Punjab ਦੇ ਪਾਣੀ ’ਚ ਵਧਿਆ ਯੂਰੇਨੀਅਮ ਤੇ ਆਰਸੈਨਿਕ ਦਾ ਪੱਧਰ ! ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ’ਚ ਖੁਲਾਸਾ

ਦੱਸ ਦਈਏ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਿਕ 32 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਪੰਜਾਬ ਦੇ ਪਾਣੀ ’ਚ ਸਭ ਤੋਂ ਵੱਧ ਯੂਰੇਨੀਅਮ ਪਾਇਆ ਗਿਆ ਹੈ।

By  Aarti December 12th 2025 01:51 PM

Punjab Water Poison : ਪੰਜਾਬ ਅਤੇ ਹਰਿਆਣਾ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ, ਧਰਤੀ ਹੇਠਲੇ ਪਾਣੀ ਵਿੱਚ ਕਈ ਅਜਿਹੇ ਤੱਤ ਪਾਏ ਗਏ ਹਨ ਜੋ ਮਿਆਰ ਤੋਂ ਵੱਧ ਹਨ। ਇਸ ਕਾਰਨ, ਇਨ੍ਹਾਂ ਦੋਵਾਂ ਰਾਜਾਂ ਵਿੱਚ ਕੈਂਸਰ ਅਤੇ ਗੁਰਦੇ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਤੋਂ ਇਲਾਵਾ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪਰੋਟ ’ਚ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ।

ਦੱਸ ਦਈਏ ਕਿ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਮੁਤਾਬਿਕ 32 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚੋਂ ਪੰਜਾਬ ਦੇ ਪਾਣੀ ’ਚ ਸਭ ਤੋਂ ਵੱਧ ਯੂਰੇਨੀਅਮ ਪਾਇਆ ਗਿਆ ਹੈ। ਇਨ੍ਹਾਂ ਹੀ ਨਹੀਂ ਆਰਸੈਨਿਕ ਦੀ ਮਾਤਰਾ ਪੱਖੋਂ ਵੀ ਪੰਜਾਬ ਪੂਰੇ ਦੇਸ਼ ’ਚ ਦੂਜੇ ਨੰਬਰ ’ਤੇ ਆਇਆ ਹੈ।

ਇਸ ਤੋਂ ਇਲਾਵਾ ਯੂਰੇਨੀਅਮ ਦੀ ਮਾਤਰਾ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਹਰਿਆਣਾ ਆਇਆ ਹੈ। ਜਿਸ ਤੋਂ ਸਾਫ ਹੈ ਕਿ ਦੋਵੇਂ ਸੂਬੇ ’ਚ ਹਾਲਾਤ ਭਵਿੱਖ ’ਚ ਖਰਾਬ ਹੋ ਸਕਦੇ ਹਨ। ਕਿਉਂਕਿ ਯੂਰੇਨੀਅਮ ਤੇ ਆਰਸੈਨਿਕ ਕਾਰਨ ਕੈਂਸਰ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। 

ਇਹ ਵੀ ਪੜ੍ਹੋ: Amritsar ਦੇ 15 ਦੇ ਕਰੀਬ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ’ਤੇ ਪ੍ਰਸ਼ਾਸਨ

Related Post