Punjab Breaking News Live: ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਤੇ AGTF ਵਿਚਾਲੇ ਹੋਈ ਮੁਠਭੇੜ, ਮਣੀਪੁਰ ਹਿੰਸਾ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ, ਐਮਰਜੈਂਸੀ ਸੇਵਾਵਾਂ ਰਹਿਣਗੀਆਂ ਖੁੱਲੀਆਂ

Punjab Breaking News Live: ਹਰ ਖ਼ਬਰ 'ਤੇ ਸਾਡੀ ਪਹਿਲੀ ਨਜ਼ਰ, ਪੰਜਾਬ ਭਰ ਦੀਆਂ ਵੱਡੀਆਂ-ਛੋਟੀਆਂ ਖਬਰਾਂ 'ਤੇ ਅਸੀਂ ਰੱਖ ਦੇ ਹਾਂ ਧਿਆਨ ਤਾਂ ਜੋ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਹਰ ਅਹਿਮ ਖ਼ਬਰ..ਇਥੇ ਪੜ੍ਹੋ

By  Aarti August 8th 2023 08:47 AM -- Updated: August 9th 2023 09:05 PM

Aug 9, 2023 09:05 PM

ਕਬੱਡੀ ਜਗਤ ਦੇ ਵਿੱਚ ਸੋਗ ਦੀ ਲਹਿਰ, ਕਬੱਡੀ ਖਿਡਾਰੀ ਮੰਨੂ ਮਸਾਣਾਂ ਦੀ ਹੋਈ ਮੌਤ

ਗੁਰਦਾਸਪੁਰ ਦੇ ਪਿੰਡ ਮਸਾਣਾਂ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਮੰਨੂ ਮਸਾਣਾਂ ਦੀ ਅੰਮ੍ਰਿਤਸਰ ਵਿਖੇ ਹੋ ਰਹੇ ਮੈਚ ਦੌਰਾਨ ਸਿਰ 'ਚ ਸੱਟ ਲੱਗਣ ਦੇ ਕਾਰਨ ਮੌਤ ਹੋ ਗਈ ਹੈ


Aug 9, 2023 08:17 PM

ਪੀਐਮ ਮੋਦੀ ਭਲਕੇ ਬੇਭਰੋਸਗੀ ਮਤੇ ਦਾ ਦੇਣਗੇ ਜਵਾਬ

ਲੋਕ ਸਭਾ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਬੇਭਰੋਸਗੀ ਮਤੇ ਦਾ ਜਵਾਬ ਦੇਣ ਲਈ ਸਦਨ 'ਚ ਮੌਜੂਦ ਰਹਿਣਗੇ।"

Aug 9, 2023 06:26 PM

ਬਿੱਲਾ ਗੈਂਗ ਦੇ ਤਿੰਨ ਸਾਥੀ ਕਾਬੂ

ਮੁਕਤਸਰ ਸੀਆਈਏ ਸਟਾਫ਼ ਨੇ ਬਿੱਲਾ ਗਰੋਹ ਦੇ ਤਿੰਨ ਕਾਰਕੁਨਾਂ ਨੂੰ ਪੰਜ ਪਿਸਤੌਲਾਂ ਅਤੇ 23 ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਹੋਰ ਕਾਰ ਵੀ ਜ਼ਬਤ ਕੀਤੀ ਗਈ ਹੈ। ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਸਬੰਧੀ ਸੁਰੱਖਿਆ ਦੇ ਮੱਦੇਨਜ਼ਰ ਸੀਆਈਏ ਸਟਾਫ਼ ਦੇ ਇੰਚਾਰਜ ਰਮਨ ਕੁਮਾਰ ਪੁਲਿਸ ਟੀਮ ਸਮੇਤ ਪਿੰਡ ਲੁਬਾਣਿਆਂਵਾਲੀ ਨੇੜੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ।ਇਸ ਦੌਰਾਨ ਇੱਕ ਕਾਲੇ ਰੰਗ ਦੀ ਕਾਰ ਕਾਫੀ ਤੇਜ਼ ਰਫਤਾਰ ਨਾਲ ਆਉਂਦੀ ਦਿਖਾਈ ਦਿੱਤੀ। ਪੁਲਿਸ ਟੀਮ ਨੇ ਸ਼ੱਕ ਹੋਣ 'ਤੇ ਕਾਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪਰ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਬੈਰੀਕੇਡ ਨਾਲ ਕਾਰ ਨਾਲ ਟਕਰਾ ਗਿਆ।

