ਪੈਪਸੂ ਅਤੇ ਪੀਆਰਟੀਸੀ ਨੇ ਰੇਟ ਵਧਾਉਣ ਦੀ ਉਮੀਦ 'ਚ ਸਰਕਾਰ ਨੂੰ ਭੇਜਿਆ ਪ੍ਰਸਤਾਵ

ਜੇਕਰ ਪੰਜਾਬ ਸਰਕਾਰ ਪੈਪਸੂ ਅਤੇ ਪੀਆਰਟੀਸੀ ਵੱਲੋਂ ਭੇਜੀ ਗਈ ਤਜਵੀਜ਼ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਲੋਕਾਂ ਨੂੰ 1 ਰੁਪਏ ਪ੍ਰਤੀ 10 ਕਿਲੋਮੀਟਰ ਵਾਧੂ ਖਰਚ ਕਰਨਾ ਪਵੇਗਾ।

By  Jasmeet Singh February 11th 2023 06:55 PM

ਮੁਹਾਲੀ, 11 ਫਰਵਰੀ (ਰਵਿੰਦਰਮੀਤ ਸਿੰਘ): ਪੰਜਾਬ ਸਰਕਾਰ ਦੀ ਤਰਫੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 90 ਪੈਸੇ ਪ੍ਰਤੀ ਕਿਲੋਮੀਟਰ ਵਾਧੇ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਰੇਟ ਵਧਾਉਣ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ। ਜੇਕਰ ਕੈਬਨਿਟ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਆਉਣ ਵਾਲੇ ਦਿਨਾਂ 'ਚ ਬੱਸਾਂ 'ਚ ਸਫਰ ਕਰਨਾ ਵੀ ਮਹਿੰਗਾ ਹੋ ਜਾਵੇਗਾ। 

10 ਕਿਲੋਮੀਟਰ ਲਈ ਦੇਣਾ ਪਵੇਗਾ 1 ਰੁਪਈਆ 

ਜੇਕਰ ਪੰਜਾਬ ਸਰਕਾਰ ਪੈਪਸੂ ਅਤੇ ਪੀਆਰਟੀਸੀ ਵੱਲੋਂ ਭੇਜੀ ਗਈ ਤਜਵੀਜ਼ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਲੋਕਾਂ ਨੂੰ 1 ਰੁਪਏ ਪ੍ਰਤੀ 10 ਕਿਲੋਮੀਟਰ ਵਾਧੂ ਖਰਚ ਕਰਨਾ ਪਵੇਗਾ। ਜਿੱਥੇ ਅੰਮ੍ਰਿਤਸਰ ਤੋਂ ਜਲੰਧਰ ਦਾ ਕਿਰਾਇਆ 8 ਰੁਪਏ ਵਧੇਗਾ। ਦੂਜੇ ਪਾਸੇ ਅੰਮ੍ਰਿਤਸਰ ਤੋਂ ਲੁਧਿਆਣਾ ਤੱਕ ਦਾ ਸਫਰ ਕਰੀਬ 10 ਰੁਪਏ ਵਧ ਜਾਵੇਗਾ। ਅੰਮ੍ਰਿਤਸਰ ਤੋਂ ਚੰਡੀਗੜ੍ਹ ਦਾ ਸਫਰ ਕਰੀਬ 25 ਰੁਪਏ ਵਧੇਗਾ।

Related Post