Ravinder Sobti Murder : ਨੌਕਰਾਣੀ ਨੇ ਕਰਵਾਇਆ ਸੀ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਰਵੀ ਸੋਬਤੀ ਦਾ ਕਤਲ, ਪੜ੍ਹੋ ਕਤਲ ਪਿੱਛੇ ਵੱਡੇ ਖੁਲਾਸੇ

Ravinder Sobti Murder : ਪੁਲਿਸ ਨੇ ਇਸ ਮਾਮਲੇ 'ਚ ਰਵੀ ਸੋਬਤੀ ਦੀ ਨੌਕਰਾਣੀ ਤੇ ਉਸ ਦੇ ਜੀਜੇ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਇਸ ਕਤਲ ਵਿੱਚ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਅੰਨ੍ਹੇ ਕਤਲ ਦੀ ਵਾਰਦਾਤ 'ਚ ਵਰਤੇ ਗਏ ਦਾਤਰ, ਦਾਤਰੀ ਅਤੇ ਇੱਕ ਮੋਟਰਸਾਈਕਲ ਨੂੰ ਬਰਾਮਦ ਕੀਤਾ ਗਿਆ।

By  KRISHAN KUMAR SHARMA December 19th 2025 11:13 AM -- Updated: December 19th 2025 02:39 PM

Ravinder Sobti Murder : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਵਾਂਸ਼ਹਿਰ ਵਪਾਰ ਮੰਡਲ (Nawanshahr Wapar Mandal) ਦੇ ਵਾਇਸ ਪ੍ਰਧਾਨ ਦੇ ਅੰਨੇ ਕਤਲ ਦੀ ਗੁੱਥੀ ਨੂੰ 24 ਘੰਟੇ ਵਿੱਚ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਰਵੀ ਸੋਬਤੀ ਦੀ ਨੌਕਰਾਣੀ ਤੇ ਉਸ ਦੇ ਜੀਜੇ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜੇ ਇਸ ਕਤਲ ਵਿੱਚ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਅੰਨ੍ਹੇ ਕਤਲ ਦੀ ਵਾਰਦਾਤ 'ਚ ਵਰਤੇ ਗਏ ਦਾਤਰ, ਦਾਤਰੀ ਅਤੇ ਇੱਕ ਮੋਟਰਸਾਈਕਲ ਨੂੰ ਬਰਾਮਦ ਕੀਤਾ ਗਿਆ।

