Ludhiana Robbery Update: 7 ਕਰੋੜ ਦੀ ਲੁੱਟ ਮਾਮਲੇ ‘ਚ ਵੱਡਾ ਖੁਲਾਸਾ; ਪੁਲਿਸ ਨੇ ਹਿਰਾਸਤ ‘ਚ ਲਏ 3 ਸ਼ੱਕੀ, ਜਾਣੋ ਹੁਣ ਤੱਕ ਦੀ ਅਪਡੇਟ
ਲੁਧਿਆਣਾ ‘ਚ ਹੋਏ 7 ਕਰੋੜ ਦੀ ਲੁੱਟ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ 3 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ।
Ludhiana Robbery Update: ਲੁਧਿਆਣਾ ‘ਚ ਹੋਏ 7 ਕਰੋੜ ਦੀ ਲੁੱਟ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ 3 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ਸ਼ੱਕੀ ਨੌਜਵਾਨਾਂ ਨੂੰ ਪੁਲਿਸ ਨੇ ਕੋਟਕਪੂਰਾ ਤੋਂ ਕਾਬੂ ਕੀਤਾ ਹੈ। ਹਿਰਾਸਤ ‘ਚ ਲਏ ਨੌਜਵਾਨ ਲੁਧਿਆਣਾ ਦੇ ਦੁੱਗਰੀ ਇਲਾਕੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ।
ਲੁਟੇਰਿਆਂ ਦੀ ਭਾਲ ‘ਚ ਪੁਲਿਸ
ਉੱਥੇ ਹੀ ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਾਮਲੇ ‘ਚ ਪੁਲਿਸ ਦੀਆਂ ਟੀਮਾਂ ਲੁਟੇਰਿਆਂ ਦੀ ਭਾਲ ‘ਚ ਜਗਰਾਓ, ਮੋਗਾ, ਬਰਨਾਲਾ, ਫਰੀਦਕੋਟ, ਬਠਿੰਡਾ ਅਤੇ ਕਈ ਹੋਰ ਹਿੱਸਿਆਂ ‘ਚ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਕੰਪਨੀ ‘ਚੋਂ 8 ਕਰੋੜ 79 ਲੱਖ ਰੁਪਏ ਦੀ ਹੋਈ ਲੁੱਟ
ਇਸ ਤੋਂ ਇਲਾਵਾ ਲੁਧਿਆਣਾ ਸ਼ਹਿਰ ਦੇ ਰਾਜਗੁਰੂ ਨਗਰ ‘ਚ ਸੀਐਮਐਸ ਕੰਪਨੀ ਚ ਸ਼ਨੀਵਾਰ ਨੂੰ ਹੋਈ ਲੁੱਟ 7 ਕਰੋੜ ਨਹੀਂ ਬਲਕਿ 8.79 ਕਰੋੜ ਦੀ ਦੱਸੀ ਜਾ ਰਹੀ ਹੈ। ਕੰਪਨੀ ਨੂੰ ਨਕਦੀ ਦਾ ਹਿਸਾਬ ਕਿਤਾਬ ਲਗਾਉਣ ‘ਚ ਕਈ ਘੰਟੇ ਲੱਗ ਗਏ। ਹੁਣ ਜਾ ਕੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੀ ਕੰਪਨੀ ‘ਚੋਂ 8 ਕਰੋੜ 79 ਲੱਖ ਰੁਪਏ ਦੀ ਲੁੱਟ ਹੋਈ ਹੈ।
ਲੁੱਟ ਦੀ ਵੀਡੀਓ ਵੀ ਆਈ ਸਾਹਮਣੇ
ਸੀਐੱਮਐਸ ਕੰਪਨੀ ਤੋਂ ਲੁਟੇਰਿਆਂ ਵੱਲੋਂ 7 ਕਰੋੜ ਰੁਪਏ ਲੁੱਟਣ ਦੀ ਵੀ ਵੀਡੀਓ ਸਾਹਮਣੇ ਆਈ ਸੀ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਤੇਜ਼ ਰਫ਼ਤਾਰ ਨਾਲ ਗਲੀਆਂ ਵਿੱਚੋਂ ਲੰਘਦੇ ਹੋਏ ਕੰਪਨੀ ਦੀ ਕੈਸ਼ ਵੈਨ ਲੈ ਕੇ ਫ਼ਰਾਰ ਹੋ ਗਏ ਸੀ। ਇਹ ਵੀਡੀਓ ਲਾਲ ਬਾਗ ਨੇੜੇ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਾਕਿ ਦੇ ਨਾਪਾਕ ਮਨਸੂਬਿਆਂ ਨਾਲ ਟਾਕਰੇ ਲਈ ਪੰਜਾਬ ਪੁਲਿਸ ਨੇ ਪੇਸ਼ ਕੀਤਾ ਆਪਣਾ ਰਾਮਬਾਣ 'DERS'