ਜਿਸ ਕਾਰਨ ਕਾਰ ਰੁਕ ਗਈ। ਮੇਹਰ ਸਿੰਘ ਮੁਕਤਸਰ ਲੁੱਟ ਦੇ ਦੋ ਮਾਮਲਿਆਂ ਵਿੱਚ ਭਗੌੜਾ ਸੀ। ਇਸ ਨੂੰ ਕਾਬੂ ਕਰਨ ਦੇ ਨਾਲ ਹੀ ਕਾਰ ਵਿੱਚ ਬੈਠੇ ਦੋ ਹੋਰ ਸਾਥੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਕਾਰ ਦੀ ਤਲਾਸ਼ੀ ਲੈਣ 'ਤੇ ਦੋ ਪਿਸਤੌਲ 32 ਬੋਰ, 10 ਕਾਰਤੂਸ, ਦੋ ਦੇਸੀ ਕੱਟਾ 315 ਬੋਰ, ਅੱਠ ਕਾਰਤੂਸ, ਇੱਕ 12 ਬੋਰ ਦੇਸੀ ਕੱਟਾ ਪੰਜ ਕਾਰਤੂਸ ਬਰਾਮਦ ਹੋਏ। ਤਿੰਨਾਂ ਖ਼ਿਲਾਫ਼ ਥਾਣਾ ਬਰੀਵਾਲਾ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ ਵਾਸੀ ਮਮਦੋਟ, ਮੇਹਰ ਸਿੰਘ ਵਾਸੀ ਪਿੰਡ ਮੱਲਾ ਅਤੇ ਖਿਲਚੀ ਜੱਦੀਦ ਵਾਸੀ ਵਿਸ਼ਾਲ ਵਜੋਂ ਹੋਈ ਹੈ। ਤਿੰਨੋਂ ਮੁਲਜ਼ਮ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ।


Aug 9, 2023 05:18 PM

ਪੰਜਾਬ ‘ਚ ਚੱਲ ਰਹੇ ਗ਼ੈਰ ਕਾਨੂੰਨੀ ਟਰੈਵਲ ਏਜੰਟਾਂ, ਸੰਸਥਾਵਾਂ ਅਤੇ ਏਜੰਸੀਆਂ ‘ਤੇ ਸਖ਼ਤ ਕਾਰਵਾਈ ਕਰਾਂਗੇ: ਕੁਲਦੀਪ ਧਾਲੀਵਾਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ‘ਚ ਗ਼ੈਰ ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਟਰੈਵਲ ਏਜੰਟਾਂ, ਸੰਸਥਾਵਾਂ ਅਤੇ ਏਜੰਸੀਆਂ ‘ਤੇ ਸਖ਼ਤ ਕਾਰਵਾਈ ਅਮਲ ‘ਚ ਲਿਆਵੇਗੀ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਐਨ.ਆਰ.ਆਈ. ਮਾਮਲੇ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਮੂਹ ਜ਼ਿਲ੍ਹਿਆਂ ‘ਚ ਲਾਇਸੰਸਾਂ ਤੇ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਆਦਿ ਦੀ ਚੈਕਿੰਗ ਜਾਰੀ ਹੈ। ਧਾਲੀਵਾਲ ਨੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਐਨ.ਆਰ.ਆਈਜ਼ ਨਾਲ ਸਬੰਧਤ ਮਾਮਲਿਆਂ ਨਾਲ ਸਬੰਧਤ ਕੀਤੀ ਰੀਵਿਊ ਮੀਟਿੰਗ ਮਗਰੋਂ ਦੱਸਿਆ ਕਿ ਹੁਣ ਤੱਕ 7179 ਟਰੈਵਲ ਏਜੰਟਾਂ, ਏਜੰਸੀਆਂ, ਦਫ਼ਤਰਾਂ ਦੀ ਜਾਣਕਾਰੀ ਇਕੱਤਰ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 3547 ਦੀ ਚੈਕਿੰਗ ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ 271 ਸੰਸਥਾਵਾਂ ਗ਼ੈਰ ਕਾਨੂੰਨੀ ਪਾਈਆਂ ਗਈਆਂ ਹਨ ਅਤੇ 25 ‘ਤੇ ਐਫ਼.ਆਰ.ਆਈ. ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਨ.ਆਰ.ਆਈ ਮਿਲਣੀ ਸਮਾਗਮਾਂ ਦੌਰਾਨ ਪ੍ਰਾਪਤ ਕੁੱਲ 609 ਸ਼ਿਕਾਇਤਾਂ ਵਿੱਚੋਂ 588 ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਬਕਾਇਆ 21 ਮਾਮਲੇ ਕਾਰਵਾਈ ਅਧੀਨ ਹਨ।

Aug 9, 2023 04:37 PM

ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਜੀ ਦੀ ਧਰਮਪਤਨੀ ਦੇ ਦੇਹਾਂਤ ਦਾ ਗਹਿਰਾ ਦੁੱਖ - ਗਿਆਨੀ ਰਘਬੀਰ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ  ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਧਰਮਪਤਨੀ ਬੀਬੀ ਨਿਰਮਲ ਕੌਰ ਜੋ ਕਿ ਕਈ ਦਿਨਾਂ ਤੋਂ ਪਟਿਆਲਾ ਦੇ ਸਦਭਾਵਨਾ ਹਸਪਤਾਲ ਵਿਚ ਜੇਰੇ ਇਲਾਜ ਸਨ ਦਾ ਦੇਹਾਂਤ ਹੋਣ 'ਤੇ ਗਹਿਰੇ ਦੁੱਖ ਦਾ ਪ੍ਰਗਟ ਕੀਤਾ। ਸਿੰਘ ਸਾਹਿਬ ਜੀ ਨੇ ਕਿਹਾ ਕਿ ਜ਼ਿੰਦਗੀ ਦੇ ਸਫਰ ਵਿੱਚ ਧਰਮਪਤਨੀ ਦਾ ਦੇਹਾਂਤ ਹੋਣਾ, ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਿੰਘ ਸਾਹਿਬ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਬੀਬੀ ਨਿਰਮਲ ਕੌਰ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰਨ।


