Punjab Government ਨੇ ਮਾਘੀ ਮੇਲੇ ਲਈ ਬੁੱਕ ਕੀਤੀਆ ਸਰਕਾਰੀ ਬੱਸਾਂ, ਆਮ ਲੋਕਾਂ ਨੂੰ ਹੋਣਾ ਪਵੇਗਾ ਇਨ੍ਹਾਂ ਦਿਨਾਂ ’ਚ ਖੱਜਲ-ਖੁਆਰ

ਦਰਅਸਲ ਮਾਘੀ ਦੇ ਮੇਲੇ ਲਈ ਪੰਜਾਬ ਸਰਕਾਰ ਨੇ ਕਰੀਬ 1600 ਬੱਸਾਂ ਬੁੱਕ ਕੀਤੀਆਂ ਹਨ। ਇਸ ਲਈ ਪੀਆਰਟੀਸੀ ਤੇ ਪਨਬੱਸ ਦੀਆਂ ਤਕਰੀਬਨ 1600 ਬੱਸਾਂ ਲਈ ਆਰਡਰ ਦਿੱਤਾ ਗਿਆ ਸੀ।

By  Aarti January 12th 2026 03:05 PM

Punjab Government Bus : ਪੰਜਾਬ ਦੀਆਂ ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਦੱਸ ਦਈਏ ਕਿ ਪੰਜਾਬ ਦੇ ਲੋਕਾਂ ਨੂੰ ਤਿੰਨ ਦਿਨਾਂ ਦੇ ਲਈ ਸਫ਼ਰ ਦੌਰਾਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਤਿੰਨ ਦਿਨ ਲੋਕ ਬੱਸਾਂ ’ਚ ਸਫਰ ਦੌਰਾਨ ਕਾਫੀ ਖੱਜਲ ਖੁਆਰ ਹੋ ਸਕਦੇ ਹਨ। 

ਦਰਅਸਲ ਮਾਘੀ ਦੇ ਮੇਲੇ ਲਈ ਪੰਜਾਬ ਸਰਕਾਰ ਨੇ ਕਰੀਬ 1600 ਬੱਸਾਂ ਬੁੱਕ ਕੀਤੀਆਂ ਹਨ। ਇਸ ਲਈ ਪੀਆਰਟੀਸੀ ਤੇ ਪਨਬੱਸ ਦੀਆਂ ਤਕਰੀਬਨ 1600 ਬੱਸਾਂ ਲਈ ਆਰਡਰ ਦਿੱਤਾ ਗਿਆ ਸੀ। ਮੇਲੇ ਲਈ ਬੱਸਾਂ ਦੀ ਬੁਕਿੰਗ ਦੌਰਾਨ ਬਾਕੀ ਹੋਰ ਰੂਟਾਂ ’ਤੇ ਰੋਡਵੇਜ਼ ਬੱਸਾਂ ਦੀ ਆਵਾਜਾਈ ਘੱਟ ਹੋਵੇਗੀ। ਜਿਸ ਕਾਰਨ ਹਰ ਰੋਜ਼ ਬੱਸਾਂ ’ਚ ਸਫਰ ਕਰਨਾ ਵਾਲਿਆਂ ਨੂੰ ਤਿੰਨ ਦਿਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਇਸ ਤੋਂ ਇਲਾਵਾ ਪੰਜਾਬ ਦੇ ਜ਼ਿਲ੍ਹਾ ਪੱਧਰ ’ਤੇ ਬੱਸਾਂ ਦਾ ਹਿਸਾਬ-ਕਿਤਾਬ ਅਤੇ ਖਰਚਾ ਜ਼ਿਲ੍ਹੇ ਦੇ ਡੀਸੀ ਦੇਖਣਗੇ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। 

ਨੋਟੀਫਿਕੇਸ਼ਨ ਦੀ ਪਹਿਲੀ ਕਾਪੀ

ਨੋਟੀਫਿਕੇਸ਼ਨ ਦੀ ਦੂਜੀ ਕਾਪੀ

ਇਹ ਵੀ ਪੜ੍ਹੋ : ''ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੋ...'', ਮਾਨਿਕ ਗੋਇਲ ਤੇ ਹੋਰਾਂ ਖਿਲਾਫ਼ FIR ਮਾਮਲੇ 'ਚ ਮਾਨ ਸਰਕਾਰ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜਾਂਚ 'ਤੇ ਲਾਈ ਰੋਕ

Related Post