ਰਾਤ ਨੂੰ 7 ਤੋਂ 8 ਘੰਟੇ ਨੀਂਦ ਲੈਣ ਵਾਲੇ ਲੋਕਾਂ ਨੂੰ ਮਿਲਦੇ ਹਨ ਇਹ ਸਿਹਤ ਲਾਭ

By  Aarti February 16th 2024 07:00 AM

Good Sleep Benefits: ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਹਰ ਰਾਤ ਚੰਗੀ ਨੀਂਦ ਲੈਣਾ ਸਿਹਤ ਲਈ ਉਨ੍ਹਾਂ ਹੀ ਜ਼ਰੂਰੀ ਹੈ। ਜਿਨ੍ਹਾਂ ਕਿ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਖਾਣਾ ਅਤੇ ਕਸਰਤ ਕਰਨਾ ਜ਼ਰੂਰੀ ਹੈ। ਵੈਸੇ ਤਾਂ ਹਰ ਕਿਸੇ ਲਈ ਨੀਂਦ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ, ਪਰ ਹਰ ਵਿਅਕਤੀ ਨੂੰ ਰਾਤ ਸਮੇਂ ਘੱਟੋ-ਘੱਟ 7 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਕਿਉਂਕਿ ਦੁਨੀਆ ਭਰ 'ਚ 35 ਫੀਸਦੀ ਤੋਂ ਜ਼ਿਆਦਾ ਲੋਕ ਅਜਿਹੇ ਹਨ ਜੋ ਪੂਰੀ ਨੀਂਦ ਨਹੀਂ ਲੈਂਦੇ।
ਦੱਸ ਦਈਏ ਕਿ ਨੀਂਦ ਦੀ ਕਮੀ ਤੁਹਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਅਜਿਹੇ 'ਚ ਤੁਹਾਨੂੰ ਸਿਹਤਮੰਦ ਰਹਿਣ ਲਈ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਚੰਗੀ ਨੀਂਦ ਲੈਣ ਦੇ ਕੀ ਫਾਇਦੇ ਹੁੰਦੇ ਹਨ।

ਭਾਰ ਘਟਾਉਣ 'ਚ ਮਦਦਗਾਰ : 

ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੋ ਲੋਕ 7 ਘੰਟੇ ਤੋਂ ਘੱਟ ਸੌਂਦੇ ਹਨ ਉਨ੍ਹਾਂ ਦਾ ਭਾਰ ਵਧਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ 'ਚ ਮੋਟਾਪਾ ਵਧਦਾ ਦਾ ਖ਼ਤਰਾ 41 ਫੀਸਦ ਵੱਧ ਹੁੰਦਾ ਹੈ। ਕਿਉਂਕਿ ਨੀਂਦ ਦੀ ਕਮੀ ਭੁੱਖ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਤੁਸੀਂ ਵੱਧ ਕੈਲੋਰੀਆਂ ਦੀ ਖਪਤ ਕਰਦੇ ਹੋ।

ਅਲਜ਼ਾਈਮਰ ਦੇ ਖ਼ਤਰੇ ਨੂੰ ਘਟਾਉਣ ਲਈ ਫਾਇਦੇਮੰਦ : 

ਨੀਂਦ ਦੀ ਕਮੀ ਨਾਲ ਵੀ ਸਰੀਰ ਵਿੱਚ ਸੋਜ ਹੋ ਜਾਂਦੀ ਹੈ। ਜੇਕਰ ਤੁਹਾਨੂੰ ਸਹੀ ਨੀਂਦ ਨਹੀਂ ਆਉਂਦੀ ਤਾਂ ਇਸ ਨਾਲ ਸਰੀਰ 'ਚ ਸੋਜ ਵਧ ਜਾਂਦੀ ਹੈ। ਜੋ ਦਿਲ ਦੇ ਰੋਗ, ਤਣਾਅ ਅਤੇ ਅਲਜ਼ਾਈਮਰ ਵਰਗੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ। 

ਫੋਕਸ ਅਤੇ ਉਤਪਾਦਕਤਾ ਵਧਾਉਂਦਾ ਹੈ : 

ਦੱਸ ਦਈਏ ਕਿ ਸਾਡੇ ਦਿਮਾਗ ਦੇ ਕੰਮਕਾਜ ਲਈ ਲੋੜੀਂਦੀ ਨੀਂਦ ਬਹੁਤ ਜ਼ਰੂਰੀ ਹੈ। ਕਿਉਂਕਿ ਬੋਧ, ਇਕਾਗਰਤਾ, ਉਤਪਾਦਕਤਾ, ਅਤੇ ਪ੍ਰਦਰਸ਼ਨ ਸਭ ਨੀਂਦ ਦੀ ਕਮੀ ਨਾਲ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ 8 ਘੰਟੇ ਸੌਂਦੇ ਹੋ, ਤਾਂ ਇਹ ਤੁਹਾਡੀ ਸਮੱਸਿਆ ਹੱਲ ਕਰਨ ਦੀ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਤੁਹਾਡੀ ਯਾਦਦਾਸ਼ਤ ਨੂੰ ਵੀ ਮਜ਼ਬੂਤ ​​ਕਰਦਾ ਹੈ। 

