Patiala ਪੁਲਿਸ ਦਾ ਕਾਰਨਾਮਾ ,ਹਸਪਤਾਲ ‘ਚ ਪੁੱਤਰ ਦਾ ਇਲਾਜ ਕਰਵਾਉਣ ਆਏ ਪਿਤਾ ਨੂੰ ਬਣਾ ਦਿੱਤਾ ਕਾਰ ਚੋਰ

Patiala News : ਪਟਿਆਲਾ 'ਚ ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ ਸੁਰਖੀਆਂ 'ਚ ਆਇਆ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਹਸਪਤਾਲ ‘ਚ ਪੁੱਤਰ ਦਾ ਇਲਾਜ ਕਰਵਾਉਣ ਆਏ ਪਿਤਾ ਨੂੰ ਹੀ ਚੋਰ ਬਣਾ ਦਿੱਤਾ ਹੈ। ਦਰਅਸਲ 'ਚ ਉਹ ਵਿਅਕਤੀ ਆਪਣੀ ਗੱਡੀ ਦੀ ਪਿਛਲੀ ਸੀਟ ‘ਤੇ ਬੈਠ ਕੇ ਆਰਾਮ ਕਰ ਰਿਹਾ ਸੀ। ਫੋਨ ਚਾਰਜ ‘ਤੇ ਲੱਗਾ ਸੀ, ਇਸ ਕਰਕੇ ਗੱਡੀ ਓਨ ਮੋਡ ‘ਚ ਸੀ। ਕੁਝ ਸਮੇਂ ਬਾਅਦ ਜਦੋਂ ਉਹ ਗੱਡੀ ਬੰਦ ਕਰਨ ਲਈ ਅਗਲੀ ਸੀਟ ‘ਤੇ ਆ ਬੈਠਿਆ ਤਾਂ ਗੱਡੀ ਆਪਣੇ ਆਪ ਲੌਕ ਹੋ ਗਈ ਤੇ ਉਹ ਬਾਹਰ ਹੀ ਰਹਿ ਗਿਆ

By  Shanker Badra November 2nd 2025 01:55 PM

Patiala News : ਪਟਿਆਲਾ 'ਚ ਪੰਜਾਬ ਪੁਲਿਸ ਦਾ ਇੱਕ ਹੋਰ ਕਾਰਨਾਮਾ ਸੁਰਖੀਆਂ 'ਚ ਆਇਆ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਹਸਪਤਾਲ ‘ਚ ਪੁੱਤਰ ਦਾ ਇਲਾਜ ਕਰਵਾਉਣ ਆਏ ਪਿਤਾ ਨੂੰ ਹੀ ਚੋਰ ਬਣਾ ਦਿੱਤਾ ਹੈ। ਦਰਅਸਲ 'ਚ ਉਹ ਵਿਅਕਤੀ ਆਪਣੀ ਗੱਡੀ ਦੀ ਪਿਛਲੀ ਸੀਟ ‘ਤੇ ਬੈਠ ਕੇ ਆਰਾਮ ਕਰ ਰਿਹਾ ਸੀ। ਫੋਨ ਚਾਰਜ ‘ਤੇ ਲੱਗਾ ਸੀ, ਇਸ ਕਰਕੇ ਗੱਡੀ ਓਨ ਮੋਡ ‘ਚ ਸੀ। ਕੁਝ ਸਮੇਂ ਬਾਅਦ ਜਦੋਂ ਉਹ ਗੱਡੀ ਬੰਦ ਕਰਨ ਲਈ ਅਗਲੀ ਸੀਟ ‘ਤੇ ਆ ਬੈਠਿਆ ਤਾਂ ਗੱਡੀ ਆਪਣੇ ਆਪ ਲੌਕ ਹੋ ਗਈ ਤੇ ਉਹ ਬਾਹਰ ਹੀ ਰਹਿ ਗਿਆ।

ਇਸ ‘ਤੇ ਉਹ ਰਾਜਿੰਦਰਾ ਹਸਪਤਾਲ ਦੀ ਪਾਰਕਿੰਗ ‘ਚ ਬੈਠੇ ਪੁਲਿਸ ਮੁਲਾਜ਼ਮਾਂ ਕੋਲ ਮਦਦ ਲਈ ਗਿਆ ਤੇ ਸਾਰੀ ਗੱਲ ਦੱਸੀ ਪਰ ਪੁਲਿਸ ਨੇ ਮਦਦ ਕਰਨ ਦੀ ਥਾਂ ਉਸਨੂੰ ਕਾਰ ਚੋਰ ਸਮਝ ਲਿਆ। ਮੁਲਾਜ਼ਮਾਂ ਨੇ ਉਸਦੀ ਗੱਲ ਸੁਣਨ ਦੀ ਬਜਾਏ, ਉਸਦੀ ਗੱਡੀ 'ਤੇ ਲੋਹੇ ਦੀ ਤਾਰ ਨਾਲ ਤਸਵੀਰ ਖਿੱਚ ਲਈ ਤੇ ਉਸਨੂੰ ਓਥੇ ਹੀ ਬਿਠਾ ਦਿੱਤਾ। ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਕਿ ਉਸਦੀ ਪਤਨੀ ਤੇ ਪੁੱਤਰ ਵਾਰਡ ‘ਚ ਹਨ, ਪੁਲਿਸ ਨੇ ਉਸਦੀ ਇਕ ਨਾ ਸੁਣੀ।

ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਵਾਲਿਆਂ ਨੇ ਗੱਡੀ ਦੇ ਟਾਇਰਾਂ ਦੀ ਹਵਾ ਤੱਕ ਕੱਢ ਦਿੱਤੀ। ਬਾਅਦ ਵਿੱਚ ਜਦੋਂ ਹੋਰ ਲੋਕਾਂ ਨੇ ਮਾਮਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਤਦ ਸਾਰੀ ਸੱਚਾਈ ਸਾਹਮਣੇ ਆਈ।

Related Post