Aug 9, 2023 04:12 PM

ਮਣੀਪੁਰ 'ਚ ਹਿੰਸਾ ਖਿਲਾਫ ਪੰਜਾਬ ਬੰਦ ਦੌਰਾਨ ਮੋਗਾ 'ਚ ਚੱਲੀ ਗੋਲੀ

ਮਣੀਪੁਰ 'ਚ ਹਿੰਸਾ ਖਿਲਾਫ ਪੰਜਾਬ ਬੰਦ ਦੌਰਾਨ ਮੋਗਾ 'ਚ ਗੋਲੀ ਚੱਲੀ। ਪ੍ਰਦਰਸ਼ਨਕਾਰੀ ਦੁਕਾਨ ਬੰਦ ਕਰਵਾਉਣ ਲਈ ਕੋਟ ਈਸੇ ਖਾਂ ਗਏ ਹੋਏ ਸਨ। ਇੱਥੇ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਨਾਲ ਬਹਿਸ ਹੋ ਗਈ। ਇਸ ਦੌਰਾਨ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਇੱਕ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।

Aug 9, 2023 03:45 PM

15 IAS ਅਤੇ 16 PCS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ ਕਰਦਿਆਂ ਡਿਪਟੀ ਕਮਿਸ਼ਨਰਾਂ ਸਮੇਤ 15 ਆਈ.ਏ.ਐਸ ਤੇ 16 ਪੀ.ਸੀ. ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।


Aug 9, 2023 03:21 PM

ਪੰਜਾਬ ਪੁਲਿਸ ਤੇ ਬੰਬੀਹਾ ਗੈਂਗ ਵਿਚਕਾਰ ਹੋਈ ਮੁੱਠਭੇੜ, ਇੱਕ ਸ਼ੂਟਰ ਜ਼ਖਮੀ

ਏਜੀਟੀਐਫ ਦੇ ਮੁਖੀ ਪ੍ਰਮੋਦ ਬਾਨ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਪੁਲਿਸ ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬਰਨਾਲਾ 'ਚ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਤੇ AGTF ਵਿਚਾਲੇ ਮੁਕਾਬਲਾ ਹੋਇਆ, ਇਸ ਦੌਰਾਨ ਬੰਬੀਹਾ ਗੈਂਗ ਦਾ ਸ਼ੂਟਰ ਸੁੱਖੀ ਖਾਨ ਮੁਕਾਬਲੇ 'ਚ ਜ਼ਖਮੀ ਹੋ ਗਿਆ। ਸੁੱਖੀ ਖਾਨ ਪਿੰਡ ਲੌਂਗੇਵਾਲ (ਸੰਗਰੂਰ) ਦਾ ਰਹਿਣ ਵਾਲਾ ਹੈ।


Aug 9, 2023 02:53 PM

ਭਾਜਪਾ ਦੀਆਂ 22 ਮਹਿਲਾ ਸੰਸਦ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਨੂੰ ਲਿਖਿਆ ਪੱਤਰ

ਭਾਜਪਾ ਦੀਆਂ 22 ਮਹਿਲਾ ਸੰਸਦ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸ਼ਿਕਾਇਤ ਦਰਜ ਕਰਵਾਈ ਹੈ, ਉਨ੍ਹਾਂ ਕਿਹਾ- ਸੀਸੀਟੀਵੀ ਫੁਟੇਜ ਕਢਵਾ ਕੇ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਸ਼ਿਕਾਇਤ ਵਿੱਚ ਲਿਖਿਆ ਗਿਆ ਹੈ ਕਿ ਰਾਹੁਲ ਗਾਂਧੀ ਨੇ ਸਮ੍ਰਿਤੀ ਇਰਾਨੀ ਵੱਲ ਅਸ਼ਲੀਲ ਇਸ਼ਾਰੇ ਕੀਤੇ।

Aug 9, 2023 01:52 PM

ਰਾਹੁਲ ਗਾਂਧੀ ਸੰਸਦ ਤੋਂ ਨਿਕਲੇ, ਰਾਜਸਥਾਨ 'ਚ ਆਪਣੇ ਪ੍ਰੋਗਰਾਮ ਲਈ ਹੋਏ ਰਵਾਨਾ

ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਆਪਣੀ ਗੱਲ ਰੱਖਦੇ ਹੋਏ ਰਾਹੁਲ ਗਾਂਧੀ ਰਾਜਸਥਾਨ 'ਚ ਆਪਣੇ ਪ੍ਰੋਗਰਾਮ ਲਈ ਰਵਾਨਾ ਹੋ ਗਏ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਕਾਂਗਰਸੀਆਂ 'ਤੇ ਜਵਾਬੀ ਕਾਰਵਾਈ ਕਰ ਰਹੀ ਹੈ।

Aug 9, 2023 01:15 PM

ਜਲੰਧਰ ‘ਚ ਪੰਜਾਬ ਬੰਦ ਦੇ ਸੱਦੇ ਨੂੰ ਹੁੰਗਾਰਾ ,ਦਲਿਤ ਭਾਈਚਾਰੇ ਵੱਲੋਂ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ


