PM ਮੋਦੀ ਸਵੇਰੇ-ਸਵੇਰੇ ਪਹੁੰਚੇ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ, ਹਾਥੀ 'ਤੇ ਬੈਠ ਲਿਆ ਜੰਗਲ ਸਫ਼ਾਰੀ ਦਾ ਲੁਤਫ਼

By  Jasmeet Singh March 9th 2024 09:10 AM

PM Modi at Kaziranga National Park: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ-ਸਵੇਰੇ ਹੀ ਉੱਤਰ-ਪੂਰਬੀ ਰਾਜ ਆਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਜੰਗਲ ਸਫ਼ਾਰੀ ਦਾ ਲੁਤਫ਼ ਲੈਣ ਪਹੁੰਚਗੇ। ਜੰਗਲ ਸਫ਼ਾਰੀ ਦੌਰਾਨ ਉਨ੍ਹਾਂ ਨੂੰ ਹਾਥੀ 'ਤੇ ਬੈਠਾ ਦੇਖਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਜੀਪ ਰਾਹੀਂ ਕਾਜ਼ੀਰੰਗਾ ਨੈਸ਼ਨਲ ਪਾਰਕ ਤੱਕ ਕੁਝ ਦੂਰੀ ਦਾ ਸਫ਼ਰ ਵੀ ਕੀਤਾ। 

ਦੱਸਣਯੋਗ ਹੈ ਕਿ PM ਮੋਦੀ 8 ਮਾਰਚ ਦੀ ਸ਼ਾਮ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਰੁਕੇ ਸਨ। ਆਪਣੇ ਉੱਤਰ-ਪੂਰਬ ਦੌਰੇ ਦੌਰਾਨ, PM ਮੋਦੀ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ 18,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਬਰੌਨੀ ਤੋਂ ਗੁਹਾਟੀ ਪਾਈਪਲਾਈਨ ਦਾ 3,992 ਕਰੋੜ ਰੁਪਏ ਦਾ ਪ੍ਰਾਜੈਕਟ ਵੀ ਸ਼ਾਮਲ ਹੈ।

ਉੱਤਰ-ਪੂਰਬ ਦੇ ਦੋ ਦਿਨਾਂ ਦੌਰੇ 'ਤੇ PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ-ਪੂਰਬ ਦੇ ਦੋ ਦਿਨਾਂ ਦੌਰੇ 'ਤੇ ਹਨ। ਜੰਗਲ ਸਫ਼ਾਰੀ ਤੋਂ ਬਾਅਦ ਪੀ.ਐਮ. ਮੋਦੀ ਅਰੁਣਾਚਲ ਪ੍ਰਦੇਸ਼ ਪਹੁੰਚਣਗੇ। ਪ੍ਰਧਾਨ ਮੰਤਰੀ ਮੋਦੀ ਦੁਪਹਿਰ ਨੂੰ ਜੋਰਹਾਟ ਪਰਤਣਗੇ ਅਤੇ ਮਹਾਨ ਅਹੋਮ ਕਮਾਂਡਰ ਲਚਿਤ ਬੋਰਫੁਕਨ ਦੀ 125 ਫੁੱਟ ਉੱਚੀ 'ਬਹਾਦਰੀ ਦੀ ਮੂਰਤੀ' ਦਾ ਉਦਘਾਟਨ ਕਰਨਗੇ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਪੀ.ਐਮ. ਮੋਦੀ ਮੇਲੇਂਗ ਮੇਟੇਲੀ ਪੋਥਾਰ ਜਾਣਗੇ, ਜਿੱਥੇ ਉਹ ਲਗਭਗ 18,000 ਕਰੋੜ ਰੁਪਏ ਦੇ ਕੇਂਦਰੀ ਅਤੇ ਰਾਜ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ ਅਤੇ ਇਸ ਤੋਂ ਬਾਅਦ ਉਹ ਪੱਛਮੀ ਬੰਗਾਲ ਲਈ ਰਵਾਨਾ ਹੋਣਗੇ।

ਇਹ ਖ਼ਬਰਾਂ ਵੀ ਪੜ੍ਹੋ: 

Related Post