ਰੇਲਵੇ ਫਾਟਕ ਦੇ ਇਕ ਪਾਸੇ ਕੰਧ ਨੂੰ ਲੈ ਕੇ ਲੋਕਾਂ ਨੇ ਕੀਤਾ ਪ੍ਰਦਰਸ਼ਨ

By  Pardeep Singh November 25th 2022 07:50 PM

ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਇਕ ਪਾਸੇ ਕੰਧ ਬਣਾਉਣ ਕਰਕੇ ਪਿੰਡ ਰਸੂਲਪੁਰ ਕਲਰਾ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ। ਪਿੰਡ ਦੇ ਲੋਕਾਂ ਨੇ ਰੋਡ ਜਾਮ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।


ਲੋਕਾਂ ਦਾ ਕਹਿਣਾ ਕਿ ਜੇਕਰ ਫਾਟਕ ਦੇ ਆਲੇ ਦੁਆਲੇ ਦੀਵਾਰ ਖੜੀ ਹੋ ਗਈ ਅਤੇ ਸਾਡਾ ਸਾਰਾ ਰਸਤਾ ਬੰਦ ਹੋ ਜਾਏਗਾ। ਓਥੇ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਮੌਕੇ ਪੁਹੰਚ ਗਏ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਵਾਇਆ।

 ਔਜਲਾ ਦਾ ਕਹਿਣਾ ਹੈ ਕਿ   ਫਾਟਕ ਵਿਖੇ ਇਕ ਰਸਤਾ ਰਸੂਲਪੁਰ ਕਲਰਾ ਨੂੰ ਜਾਂਦਾ ਹੈ ਜਿਹੜਾ ਕਿ ਬਹੁਤ ਪੁਰਾਣਾ ਰਸਤਾ ਹੈ। ਉਨ੍ਹਾਂ ਕਿਹਾ ਕਿ ਸਬਜੀ ਮੰਡੀ ਨੂੰ ਸਾਰੇ ਲੋਕ ਇੱਥੋਂ ਜਾਂਦੇ ਹਨ ਜੇਕਰ ਇਹ ਰਸਤਾ ਬੰਦ ਕਰ ਦਿੱਤਾ ਗਿਆ ਤੇ ਲੋਕਾਂ  ਲੰਘਣ ਔਖਾ ਹੋ ਜਾਵੇਗਾ।

ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਲ ਤਿਆਰ ਹੋਣ ਨਾਲ ਲੋਕਾਂ ਦੀ ਪਰੇਸ਼ਾਨੀ ਖਤਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਲੋਕਾਂ ਦੇ ਹਮੇਸ਼ਾ ਨਾਲ ਹਾਂ।



Related Post