ਇਮਿਊਨ ਸਿਸਟਮ ਮਜ਼ਬੂਤ ​​ਕਰਨ 'ਚ ਮਦਦਗਾਰ : 

ਮਾਹਿਰਾਂ ਮੁਤਾਬਕ ਹਰ ਰੋਜ਼ ਘੱਟੋ-ਘੱਟ 7 ਘੰਟੇ ਦੀ ਨੀਂਦ ਲੈਣ ਨਾਲ ਇਮਿਊਨ ਸਿਸਟਮ ਦੇ ਕੰਮਕਾਜ 'ਚ ਸੁਧਾਰ ਹੁੰਦਾ ਹੈ। ਕਿਉਂਕਿ ਤੁਹਾਡਾ ਸਰੀਰ ਜ਼ੁਕਾਮ, ਖੰਘ ਅਤੇ ਬੁਖਾਰ ਨਾਲ ਲੜਨ ਦੇ ਸਮਰੱਥ ਹੈ। 

ਊਰਜਾਵਾਨ ਬਣਾਉਣ ਲਈ ਫਾਇਦੇਮੰਦ : 

ਹਰ ਰੋਜ਼ ਚੰਗੀ ਨੀਂਦ ਲੈਣ ਨਾਲ, ਤੁਸੀਂ ਦਿਨ ਭਰ ਊਰਜਾਵਾਨ ਰਹਿੰਦੇ ਹੋ, ਕਿਉਂਕਿ ਇਸ ਨਾਲ ਤੁਹਾਡੀ ਉਤਪਾਦਕਤਾ 'ਚ ਸੁਧਾਰ ਹੁੰਦਾ ਹੈ। ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਦਿਨ ਭਰ ਚਿੜਚਿੜੇ ਰਹਿੰਦੇ ਹੋ ਅਤੇ ਕੋਈ ਵੀ ਕੰਮ ਕਰਨ ਦੀ ਤਾਕਤ ਮਹਿਸੂਸ ਨਹੀਂ ਕਰਦੇ। 

ਡਿਪਰੈਸ਼ਨ ਦਾ ਖਤਰਾ ਘਟਾਉਣ 'ਚ ਮਦਦਗਾਰ : 

ਚੰਗੀ ਨੀਂਦ ਨਾ ਲੈਣਾ ਵੀ ਡਿਪਰੈਸ਼ਨ ਨਾਲ ਜੁੜਿਆ ਸਮੱਸਿਆਵਾਂ ਨੂੰ ਸੱਦਾ ਦੇ ਸਕਦਾ ਹੈ, ਖਾਸ ਤੌਰ 'ਤੇ ਉਨ੍ਹਾਂ ਲੋਕਾਂ 'ਚ ਜੋ ਨੀਂਦ ਦੀਆਂ ਬੀਮਾਰੀਆਂ ਤੋਂ ਪੀੜਤ ਹਨ। 

ਦਿਲ ਨੂੰ ਸਿਹਤਮੰਦ ਰੱਖਣ ਲਈ ਫਾਇਦੇਮੰਦ : 

ਜੇਕਰ ਤੁਸੀਂ ਹਰ ਰੋਜ਼ 7 ਘੰਟੇ ਤੋਂ ਘੱਟ ਸੌਂਦੇ ਹੋ, ਤਾਂ ਇਹ ਤੁਹਾਡੇ ਦਿਲ ਦੀ ਬਿਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਜੋਖਮ ਨੂੰ ਵਧਾਉਂਦਾ ਹੈ। ਕਿਉਂਕਿ ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜੋ ਲੋਕ 9 ਘੰਟੇ ਤੋਂ ਜ਼ਿਆਦਾ ਸੌਂਦੇ ਹਨ, ਉਨ੍ਹਾਂ 'ਚ ਦਿਲ ਦੇ ਰੋਗ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੀ ਘਟ ਹੁੰਦਾ ਹੈ। 

ਸ਼ੂਗਰ ਦੇ ਖਤਰੇ ਨੂੰ ਘਟਾਉਣ 'ਚ ਮਦਦਗਾਰ : 

ਜੇਕਰ ਤੁਸੀਂ ਹਰ ਰੋਜ਼ ਘੱਟ ਨੀਂਦ ਲੈਂਦੇ ਹੋ ਤਾਂ ਤੁਹਾਡੇ 'ਚ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਕਿਉਂਕਿ ਰਿਪੋਰਟਾਂ ਮੁਤਾਬਕ ਜਿਨ੍ਹਾਂ 'ਚ ਨੀਂਦ ਦੀ ਕਮੀ ਅਤੇ ਟਾਈਪ-2 ਡਾਇਬਟੀਜ਼ ਦੇ 'ਚ ਸਬੰਧ ਦੇਖਿਆ ਗਿਆ ਹੈ।
 
ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ

Related Post