ਮੁਹਾਲੀ 'ਚ ਉਸਾਰੀ ਅਧੀਨ ਡਿੱਗੀ ਇਮਾਰਤ ਮਾਮਲਾ, ਮਲਬੇ ਹੇਠਾਂ ਦੱਬੇ ਮਜ਼ਦੂਰਾਂ ਚੋਂ ਇੱਕ ਦੀ ਹੋਈ ਮੌਤ

ਮੁਹਾਲੀ ਜ਼ਿਲ੍ਹੇ ਵਿੱਚ ਇੱਕ ਨਿਰਮਾਣ ਅਧੀਨ 3 ਮੰਜ਼ੀਲਾ ਇਮਾਰਤ ਡਿੱਗ ਗਈ ਜਿਸ ਕਰਕੇ ਕਈ ਮਜ਼ਦੂਰ ਮਲਬੇ ਹੇਠਾਂ ਫਸ ਗਏ ਸੀ। ਜਿਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ।

By  Aarti January 1st 2023 09:21 AM -- Updated: January 1st 2023 04:40 PM

ਮੁਹਾਲੀ, 31 ਦਸੰਬਰ:  ਬੀਤੇ ਦਿਨ ਮੁਹਾਲੀ ਜ਼ਿਲ੍ਹੇ ਵਿੱਚ ਇੱਕ ਨਿਰਮਾਣ ਅਧੀਨ 3 ਮੰਜ਼ੀਲਾ ਇਮਾਰਤ ਡਿੱਗ ਗਈ ਜਿਸ ਕਰਕੇ ਕਈ ਮਜ਼ਦੂਰ ਮਲਬੇ ਹੇਠਾਂ ਫਸ ਗਏ ਸੀ। ਦੇਰ ਰਾਤ ਤੋਂ ਹੀ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ। ਜਿਸਦੇ ਚੱਲਦੇ ਤਿੰਨ ਹੋਰ ਮਜ਼ਦੂਰਾਂ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਿਨ੍ਹਾਂ ਚੋਂ ਇੱਕ ਦੀ ਮੌਤ ਹੋ ਗਈ ਹੈ। ਮਾਮਲੇ ਨੂੰ ਲੈ ਕੇ ਬਿਲਡਰ ਦਿਨੇਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 

ਦੱਸ ਦਈਏ ਕਿ ਇਹ ਘਟਨਾ ਬੀਤੀ ਸ਼ਾਮ ਨੂੰ ਖਰੜ ਦੇ ਸੈਕਟਰ 126 ਵਿਖੇ ਵਾਪਰੀ ਸੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪ੍ਰਸ਼ਾਸਨ ਬਚਾਅ ਕਾਰਜ 'ਚ ਲੱਗਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਮਾਰਤ ਦੀ ਛੱਤ ਦਾ ਕੰਮ ਚੱਲ ਰਿਹਾ ਸੀ।

ਕਾਬਿਲੇਗੌਰ ਹੈ ਕਿ ਇਸ ਥਾਂ ’ਤੇ ਸ਼ੋਅਰੂਮ ਬਣਾਇਆ ਜਾ ਰਿਹਾ ਸੀ ਇਹ ਥਾਂ ਨਿਝਰ ਚੌਕ ਦੇ ਕੋਲ ਹੈ। ਪਹਿਲਾਂ ਇਮਾਰਤ ਦੀ ਛੱਤ ਡਿੱਗ ਗਈ, ਜਿਸ ਦੇ ਭਾਰ ਨਾਲ ਪੂਰੀ ਇਮਾਰਤ ਢਹਿ ਢੇਰੀ ਹੋ ਗਈ। ਜਿਸ ਸਮੇਂ ਇਮਾਰਤ ਡਿੱਗੀ ਉਸ ਸਮੇਂ ਇਸ ਦੀ ਤੀਜੀ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ।

ਇਹ ਵੀ ਪੜ੍ਹੋ: < face="Raleway, sans-serif">ਨਵੇਂ ਸਾਲ ਦਾ ਹੋਇਆ ਆਗਾਜ਼, ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀ ਹੈ ਨਤਮਸਤਕ

Related Post