ਟੱਕਰ ਮਾਰੀ, ਜਿਸ ਦੌਰਾਨ ਕਾਰ 'ਚ ਸਵਾਰ ਭੈਣ ਭਰਾ ਦੀ ਮੌਤ ਹੋ ਗਈ।ਇਹ ਹਾਦਸਾ ਬੇਹੱਦ ਭਿਆਨਕ ਸੀ ਤੇ ਮ੍ਰਿਤਕਾਂ ਨੇ ਹਸਪਤਾਲ ਜਾਂਦਿਆਂ ਹੀ ਦਮ ਤੋੜ ਦਿੱਤਾ।
ਜਾਣਕਾਰੀ ਅਨੁਸਾਰ ਜਬਰ ਸਿੰਘ ਕੰਡਾ ਅਤੇ ਉਸਦੀ ਭੈਣ ਹਰਦੀਪ ਕੌਰ ਰਾਣੀ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਲੋਹੜੀ ਦੇ ਕੇ ਲੁਧਿਆਣਾ ਤੋਂ ਵਾਪਿਸ ਆਪਣੇ ਪਿੰਡ ਬਾਘਾ ਪੁਰਾਣਾ ਆ ਰਹੇ ਹਨ ਤਾਂ ਇਹ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸ ਜਸਵਿੰਦਰ ਸਿੰਘ ਢੀਡਸਾ , ਐਸ ਐਚ ਓ ਸੁਰਜੀਤ ਸਿੰਘ ਅਤੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ।
ਉਨ੍ਹਾਂ ਜ਼ਖਮੀ ਹਾਲਤ ਵਿਚ ਹਾਦਸਾਗ੍ਰਸਤ ਵਿਅਕਤੀਆਂ ਨੂੰ ਕੱਢਿਆ ਤੇ ਮੌਕੇ 'ਤੇ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਜ਼ਖਮੀ ਭੈਣ ਭਰਾਵਾਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਜਬਰ ਸਿੰਘ ਅਤੇ ਹਰਦੀਪ ਕੌਰ ਤੇ ਥਾਰ ਚਾਲਕ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਗੋਂਦਵਾਲ ਵਜੋਂ ਹੋਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਜਾਣਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
- PTC NEWS