Aug 9, 2023 12:53 PM

ਅੱਜ ਮੈਂ ਅਡਾਨੀ 'ਤੇ ਨਹੀਂ, ਮਣੀਪੁਰ 'ਤੇ ਬੋਲਾਂਗਾ- ਰਾਹੁਲ ਗਾਂਧੀ

ਸੰਸਦ ਮੈਂਬਰ ਦੇ ਤੌਰ 'ਤੇ ਬਹਾਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਦਾ ਲੋਕ ਸਭਾ 'ਚ ਪਹਿਲਾ ਭਾਸ਼ਣ ਬੇਭਰੋਸਗੀ ਮਤੇ 'ਤੇ ਬਹਿਸ ਦੇ ਦੂਜੇ ਦਿਨ ਆਇਆ। ਬੇਭਰੋਸਗੀ ਮਤੇ 'ਤੇ ਲੋਕ ਸਭਾ ਵਿੱਚ ਬਹੁਤ ਉਡੀਕਿਆ ਗਿਆ ਭਾਸ਼ਣ ਦੁਪਹਿਰ 12.10 ਵਜੇ ਸ਼ੁਰੂ ਹੋਇਆ,ਰਾਹੁਲ ਗਾਂਧੀ ਨੇ ਮੋਦੀ ਦੀ ਤੁਲਨਾ ਰਾਵਣ ਨਾਲ ਕੀਤੀ, ਕਿਹਾ ਪ੍ਰਧਾਨ ਮੰਤਰੀ ਅਡਾਨੀ ਅਤੇ ਅਮਿਤ ਸ਼ਾਹ ਦੀ ਹੀ ਸੁਣਦੇ ਹਨ। ਰਾਹੁਲ ਗਾਂਧੀ ਨੇ ਕਿਹਾ, "ਤੁਸੀਂ ਪੂਰੇ ਦੇਸ਼ ਨੂੰ ਅੱਗ ਵਿੱਚ ਪਾ ਰਹੇ ਹੋ। ਪਹਿਲਾਂ ਇਹ ਮਨੀਪੁਰ ਸੀ, ਹੁਣ ਇਹ ਹਰਿਆਣਾ ਹੈ। ਤੁਸੀਂ ਪੂਰੇ ਦੇਸ਼ ਨੂੰ ਸਾੜਨਾ ਚਾਹੁੰਦੇ ਹੋ," 

Aug 9, 2023 12:13 PM

ਮਲੇਰਕੋਟਲਾ ’ਚ ਸਮਾਜ ਧਾਰਮਿਕ ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ

ਮਲੇਰਕੋਟਲਾ ’ਚ ਸਮਾਜ ਧਾਰਮਿਕ ਜਥੇਬੰਦੀਆਂ ਵੱਲੋ ਅੱਜ ਬੰਦ ਦਾ ਸਮਰਥਨ ਦਿੱਤਾ ਗਿਆ। ਇਸ ਦੌਰਾਨ ਦੁਕਾਨਾਂ ਅਤੇ ਕਾਰੋਬਾਰ ਬੰਦ ਰਿਹਾ। ਇਸ ਤੋਂ ਇਲਾਵਾ ਇੱਕ ਥਾਂ ’ਤੇ ਧਰਨਾ ਵੀ ਦਿੱਤਾ ਗਿਆ ਹੈ। 

Aug 9, 2023 12:13 PM

ਭਾਰਤ ਨੇ ਤੀਜੇ ਟੀ-20 ਵਿੱਚ ਵੈਸਟਇੰਡੀਜ਼ ਨੂੰ ਹਰਾਇਆ, ਬਣਾਏ ਇਹ ਰਿਕਾਰਡ

ਭਾਰਤੀ ਕ੍ਰਿਕਟ ਟੀਮ ਨੇ ਤੀਜੇ ਟੀ-20 ਮੈਚ ਵਿੱਚ ਵੈਸਟਇੰਡੀਜ਼ ਕ੍ਰਿਕਟ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਪ੍ਰੋਵਿਡੈਂਸ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 159/5 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ ਨੇ ਸੂਰਿਆਕੁਮਾਰ ਯਾਦਵ ਦੀਆਂ 83 ਦੌੜਾਂ ਦੀ ਪਾਰੀ ਦੀ ਮਦਦ ਨਾਲ 18ਵੇਂ ਓਵਰ 'ਚ ਟੀਚਾ ਹਾਸਲ ਕਰ ਲਿਆ।


Aug 9, 2023 11:55 AM

ਮਣੀਪੁਰ ਹਿੰਸਾ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ, ਐਮਰਜੈਂਸੀ ਸੇਵਾਵਾਂ ਰਹਿਣਗੀਆਂ ਖੁੱਲੀਆਂ