12 ਦਸੰਬਰ ਤੋਂ ਲਾਪਤਾ ਸੀ ਵਪਾਰ ਮੰਡਲ ਦਾ ਵਾਈਸ ਪ੍ਰਧਾਨ

ਜਾਣਕਾਰੀ ਦਿੰਦੇ ਹੋਏ ਤੁਸ਼ਾਰ ਗੁਪਤਾ ਆਈ.ਪੀ.ਐਸ, ਐਸਐਸਪੀ ਸਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਮਿਤੀ 12-12-2025 ਨੂੰ ਰਾਤ ਕਰੀਬ 09:00 ਵਜੇ ਜਦੋਂ ਰਵਿੰਦਰ ਸੋਬਤੀ (Ravi Sobti Murder Case) ਘਰ ਨਹੀਂ ਆਇਆ ਤਾਂ ਉਸ ਦੇ ਮੁੰਡੇ ਸੁਮਿਤ ਸੋਬਤੀ ਨੇ ਥਾਣਾ ਸਿਟੀ ਨਵਾਂਸ਼ਹਿਰ ਜਾ ਕੇ ਪੁਲਿਸ ਨੂੰ ਇਤਲਾਹ ਦਿੱਤੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਨਵਾਂਸ਼ਹਿਰ ਨੇ ਰਵਿੰਦਰ ਸੋਬਤੀ ਦੇ ਫੋਨ ਦੀ ਲੋਕੇਸ਼ਨ ਲਈ, ਜੋ ਬਲਾਚੌਰ ਦੀ ਆ ਰਹੀ ਸੀ। ਪੁਲਿਸ ਵੱਲੋਂ ਥਾਣਾ ਸਿਟੀ ਬਲਾਚੌਰ ਨਾਲ ਤਾਲਮੇਲ ਕੀਤਾ ਅਤੇ ਲੋਕੇਸ਼ਨ ਪੁਲਿਸ ਨੂੰ ਭੇਜਿਆ ਤੇ ਖੁਦ ਵੀ ਸੁਮਿਤ ਸੋਬਤੀ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ ਲੋਕੇਸ਼ਨ 'ਤੇ ਰਵਾਨਾ ਹੋਏ, ਜਿਸ 'ਤੇ ਉਸ ਸਥਾਨ ਪਰ ਰਵਿੰਦਰ ਸੋਬਤੀ ਦੀ ਗੱਡੀ ਵਿੱਚ ਉਸ ਦੀ ਅੱਧੀ ਸੜੀ ਲਾਸ਼ ਪਈ ਸੀ। ਉਪਰੰਤ ਪੁਲਿਸ ਵੱਲੋਂ ਸੁਮਿਤ ਸੋਬਤੀ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਪੁਲਿਸ ਟੀਮਾਂ ਵੱਲੋਂ ਤੇਜੀ ਨਾਲ ਕਾਰਵਾਈ ਕਰਦੇ ਹੋਏ ਮੌਕੇ ਦੇ ਸਬੂਤਾਂ ਅਤੇ ਮੁਕੱਦਮੇ ਦੀ ਤਫਤੀਸ ਕਰਕੇ ਮੁਲਜ਼ਮਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਸੁਰਜੀਤ ਸਿੰਘ ਉਰਫ ਜੱਸੀ ਵਾਸੀ ਬਰਿਆਰਪੁਰ ਪਟਨਾ (ਬਿਹਾਰ) ਹਾਲ ਵਾਸੀ ਕਿਰਾਏਦਾਰ ਰਵਿੰਦਰ ਸੋਬਤੀ, ਨਵਾਂਸ਼ਹਿਰ, ਮਨੀ ਪੁੱਤਰ ਵਿਨੋਦ ਭਗਤ ਵਾਸੀ ਪੁਨੂੰ ਮਜਾਰਾ, ਚਰਨਜੀਤ ਸਿੰਘ ਉਰਫ ਮਨੀ ਵਾਸੀ ਪੁਨੂੰ ਮਜਾਰਾ, ਸੋਨਮ ਦੇਵੀ ਵਾਸੀ ਨੇੜੇ ਆਹਲੂਵਾਲੀਆ ਫਾਰਮ ਮਹਾਲੇ ਥਾਣਾ ਸਿਟੀ ਨਵਾਂਸ਼ਹਿਰ ਵੱਜੋਂ ਹੋਈ।

''ਨਾਜਾਇਜ਼ ਸਬੰਧਾਂ ਲਈ ਪ੍ਰੇਸ਼ਾਨ ਕਰਦਾ ਸੀ ਸੋਬਤੀ..'' ਮੁਲਜ਼ਮਾਂ ਨੇ ਪੁਲਿਸ ਸਾਹਮਣੇ ਕੀ ਕਿਹਾ ?

ਦੋਰਾਨੇ ਤਫਤੀਸ਼ ਸਾਹਮਣੇ ਆਇਆ ਕਿ ਸੋਨਮ, ਜੋ ਮ੍ਰਿਤਕ ਰਵਿੰਦਰ ਸੋਬਤੀ ਦੇ ਘਰ ਕੰਮ ਕਰਦੀ ਸੀ। ਸੋਨਮ ਨੇ ਆਪਣੇ ਜੀਜੇ ਸੁਰਜੀਤ ਸਿੰਘ ਉਰਫ ਜੱਸੀ ਨੂੰ ਦੱਸਿਆ ਸੀ ਕਿ ਰਵਿੰਦਰ ਸੋਬਤੀ ਉਸ ਨੂੰ ਫਿਜੀਕਲ ਸਬੰਧ ਬਣਾਉਣ ਲਈ ਤੰਗ ਪ੍ਰੇਸਾਨ ਕਰਦਾ ਹੈ, ਜਿਸ 'ਤੇ ਵਾਰਦਾਤ ਤੋਂ 02 ਦਿਨ ਪਹਿਲਾ ਸੁਰਜੀਤ ਸਿੰਘ ਉਰਫ ਜੱਸੀ ਨੇ ਆਪਣੀ ਸਾਲੀ ਸੋਨਮ ਨੂੰ ਤੰਗ ਪ੍ਰੇਸਾਨ ਕਰਨ ਸਬੰਧੀ ਰਵਿੰਦਰ ਸੋਬਤੀ ਨਾਲ ਗੱਲਬਾਤ ਕੀਤੀ ਕਿ ਤੂੰ ਰਾਤ ਸਮੇਂ ਆਪਣੇ ਘਰ ਵਿੱਚ ਮੇਰੀ ਸਾਲੀ ਨਾਲ ਛੇੜਖਾਨੀ ਅਤੇ ਪ੍ਰੇਸਾਨ ਕਰਦਾ ਹੈ, ਜਿਸ ਤੇ ਰਵਿੰਦਰ ਸੋਬਤੀ ਨੇ ਉਸਨੂੰ ਧਮਕੀ ਦਿੱਤੀ ਕਿ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹਨ ਤਾਂ ਮੇਰਾ ਮਕਾਨ ਖਾਲੀ ਕਰ ਦਿਓ, ਮੈਂ ਤਾਂ ਇਸ ਤਰ੍ਹਾਂ ਹੀ ਕਰਦਾ ਹਾਂ, ਜਿਸ 'ਤੇ ਸੁਰਜੀਤ ਸਿੰਘ ਉਰਫ ਜੱਸੀ ਦਾ ਰਵਿੰਦਰ ਸੋਬਤੀ ਨਾਲ ਝਗੜਾ ਹੋ ਗਿਆ ਅਤੇ ਰਵਿੰਦਰ ਸੋਬਤੀ ਨੇ ਇਨ੍ਹਾਂ ਨੂੰ ਗਾਲ੍ਹਾਂ ਵੀ ਕੱਢੀਆ।

