Punjab Bus Strike : ਸਰਕਾਰੀ ਬੱਸਾਂ ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ, PRTC ਠੇਕਾ ਕਾਮਿਆਂ ਵੱਲੋਂ ਚੱਕਾ ਜਾਮ ਦਾ ਐਲਾਨ

Punjab Bus Strike : ਪੰਜਾਬ ਵਿੱਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਮੰਗਾਂ ਤੇ ਪੰਜਾਬ ਸਰਕਾਰ ਵੱਲੋਂ ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।

By  KRISHAN KUMAR SHARMA January 26th 2026 03:06 PM -- Updated: January 26th 2026 03:48 PM

Punjab Bus Strike : ਪੰਜਾਬ ਵਿੱਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਹੈ। ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਮੰਗਾਂ ਤੇ ਪੰਜਾਬ ਸਰਕਾਰ ਵੱਲੋਂ ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਰੋਡਵੇਜ ਪਨਬਸ /ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ :25/11 ਵੱਲੋਂ ਗਣਤੰਤਰ ਦਿਵਸ ਮੌਕੇ ਸਮੂੰਹ ਡਿਪੂਆਂ ਉਪਰ ਗੇਟ ਰੈਲੀਆਂ ਕਰਕੇ ਸੰਵਿਧਾਨ ਤਹਿਤ ਬੋਲਣ ਅਤੇ ਬਣਦੇ ਹੱਕ ਮੰਗਣ ਦੀ ਅਜ਼ਾਦੀ ਦੀ ਮੰਗ ਪੰਜਾਬ ਸਰਕਾਰ ਪਾਸੋਂ ਕੀਤੀਆਂ ਗਈਆਂ ਬਠਿੰਡਾ ਡਿਪੂ ਦੇ ਗੇਟ ਉਪਰ ਬੋਲਦਿਆਂ ਸੂਬਾ ਆਗੂ ਸਰਬਜੀਤ ਸਿੰਘ ਭੁੱਲਰ ਨੇ ਕਿਹਾ ਕਿ ਦੇਸ਼ ਵਿੱਚ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਪਰ ਅੱਜ ਵੀ ਪੰਜਾਬ ਵਿੱਚ ਆਮ ਜਨਤਾ ਨੂੰ ਸੰਵਿਧਾਨ ਤਹਿਤ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਕੇ ਮੰਗ ਕਰਨ ਦੀ ਅਜ਼ਾਦੀ ਨਹੀਂ ਹੈ ਅਤੇ ਬਣਦੇ ਹੱਕ ਨਹੀ ਦਿੱਤੇ ਜਾ ਰਹੇ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਭੁੱਲ ਚੁੱਕੀ ਹੈ ਕਿ ਅੱਜ ਦੇ ਦਿਨ ਹੀ ਸੰਵਿਧਾਨ ਤਹਿਤ ਲੋਕਾਂ ਨੂੰ ਡਾ. ਭੀਮ ਰਾਉ ਅੰਬੇਡਕਰ ਜੀ ਨੇ ਵੋਟ ਪਾਉਣ ਦਾ ਅਧਿਕਾਰ ਵੀ ਦਿੱਤਾ ਹੈ ਜਿਸ ਨੂੰ ਦਬਾਇਆ ਜਾ ਖੋਹਿਆ ਨਹੀਂ ਜਾਂ ਸਕਦਾ।