Punjab bandh Update: ਮਣੀਪੁਰ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਨੇ ਸਾਂਝੇ ਤੌਰ ’ਤੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਨ੍ਹਾਂ ਭਾਈਚਾਰਿਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਮਣੀਪੁਰ ਵਿੱਚ ਦਲਿਤ ਔਰਤਾਂ ’ਤੇ ਅੱਤਿਆਚਾਰ ਹੋ ਰਹੇ ਹਨ ਪਰ ਕੇਂਦਰ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ।ਬੰਦ ਦਾ ਸੱਦਾ ਦੇਣ ਵਾਲੇ ਸਾਰੇ ਭਾਈਚਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਉਨ੍ਹਾਂ ਦੇ ਬੰਦ ਦੌਰਾਨ ਕੋਈ ਵੀ ਹੰਗਾਮਾ ਨਹੀਂ ਕਰੇਗਾ। ਬੰਦ ਕਰਨ ਜਾ ਰਹੇ ਭਾਈਚਾਰਿਆਂ ਦਾ ਸਾਂਝੇ ਤੌਰ 'ਤੇ ਕਹਿਣਾ ਹੈ ਕਿ ਬੇਸ਼ੱਕ ਬਾਜ਼ਾਰ ਤੋਂ ਲੈ ਕੇ ਹਾਈਵੇਅ ਤੱਕ ਬੰਦ ਰਹਿਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਵੀ ਕੀਤੀ ਹੈ ਪਰ ਇਸ ਦੌਰਾਨ ਐਮਰਜੈਂਸੀ ਸੇਵਾਵਾਂ, ਐਂਬੂਲੈਂਸ, ਫਾਇਰ ਬ੍ਰਿਗੇਡ ਨੂੰ ਬਿਲਕੁਲ ਵੀ ਬੰਦ ਨਹੀਂ ਕੀਤਾ ਜਾਵੇਗਾ।



Aug 9, 2023 11:12 AM

ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਇਮਰਾਨ ਖਾਨ 5 ਸਾਲ ਲਈ ਅਯੋਗ ਕਰਾਰ, ਨੋਟੀਫਿਕੇਸ਼ਨ ਜਾਰੀ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਕਾਰਵਾਈ ਕੀਤੀ ਹੈ। ਉਸ ਨੂੰ ਪੰਜ ਸਾਲ ਲਈ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਸਬੰਧੀ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅਦਾਲਤ ਦੇ 5 ਅਗਸਤ 2023 ਦੇ ਫੈਸਲੇ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਇਮਰਾਮ ਖਾਨ 'ਤੇ ਇਹ ਕਾਰਵਾਈ ਕੀਤੀ ਹੈ।

Aug 9, 2023 11:07 AM

ਹੜਾਂ ਨਾਲ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਕੇਂਦਰੀ ਟੀਮ ਰੋਪੜ ਪੁੱਜੀ

Aug 9, 2023 11:07 AM

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ  ਸਿੰਘ ਬਾਦਲ ਨੇ ਅੱਜ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦੂ ਕਟਾਰੂਚੱਕ ਤੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਕਿਉਂਕਿ ਉਹਨਾਂ ਨੇ ਆਪਸ ਵਿਚ ਰਲ ਕੇ ਇਕ ਦਾਗੀ ਡੀ ਡੀ ਪੀ ਓ ਨੂੰ ਏ ਡੀ ਸੀ ਪਠਾਨਕੋਟ ਦਾ ਐਡੀਸ਼ਨ  ਚਾਰਜ ਦਿੱਤਾ ਜਿਸਨੇ ਸੇਵਾ ਮੁਕਤੀ ਤੋਂ ਪਹਿਲਾਂ 100 ਏਕੜ ਬੇਸ਼ਕੀਮਤੀ ਪੰਚਾਇਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਚੜ੍ਹਾ ਦਿੱਤੀ ਤਾਂ ਜੋ ਵਿੱਤੀ ਸਲਾਹ ਲਿਆ ਜਾ ਸਕੇ।

Aug 9, 2023 10:17 AM

ਹੜ੍ਹਾਂ ਦੇ ਲਈ ਢੁੱਕਵਾਂ ਮੁਆਵਜ਼ਾ ਦੇਣ ਦੇ ਲਈ ਅੱਜ ਕਾਂਗਰਸ ਦਾ ਧਰਨਾ ਪ੍ਰਦਰਸ਼ਨ

ਹੜ੍ਹਾਂ ਦੇ ਲਈ ਢੁੱਕਵਾਂ ਮੁਆਵਜ਼ਾ ਦੇਣ ਦੇ ਲਈ ਪੰਜਾਬ ਕਾਂਗਰਸ ਵਲੋਂ ਪਟਿਆਲਾ ਵਿਖੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਦੱਸਿਆ ਕਿ ਇਹ ਧਰਨਾ ਡੀਸੀ ਦਫ਼ਤਰ ਦੇ ਬਾਹਰ ਸਵੇਰੇ 11 ਵਜੇ ਲਾਇਆ ਜਾਵੇਗਾ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਲੋਂ ਇਸ ਧਰਨੇ ਨੂੰ ਸੰਬੋਧਨ ਕੀਤਾ ਜਾਵੇਗਾ।

Aug 9, 2023 08:30 AM

Amarnath yatra update: ਰਾਮਬਨ 'ਚ ਲੈਂਡਸਲਾਈਡ ਕਾਰਨ ਜੰਮੂ-ਸ਼੍ਰੀਨਗਰ ਹਾਈਵੇਅ ਬੰਦ, ਅਮਰਨਾਥ ਯਾਤਰਾ ਮੁਅੱਤਲ