ਇਸ ਤਰ੍ਹਾਂ ਰਚੀ ਗਈ ਸੀ ਸਾਜਿਸ਼

ਇਸੇ ਰੰਜਸ਼ ਕਰਕੇ ਇਨ੍ਹਾਂ ਨੇ ਪਲਾਨਿੰਗ ਕੀਤੀ ਅਤੇ ਸੁਰਜੀਤ ਸਿੰਘ ਨੇ ਆਪਣੀ ਸਾਲੀ ਨੂੰ ਕਿਹਾ ਕਿ ਤੂੰ ਦੁਪਹਿਰ ਨੂੰ ਮਹਾਲੋਂ ਘਰ ਆ ਜਾਈ, ਸ਼ਾਮ ਨੂੰ ਜਦੋਂ ਇਹ ਤੈਨੂੰ ਲੈਣ ਆਊਗਾ ਤਾਂ ਇਸਨੂੰ ਆਪਾਂ ਰੇਲਵੇ ਕਰਾਸਿੰਗ ਲਾਗੇ ਅੰਡਰ ਬ੍ਰਿਜ ਕੋਲ, ਜਿੱਥੇ ਰਾਤ ਨੂੰ ਸੁੰਨੀ ਜਗ੍ਹਾ ਹੁੰਦੀ ਹੈ, ਉੱਥੇ ਕੋਈ ਵੀ ਨਹੀਂ ਹੁੰਦਾ, ਉੱਥੇ ਆਪਾ ਇਸਨੂੰ ਮਾਰ ਦੇਵਾਂਗੇ। ਮੈਂ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਆਵਾਂਗਾ, ਉੱਥੇ ਇਸਨੂੰ ਮਾਰ ਕੇ ਇਸਦੀ ਗੱਡੀ ਅਤੇ ਇਸ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਵਾਂਗੇ, ਕਿਸੇ ਨੂੰ ਕੁੱਝ ਪਤਾ ਨਹੀਂ ਲੱਗਣਾ ਕਿ ਗੱਡੀ ਨੂੰ ਅੱਗ ਲੱਗੀ ਹੈ ਜਾਂ ਇਸਨੂੰ ਮਾਰਿਆ ਹੈ। ਫਿਰ ਇਨ੍ਹਾਂ ਸਾਰਿਆਂ ਨੇ ਪਲਾਨਿੰਗ ਮੁਤਾਬਿਕ ਉਸ ਸਥਾਨ 'ਤੇ ਰਵਿੰਦਰ ਸੋਬਤੀ ਨੂੰ ਸੱਦਿਆ ਅਤੇ ਉੱਥੇ ਇਸਨੂੰ ਮਾਰ ਕੇ ਬਲਾਚੌਰ ਲਿਜਾ ਕੇ ਇਸ ਦੀ ਗੱਡੀ 'ਤੇ ਅਤੇ ਇਸਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।

Related Post