PM Modi Meets Indian Team: ਫਾਈਨਲ ਮੈਚ ਚ ਮਿਲੀ ਹਾਰ ਤੋਂ ਬਾਅਦ PM ਮੋਦੀ ਨੇ ਟੀਮ ਇੰਡੀਆ ਦਾ ਵਧਾਇਆ ਹੌਂਸਲਾ, ਦੇਖੋ ਵੀਡੀਓ

PM Modi Meets Indian Team: ਅਹਿਮਦਾਬਾਦ ਵਿੱਚ ਆਈਸੀਸੀ ਵਿਸ਼ਵ ਕੱਪ ਫਾਈਨਲ ਵਿੱਚ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡ੍ਰੈਸਿੰਗ ਰੂਮ ਵਿੱਚ ਟੀਮ ਇੰਡੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਟੀਮ ਇੰਡੀਆ ਦੇ ਖਿਡਾਰੀ ਹਾਰ ਤੋਂ ਬਾਅਦ ਡ੍ਰੈਸਿੰਗ ਰੂਮ 'ਚ ਕਾਫੀ ਨਿਰਾਸ਼ ਨਜ਼ਰ ਆ ਰਹੇ ਸਨ।
ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਾਸੀ ਤੁਹਾਨੂੰ ਦੇਖ ਰਹੇ ਹਨ। ਇਸ ਦੌਰਾਨ ਪੀਐਮ ਮੋਦੀ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਨਜ਼ਰ ਆਏ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤੀ ਖਿਡਾਰੀਆਂ ਦੀ ਗੱਲਬਾਤ ਦਾ ਵੀਡੀਓ ਪੀਐਮਓ ਨੇ ਜਾਰੀ ਕੀਤਾ ਹੈ। ਸਭ ਤੋਂ ਪਹਿਲਾਂ ਪੀਐਮ ਮੋਦੀ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਮੋਢਿਆਂ 'ਤੇ ਹੱਥ ਰੱਖ ਕੇ ਗੱਲ ਕੀਤੀ।
ਵੀਡੀਓ ’ਚ ਸੁਣਿਆ ਜਾ ਸਕਦਾ ਹੈ ਕਿ ਪੀਐੱਮ ਮੋਦੀ ਟੀਮ ਇੰਡੀਆ ਨੂੰ ਆਖ ਰਹੇ ਹਨ ਕਿ ਉਹ 10-10 ਮੈਚ ਜਿੱਤੇ ਹਨ। ਅਜਿਹਾ ਹੁੰਦਾ ਰਹਿੰਦਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਰਾਸ਼ ਰੋਹਿਤ ਸ਼ਰਮਾ ਨੂੰ ਕਹਿੰਦੇ ਹਨ ਮੁਸਕੁਰਾਓ ਭਰਾ, ਦੇਸ਼ ਤੁਹਾਨੂੰ ਦੇਖ ਰਿਹਾ ਹੈ। ਇਹ ਸਭ ਕੁਝ ਹੁੰਦਾ ਰਹਿੰਦਾ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਸੀਐੱਮ ਮੋਦੀ ਦਾ ਧੰਨਵਾਦ ਵੀ ਕੀਤਾ।