Amarnath yatra update: ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 44 'ਤੇ ਜ਼ਮੀਨ ਖਿਸਕਣ ਕਾਰਨ ਜੰਮੂ ਤੋਂ ਸ਼੍ਰੀਨਗਰ ਦੀ ਅਮਰਨਾਥ ਯਾਤਰਾ ਅੱਜ (9 ਅਗਸਤ) ਨੂੰ ਮੁਅੱਤਲ ਕਰ ਦਿੱਤੀ ਗਈ ਹੈ। ਜੰਮੂ-ਸ੍ਰੀਨਗਰ NH T2 ਮਰੋਗ ਰਾਮਬਨ ਵਿਖੇ ਲੈਂਡਸਲਾਈਡ ਕਾਰਨ ਬਲਾਕ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਟ੍ਰੈਫਿਕ ਕੰਟਰੋਲ ਯੂਨਿਟ (ਟੀਸੀਯੂ) ਤੋਂ ਪੁਸ਼ਟੀ ਕੀਤੇ ਬਿਨਾਂ NH-44 'ਤੇ ਯਾਤਰਾ ਨਾ ਕਰਨ, ਜੰਮੂ-ਕਸ਼ਮੀਰ ਟ੍ਰੈਫਿਕ ਪੁਲਿਸ ਨੇ ਬੁੱਧਵਾਰ ਨੂੰ ਸੂਚਿਤ ਕੀਤਾ।


Aug 8, 2023 09:08 PM

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਗਟਾਇਆ ਦੁੱਖ

ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਧਰਮਪਤਨੀ ਬੀਬੀ ਨਿਰਮਲ ਕੌਰ ਦੇ ਅਚਨਚੇਤ ਦੇਹਾਂਤ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਰਦਾਸ ਕੀਤੀ ਕਿ ਬੀਬੀ ਨਿਰਮਲ ਕੌਰ ਨੂੰ ਪ੍ਰਮਾਤਮਾ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। 

Aug 8, 2023 09:01 PM

ਵਿਜੀਲੈਂਸ ਵੱਲੋਂ ਸਰਜਰੀ ਦੀ ਤਾਰੀਖ ਪਹਿਲਾ ਕਰਨ ਬਦਲੇ 6000 ਰੁਪਏ ਰਿਸ਼ਵਤ ਲੈਂਦਾ ਸਰਕਾਰੀ ਹਸਪਤਾਲ ਅਟੈਂਡੈਂਟ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਤਾਇਨਾਤ ਇੱਕ ਅਟੈਂਡੈਂਟ ਇਮਰਾਨ ਨੂੰ 6000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਨੂੰ ਨਾਜਮ ਵਾਸੀ ਮੁਹੱਲਾ ਖੁਸ਼ਹਾਲ ਬਸਤੀ ਮਾਲੇਰਕੋਟਲਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਇਮਰਾਨ, ਜੋ ਕਿ ਡਾਕਟਰ ਚਮਨਜੋਤ ਸਿੰਘ ਦੇ ਨਾਲ ਬਤੌਰ ਅਟੈਂਡੈਂਟ ਤਾਇਨਾਤ ਹੈ, ਨੇ ਉਸਦੀ ਪਤਨੀ ਦੇ ਪਿੱਤੇ ਦੇ ਆਪ੍ਰੇਸ਼ਨ ਦੀ ਤਾਰੀਕ ਪਹਿਲਾਂ ਕਰਨ ਬਦਲੇ 6000 ਰੁਪਏ ਰਿਸ਼ਵਤ ਮੰਗੀ ਸੀ। 


Aug 8, 2023 07:06 PM

ਨੂੰਹ 'ਚ 9 ਅਗਸਤ ਨੂੰ ਕਰਫਿਊ 'ਚ 4 ਘੰਟਿਆਂ ਲਈ ਢਿੱਲ ਦਿੱਤੀ ਜਾਵੇਗੀ

ਹਰਿਆਣਾ ਦੇ ਨੂੰਹ ਵਿੱਚ 9 ਅਗਸਤ (ਬੁੱਧਵਾਰ) ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਜਾਵੇਗੀ।


Aug 8, 2023 07:04 PM

ਛੇੜਛਾੜ ਤੇ ਹੋਰ ਗਤੀਵਿਧੀਆਂ ਵਿੱਚ ਸ਼ਾਮਿਲ ਲੋਕਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ- ਅਸ਼ੋਕ ਗਹਿਲੋਤ

ਰਾਜਸਥਾਨ ਵਿੱਚ ਲੜਕੀਆਂ ਨਾਲ ਛੇੜਛਾੜ, ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਹੁਣ ਸਰਕਾਰੀ ਨੌਕਰੀ ਨਹੀਂ ਮਿਲੇਗੀ। ਅਜਿਹਾ ਕਰਨ ਵਾਲਿਆਂ ਦੇ ਚਰਿੱਤਰ ਸਰਟੀਫਿਕੇਟ 'ਤੇ ਲਿਖਿਆ ਜਾਵੇਗਾ ਕਿ ਇਹ ਛੇੜਛਾੜ ਦੀ ਗਤੀਵਿਧੀਆਂ ਵਿਚ ਸ਼ਾਮਿਲ ਹੈ। ਮੰਗਲਵਾਰ ਨੂੰ ਸੀਐਮ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।


