Amritsar ਦੇ 15 ਦੇ ਕਰੀਬ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ’ਤੇ ਪ੍ਰਸ਼ਾਸਨ
Amritsar School Bomb Threat News : ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਸਕੂਲਾਂ ਦੀ ਛੁੱਟੀ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਸਕੂਲਾਂ ਨੂੰ ਸ਼ੱਕੀ ਈਮੇਲ ਆਈ ਹੈ ਜਿਸ ’ਤੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਈਮੇਲ ਤੋਂ ਬਾਅਦ ਸਕੂਲਾਂ ’ਚ ਹੜਕੰਪ ਮਚ ਗਿਆ।
ਦੱਸਦਈਏ ਕਿ ਅੰਮ੍ਰਿਤਸਰ ਦੇ 15 ਮਸ਼ਹੂਰ ਪ੍ਰਾਈਵੇਟ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ, ਡਿਪਟੀ ਕਮਿਸ਼ਨਰ (ਡੀ.ਸੀ.) ਦੇ ਹੁਕਮਾਂ 'ਤੇ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਧਮਕੀ ਸਕੂਲ ਪ੍ਰਬੰਧਨ ਨੂੰ ਈਮੇਲ ਰਾਹੀਂ ਭੇਜੀ ਗਈ ਸੀ। ਇਸ ਤੋਂ ਬਾਅਦ, ਸਕੂਲ ਪ੍ਰਬੰਧਨ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕੀਤਾ।
ਬੱਚਿਆਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਤੁਰੰਤ ਸਕੂਲ ਤੋਂ ਘਰ ਲੈ ਜਾਣ ਦਾ ਸੁਨੇਹਾ ਭੇਜਿਆ ਗਿਆ। ਸਾਰੀਆਂ ਸਕੂਲ ਵੈਨਾਂ ਨੂੰ ਬੁਲਾਇਆ ਗਿਆ ਅਤੇ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਸਕੁਐਡ ਅਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸ਼ਹਿਰ ਅਤੇ ਪੇਂਡੂ ਪੱਟੀ ਦੇ ਕੁਝ ਸਕੂਲਾਂ ਨੂੰ ਇੱਕ ਸ਼ੱਕੀ ਈਮੇਲ ਮਿਲੀ ਹੈ। ਹਰੇਕ ਸਕੂਲ ਵਿੱਚ ਇੱਕ ਗਜ਼ਟਿਡ ਅਧਿਕਾਰੀ ਤਾਇਨਾਤ ਹੈ ਅਤੇ ਟੀਮ ਵੱਲੋਂ ਜਾਂਚਾਂ ਚੱਲ ਰਹੀਆਂ ਹਨ। ਸਾਈਬਰ ਪੁਲਿਸ ਸਟੇਸ਼ਨ ਮੇਲ ਦੇ ਸਰੋਤ ਦਾ ਪਤਾ ਲਗਾ ਰਿਹਾ ਹੈ। ਪਿਛਲੇ ਸਮੇਂ ਵਿੱਚ, ਕੁਝ ਵਿਦਿਆਰਥੀਆਂ ਨੂੰ ਅਜਿਹੀ ਸ਼ਰਾਰਤ ਲਈ ਜ਼ਿੰਮੇਵਾਰ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਪੁਲਿਸ ਡਿਊਟੀ 'ਤੇ ਹੈ ਅਤੇ ਪੂਰੀ ਤਰ੍ਹਾਂ ਚੌਕਸ ਹੈ।
ਇਹ ਵੀ ਪੜ੍ਹੋ : Nabha 'ਚ AAP ਵਿਧਾਇਕ ਦੇਵ ਮਾਨ ਦੇ ਜਲਸੇ ਦੌਰਾਨ ਹੰਗਾਮਾ; ਲੋਕਾਂ ਨੂੰ ਸਵਾਲ ਕਰਨੇ ਪਏ ਮਹਿੰਗੇ
- PTC NEWS