MLA ਸੁਖਪਾਲ ਖਹਿਰਾ ਨੂੰ ਵੱਡਾ ਝਟਕਾ, ਜਸਟਿਸ ਨੇ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰ, ਜਾਣੋ ਮਾਮਲਾ

By  Aarti January 11th 2024 12:10 PM

Sukhpal Khaira: ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੁਖਪਾਲ ਖਹਿਰਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕਰਕੇ ਸੁਭਾਨਪੁਰ ’ਚ ਦਰਜ ਐੱਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਜਸਟਿਸ ਵਿਕਾਸ ਬਹਿਲ ਨੇ ਨਿੱਜੀ ਕਾਰਨਾਂ ਤੋਂ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਟੀਸ਼ਨ ਹੋਰ ਬੈਂਚ ਨੂੰ ਰੈਫਰ ਕੀਤਾ ਗਿਆ ਹੈ। 4 ਜਨਵਰੀ ਨੂੰ ਖੈਰਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ। 

ਇਹ ਵੀ ਪੜ੍ਹੋ: ਪੰਜਾਬ 'ਚ ਲੋਹੜੀ ਤੋਂ ਪਹਿਲਾਂ ਠੰਢ ਤੋਂ ਨਹੀਂ ਮਿਲੇਗੀ ਰਾਹਤ, ਜਾਣੋ ਮੌਸਮ ਦਾ ਹਾਲ

ਖਹਿਰਾ ਨੇ ਪਟੀਸ਼ਨ ’ਚ ਕਿਹਾ ਹੈ ਕਿ ਉਨ੍ਹਾਂ ਦੇ ਖਿਲਾਫ ਦਰਜ ਇਹ ਐਫਆਈਆਰ ਪੂਰੀ ਤਰ੍ਹਾਂ ਰਾਜਨੀਤਿਕ ਰੰਜਿਸ ਦੇ ਤਹਿਤ ਦਰਜ ਕੀਤੀ ਗਈ ਹੈ ਅਤੇ ਬਿਨਾਂ ਕਿਸੇ ਠੋਸ ਆਧਾਰ ’ਤੇ ਇਹ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਲਿਹਾਜ਼ਾ ਇਸ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਹੁਣ ਇਸ ਪਟਿਸ਼ਨ ’ਤੇ ਹਾਈਕੋਰਟ ਦੀ ਹੋਰ ਬੈਂਚ ਦੀ ਸੁਣਵਾਈ ਕਰੇਗੀ।

ਇਹ ਵੀ ਪੜ੍ਹੋ: ਘਰ 'ਚੋਂ ਮਿਲੀਆਂ ਇੱਕੋ ਪਰਿਵਾਰ ਦੇ 11 ਲੋਕਾਂ ਦੀਆਂ ਲਾਸ਼ਾਂ, ਜਾਣੋ ਪੂਰਾ ਮਾਮਲਾ

ਕਾਬਿਲੇਗੌਰ ਹੈ ਕਿ 4 ਜਨਵਰੀ ਨੂੰ ਸੁਭਾਨਪੁਰ ’ਚ ਮਹਿਲਾ ਰਣਜੀਤ ਕੌਰ ਨਿਵਾਸੀ ਡੋਗਰਾਂਵਾਲ ਦੀ ਸ਼ਿਕਾਇਤ ’ਤੇ ਧਾਰਾ 195-ਏ ਅਤੇ 506 ਆਈਪੀਸੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਨਿਖਿਲ ਗੁਪਤਾ ਦੀ ਅਦਾਲਤ 'ਚ ਪੇਸ਼ੀ ਤੱਕ ਅਮਰੀਕੀ ਸਰਕਾਰ ਦਾ ਸਬੂਤ ਦੇਣ ਤੋਂ ਇਤਰਾਜ਼

ਇਹ ਵੀ ਪੜ੍ਹੋ: Nabha Jail ’ਚ ਬੰਦ ਕੈਦੀ ਚਲਾ ਰਿਹਾ ਸੀ ਡਰੱਗ ਰੈਕੇਟ, ਮਾਮਲੇ ’ਚ ਹਾਈਕੋਰਟ ਸਖ਼ਤ

Related Post