Aug 8, 2023 06:40 PM

ਲੋਕ ਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ

ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ ਅੱਜ ਕੇਰਲ ਦੇ ਕੋਲਮ ਤੋਂ ਆਰਐਸਪੀ ਦੇ ਸੰਸਦ ਮੈਂਬਰ ਐਨਕੇ ਪ੍ਰੇਮਚੰਦਰਨ ਦੇ ਬਿਆਨ ਨਾਲ ਸਮਾਪਤ ਹੋ ਗਈ। ਆਰਐਸਪੀ ਦੇ ਸੰਸਦ ਮੈਂਬਰ ਨੇ ਬੇਭਰੋਸਗੀ ਮਤੇ ਦਾ ਸਮਰਥਨ ਕੀਤਾ। ਇਸ ਨਾਲ ਲੋਕ ਸਭਾ ਦੀ ਕਾਰਵਾਈ ਬੁੱਧਵਾਰ (9 ਅਗਸਤ) ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।


Aug 8, 2023 05:32 PM

10 ਅਗਸਤ ਨੂੰ ਲੋਕ ਸਭਾ ਵਿੱਚ ਬੋਲ ਸਕਦੇ ਹਨ ਪੀਐਮ ਮੋਦੀ

ਲੋਕ ਸਭਾ ਸਕੱਤਰੇਤ ਦੇ ਸੂਤਰਾਂ ਮੁਤਾਬਕ ਵੀਰਵਾਰ (10 ਅਗਸਤ) ਨੂੰ ਵੀ ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ 3 ਤੋਂ 4 ਘੰਟੇ ਤੱਕ ਚਰਚਾ ਹੋ ਸਕਦੀ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ 'ਚ ਆਪਣਾ ਬਿਆਨ ਦੇਣਗੇ। ਪੀਐਮ ਮੋਦੀ ਦੁਪਹਿਰ 3-4 ਵਜੇ ਦੇ ਕਰੀਬ ਬੋਲ ਸਕਦੇ ਹਨ।


Aug 8, 2023 05:27 PM

ਜਨਮਦਿਨ ਪਾਰਟੀ 'ਤੇ ਚੱਲੀਆਂ ਗੋਲੀਆਂ, ਚਾਰ ਜ਼ਖਮੀ, ਇਕ ਦੀ ਹਾਲਤ ਗੰਭੀਰ

ਫਿਰੋਜ਼ਪੁਰ 'ਚ ਜਨਮ ਦਿਨ ਦੀ ਪਾਰਟੀ 'ਚ ਅਚਾਨਕ ਹੋਈ ਗੋਲੀਬਾਰੀ ਨੇ ਹੜਕੰਪ ਮਚਾ ਦਿੱਤਾ ਹੈ। ਇਸ ਘਟਨਾ 'ਚ 4 ਲੋਕ ਜ਼ਖਮੀ ਹੋਏ ਹਨ, ਜਦਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਜ਼ੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 

Aug 8, 2023 03:49 PM


Aug 8, 2023 03:48 PM

TMC ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਰਾਜ ਸਭਾ ਦੇ ਪੂਰੇ ਸੈਸ਼ਨ ਲਈ ਮੁਅੱਤਲ

ਸਦਨ ਦੇ ਕੰਮਕਾਜ ਵਿੱਚ ਲਗਾਤਾਰ ਰੁਕਾਵਟ ਪਾਉਣ ਕਾਰਨ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਰਾਜ ਸਭਾ ਤੋਂ ਪੂਰੇ ਸੈਸ਼ਨ ਲਈ ਮੁਅੱਤਲ ਕਰਨ ਦਾ ਫੈਸਲਾ ਰਾਜ ਸਭਾ ਦੇ ਚੇਅਰਮੈਨ ਕੋਲ ਲੰਬਿਤ ਹੈ।

Aug 8, 2023 03:21 PM

  • ਕੇਜਰੀਵਾਲ ਕੈਬਨਿਟ ’ਚ ਫੇਰਬਦਲ
  • ਆਤਿਸ਼ੀ ਨੂੰ ਸੇਵਾ ਅਤੇ ਵਿਜੀਲੈਂਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ 
  • ਮੰਤਰੀ ਸੌਰਭ ਭਾਰਜਵਾਜ ਕੋਲ ਸਨ ਦੋਵੇਂ ਵਿਭਾਗ 
  • ਦਿੱਲੀ ਸੇਵਾ ਬਿੱਲ ਪਾਸ ਹੋਣ ਦੇ 24 ਘੰਟੇ ਅੰਦਰ ਬਦਲਾਅ  

Aug 8, 2023 03:18 PM

ਆਪਣੀ ਜਾਨ ਤੇ ਖੇਡ ਇਸ ਨੌਜਵਾਨ ਨੇ ਬਚਾਈ ਡੁੱਬਦੇ ਪਰਿਵਾਰ ਦੀ ਜਾਨ, ਵੇਖੋ Video


Aug 8, 2023 03:04 PM

ਰਾਹੁਲ ਗਾਂਧੀ ਅੱਜ ਸੰਸਦ 'ਚ ਨਹੀਂ ਬੋਲਣਗੇ

ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਲੋਕ ਸਭਾ ਵਿੱਚ ਨਹੀਂ ਬੋਲਣਗੇ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਰਾਹੁਲ ਗਾਂਧੀ 10 ਅਗਸਤ ਨੂੰ ਸੰਸਦ 'ਚ ਬੋਲਣਗੇ। ਰਾਹੁਲ ਗਾਂਧੀ ਦਾ ਭਲਕੇ ਰਾਜਸਥਾਨ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ। PM ਮੋਦੀ 10 ਅਗਸਤ ਨੂੰ ਵੀ ਬੋਲ ਸਕਦੇ ਹਨ।

