Sunil Jakhar ਦਾ ਕਿਸਾਨਾਂ ਨੂੰ ਬਹਿਸ ਦਾ ਚੈਲੇਂਜ ! ਕਿਹਾ- ਭਾਰਤ- ਅਮਰੀਕਾ ਸਮਝੌਤੇ ਦੇ ਵਿਰੋਧ ਤੋਂ ਪਹਿਲਾਂ ਕਰੋ ਬਹਿਸ
Sunil Jakhar Statement News : ਭਾਰਤ ਅਤੇ ਅਮਰੀਕਾ ਦੇ ਵਿਚਕਾਰ ਹੋਏ ਟਰੇਡ ਸਮਝੌਤੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦਰਅਸਲ ਸੁਨੀਲ ਜਾਖੜ ਵੱਲੋਂ ਕਿਸਾਨਾਂ ਨੂੰ ਚੈਲੰਜ ਦਿੱਤਾ ਗਿਆ ਹੈ।
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਕਿਸਾਨਾਂ ਨੂੰ ਬਹਿਸ ਦਾ ਚੈਲੇਂਜ !
ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਨੂੰ ਕਿਹਾ ਕਿ ਪਹਿਲਾਂ ਪੂਰੀ ਤਰ੍ਹਾਂ ਸਾਨੂੰ ਸਮਝਣ ਦੀ ਲੋੜ ਹੈ। ਇਸ ਨਾਲ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਪਰ ਜੇਕਰ ਕਿਸਾਨ ਜਥੇਬੰਦੀਆਂ ਕਰਨਾ ਚਾਹੁੰਦੀਆਂ ਹਨ ਚਰਚਾ ਜਾਂ ਆਪਣੇ ਵਿਚਾਰ ਜਾਹਿਰ ਕਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਦੇ ਨਾਲ ਆਕੇ ਗੱਲਬਾਤ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਹ ਉਨ੍ਹਾਂ ਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਹਨ ਤਾਂ ਉਹ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਗੱਲਬਾਤ ਕਰਨ ਦੇ ਲਈ ਤਿਆਰ ਹਨ।
ਸ਼੍ਰੋਮਣੀ ਅਕਾਲੀ ਦਲ- ਭਾਜਪਾ ਗਠਜੋੜ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ
ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਅਕਾਲੀ ਭਾਜਪਾ ਗਠਜੋੜ ਨੂੰ ਲੈ ਕੇ ਰਾਜਾ ਵੜਿੰਗ ਵੱਲੋਂ ਸਮਝੌਤਾ ਐਕਸਪ੍ਰੈਸ ਦੀ ਆਖੀ ਗਈ ਗੱਲ ਤੇ ਆਮ ਆਦਮੀ ਪਾਰਟੀ ਵੱਲੋਂ ਚੁੱਕੇ ਜਾ ਰਹੇ ਸਵਾਲਾਂ ’ਤੇ ਕਿਹਾ ਕਿ ਸਮਝੌਤਾ ਹੋਣਾ ਹੈ ਜਾਂ ਨਹੀਂ ਪਰ ਇਸ ਤੋਂ ਪਹਿਲਾਂ ਕਾਂਗਰਸੀ ਤੇ ਆਮ ਆਦਮੀ ਪਾਰਟੀ ਨੂੰ ਇਹ ਡਰ ਸਤਾਉਣ ਲੱਗ ਪਿਆ ਹੈ। ਉਨ੍ਹਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਜੇਕਰ ਇਹ ਦੋਵੇਂ ਆ ਗਏ ਤਾਂ ਇਸ ਨਾਲ ਹੁਣ ਉਨ੍ਹਾਂ ਦਾ ਪੱਤਾ ਬਿਲਕੁੱਲ ਸਾਫ ਹੋ ਜਾਵੇਗਾ। ਉਨ੍ਹਾਂ ਨੇ ਇਹ ਵੀ ਆਖਿਆ ਕਿ ਇਨ੍ਹਾਂ ਨੂੰ ਹੁਣ ਸੁਪਨੇ ’ਚ ਇਹੀ ਡਰ ਸਤਾਉਂਦਾ ਹੈ ਅਤੇ ਇਨ੍ਹਾਂ ਨੂੰ ਅਕਾਲੀ ਭਾਜਪਾ ਦਾ ਭੂਤ ਦਿਖਣ ਲੱਗ ਗਿਆ ਹੈ।
ਮੋਗਾ ਪ੍ਰਵਾਸੀਆਂ ’ਤੇ ਹੋਏ ਹਮਲੇ ’ਤੇ ਘੇਰੀ ਮਾਨ ਸਰਕਾਰ
ਇਸ ਤੋਂ ਇਲਾਵਾ ਉਨ੍ਹਾਂ ਨੇ ਮੋਗਾ ਦੇ ਵਿੱਚ ਪ੍ਰਵਾਸੀਆਂ ’ਤੇ ਹੋਏ ਕਾਤਲਾਨਾ ਹਮਲੇ ਨੂੰ ਲੈ ਕੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੋ ਇਹ ਹਮਲਾ ਹੋਇਆ ਹੈ ਉਹ ਗਲਤ ਹੈ ਇਸ ਨਾਲ ਇੰਡਸਟਰੀ ਬਿਲਕੁੱਲ ਹੀ ਖਤਮ ਹੋ ਜਾਵੇਗੀ, ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆ ਰਹੀ ਹੈ।
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਜੋ ਹਾਲਾਤ ਬਣੇ ਹੋਏ ਹਨ ਜੋ ਕੰਮ ਕਰਨ ਵਾਲੇ ਲੋਕ ਨੇ ਉਨ੍ਹਾਂ ਨੂੰ ਜਿਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ, ਉਹ ਗਲਤ ਹੈ ਆਮ ਆਦਮੀ ਪਾਰਟੀ ਇਸ ਵੱਲ ਧਿਆਨ ਨਹੀਂ ਦੇ ਰਹੀ ਸਿਰਫ ਪੰਜਾਬ ਨੂੰ ਉਜਾੜਨ ਦੇ ਵਿੱਚ ਲੱਗੀ ਹੋਈ ਹੈ।
- PTC NEWS