ਡੀਪੂ ਪ੍ਰਧਾਨ ਹਰਤਾਰ ਸ਼ਰਮਾ, ਹਰਬੰਸ ਸਿੰਘ ਭੋਲਾ ਪ੍ਰਧਾਨ ਆਜ਼ਾਦ ਯੂਨੀਅਨ, ਬਲਕਾਰ ਗਿੱਲ ਕੈਸ਼ੀਅਰ ਨੇ ਕਿਹਾ ਕਿ ਪਨਬੱਸ ਅਤੇ ਪੀਆਰਟੀਸੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਆਊਟ ਸੋਰਸ ਅਤੇ ਕੰਟਰੈਕਟ ਤੇ ਕੱਚੇ ਮੁਲਾਜ਼ਮਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾ ਰਹੀ ਹੈ। ਠੇਕੇਦਾਰ ਵਿਚੋਲੀਏ ਬਾਹਰ ਕੱਢਣ ਦੇ ਵਾਅਦੇ ਕਰਕੇ ਬਣੀ ਸਰਕਾਰ ਨੇ ਆਪਣੇ 4 ਸਾਲ ਦੇ ਸਮੇਂ ਵਿੱਚ ਤਿੰਨ ਠੇਕੇਦਾਰ ਬਦਲ ਦਿੱਤੇ ਹਨ ਅਤੇ ਹਰੇਕ ਠੇਕੇਦਾਰ ਨੇ 10-11 ਕਰੋੜ ਰੁਪਏ ਤੱਕ ਦੀ ਕੱਚੇ ਮੁਲਾਜ਼ਮਾਂ ਦੀ ਲੁੱਟ ਕੀਤੀ ਹੈ, ਜਿਸ ਦੀਆਂ ਸਬੂਤਾਂ ਸਮੇਤ ਲਿਖਤੀ ਸ਼ਿਕਾਇਤਾਂ ਮੁੱਖ ਮੰਤਰੀ ਪੰਜਾਬ ਤੱਕ ਕਰ ਚੁੱਕੇ ਹਾਂ ਪਰ ਸਾਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਅੱਜ ਵੀ ਠੇਕੇਦਾਰ ਵਿਚੋਲੀਏ ਸਰਮਾਏਦਾਰੀ ਦੀ ਗੁਲਾਮੀ ਮਹਿਸੂਸ ਕਰਦੇ ਹਾਂ, ਕਿਉਂਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਜਾਂ ਪੱਕੇ ਕਰਨ ਦੀ ਬਜਾਏ ਉਲਟਾ ਜ਼ਬਰ ਜ਼ੁਲਮ ਤੇ ਲੱਗੀ ਹੈ। ਆਗੂਆਂ ਨੇ ਕਿਹਾ ਕਿ ਯੂਨੀਅਨ ਨੇ ਕਈ ਮੀਟਿੰਗਾਂ ਦੇ ਵਿੱਚ ਕਿਲੋਮੀਟਰ ਸਕੀਮ ਨੂੰ ਘਾਟੇਵੰਦ ਸਾਬਤ ਕੀਤਾ ਪਰ ਸਰਕਾਰ ਦੀ ਮਨਸ਼ਾ ਸਾਫ ਸੀ ਕਿ ਕਿਲੋਮੀਟਰ ਸਕੀਮ ਮਾਲਕਾਂ ਨੂੰ ਫਾਇਦਾ ਦੇਣਾ ਹੈ ਇਸ ਲਈ ਆਗੂ ਤੇ ਮੁਲਾਜ਼ਮਾਂ ਨੂੰ ਘਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਜੇਲ੍ਹਾ ਵਿੱਚ ਬੰਦ ਕੀਤਾ ਗਿਆ। 

ਅੰਗਰੇਜ਼ ਸਿੱਧੂ, ਮਨਦੀਪ ਸਿੰਘ, ਰੇਸ਼ਮ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਗੁਰਲਾਲ ਸਿੰਘ ਅਤੇ ਕਮਲਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ  ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਦੇ ਫ੍ਰੀ ਸਫ਼ਰ ਸਹੂਲਤਾਂ ਦੇ 11-1200 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਹੈ ਰਹਿਦਾ ਹੈ। ਸਰਕਾਰੀ ਬੱਸਾਂ ਨੂੰ ਟਾਇਰਾਂ ਸਪੇਅਰਪਾਰਟ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਤੋਂ ਹਰ ਮਹੀਨੇ ਸੰਘਰਸ਼ ਕਰਨਾ ਪੈਂਦਾ ਹੈ, ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ ਹੋ ਚੁੱਕੀ ਹੈ ਜਾਂ ਚਲਾਉਣਾ ਨਹੀਂ ਚਾਹੁੰਦੀ।

ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਅੱਜ ਸਵਿਧਾਨ ਨੂੰ ਛਿੱਕੇ ਟੰਗ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਨਾਲ ਰਲ ਕੇ ਟਰਾਂਸਪੋਰਟ ਮੁਲਾਜਮਾਂ 'ਤੇ ਨਾਜਾਇਜ਼ ਪਰਚੇ ਦਰਜ ਕਰਕੇ 307 ਵਰਗੀਆਂ ਹੋਰ ਅਨੇਕਾਂ ਧਰਾਵਾਂ ਲਗਾਕੇ ਅਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਨਿੱਜੀਕਾਰਣ ਦੇ ਮਨਸੂਬੇ ਵਿੱਚ ਕਾਮਯਾਬ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਰੋਸ ਵਜੋਂ ਸੰਗਰੂਰ ਅਤੇ ਮੰਤਰੀਆਂ ਦੀ ਰਿਹਾਇਸ਼ 'ਤੇ ਪੱਕਾ ਧਰਨਾ ਦੇਣ ਸਮੇਤ 9 ਫਰਵਰੀ ਨੂੰ ਸਮੂਹ ਡਿੱਪੂ 'ਤੇ ਗੇਟ ਰੈਲੀਆਂ ਅਤੇ 12 ਫਰਵਰੀ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ।

Related Post