Aug 8, 2023 01:29 PM

ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿੱਚ ਇੱਕ ਨਿੱਜੀ ਰੈਸਟੋਰੈਂਟ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਹੈ।


Aug 8, 2023 12:52 PM

ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ


Aug 8, 2023 12:00 PM

ਨਕਲੀ ਐਨਰਜੀ ਡਰਿੰਕ ’ਤੇ ਸਿਹਤ ਵਿਭਾਗ ਦੀ ਵੱਡੀ ਕਾਰਵਾਈ

ਬਠਿੰਡਾ ’ਚ ਮਾਰਕੀਟ ਵਿੱਚ ਵਿਕ ਰਹੇ ਨਕਲੀ ਐਨਰਜੀ ਡਰਿੰਕ ’ਤੇ ਸਿਹਤ ਵਿਭਾਗ ਬਠਿੰਡਾ ਦੀ ਫੂਡ ਸੇਫਟੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਟਰੱਕ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਟੀਮ ਨੇ ਟਰੱਕ ਵਿੱਚੋਂ ਕਰੀਬ 1300 ਨਕਲੀ ਡਰਿੰਕ ਦੀਆਂ ਬੋਤਲਾਂ, ਬਰਾਮਦ ਕੀਤੀਆਂ ਹਨ ਟੀਮ ਨੇ ਫਿਲਹਾਲ ਬਰਾਮਦ ਕੀਤੇ ਡਰਿੰਕ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸੀਲ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Aug 8, 2023 11:10 AM

ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ

ਦਿਨ ਭਰ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਲੋਕ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

Aug 8, 2023 10:48 AM

ਪੁਲਿਸ ਵੱਲੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਲੇਵਾਲ ਤੋਂ ਪੁਲਿਸ ਵੱਲੋਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਸ਼ੱਕੀ ਵਿਅਕਤੀ ਇੱਕ ਚਿੱਟ ਰੰਗ ਦੀ ਸਵਿਫ਼ਟ ਗੱਡੀ ਵਿਚ ਸਵਾਰ ਹੋ ਕੇ ਆਏ ਜਿਨ੍ਹਾਂ ਦਾ ਪਿੱਛਾ ਪੁਲਿਸ ਕਰ ਰਹੀ ਸੀ ਗੱਡੀ ਵਿਚ ਸਵਾਰ ਵਿਅਕਤੀ ਗੱਡੀ ਨੂੰ ਲਾਵਾਰਸ ਛੱਡ ਕੇ ਪਿੰਡ ਵਿਚ ਵੜ ਗਏ। 

ਇਸ ਸਬੰਧੀ ਪਤਾ ਲੱਗਦਿਆਂ ਹੀ ਡੀ.ਐੱਸ.ਪੀ ਅਟਾਰੀ ਪ੍ਰਵੇਸ਼ ਚੋਪੜਾ, ਹਰਭਾਲ ਸਿੰਘ ਸੋਹੀ ਐੱਸ.ਐਸ.ਉਥਾਣਾ ਲੋਪੋਕੇ ਐੱਸ.ਐੱਚ.ਊਡਾ ਸੀਤਲ ਸਿੰਘ ਥਾਣਾ ਪਰਿੰਡਾ ਭਾਰੀ ਪੁਲਿਸ ਫੋਰਸ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਪੂਰੇ ਪਿੰਡ ਦੀ ਘੇਰਾਬੰਦੀ ਕਰਕੇ ਪਿੰਡ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਤਾਂ ਤਿੰਨ ਵਿਅਕਤੀ ਇੱਕ ਵਿਧਵਾ ਔਰਤ ਜੋ ਉਸ ਸਮੇਂ ਘਰ ਵਿਚ ਨਹੀ ਸੀ ਦੇ ਘਰ ਵਿਚ ਚਲੇ ਗਏ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਲਿਆ। ਇਸ ਸਬੰਧੀ ਪੁਲਿਸ ਅਧਿਕਾਰੀਆਂ ਕੋਲੋਂ ਜਾਣਕਾਰੀ ਲੈ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਸੀ। 

Aug 8, 2023 09:49 AM

ਏਸ਼ੀਆਈ ਚੈਂਪੀਅਨਸ ਟਰਾਫੀ 'ਚ ਭਾਰਤ ਨੇ ਦੱਖਣੀ ਕੋਰੀਆ ਨੂੰ ਹਰਾਇਆ, ਮੈਚ 'ਚ ਹੀਰੋ ਬਣਿਆ ਇਹ ਖਿਡਾਰੀ

ਇਸ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ 6 ਦੇਸ਼ ਹਿੱਸਾ ਲੈ ਰਹੇ ਹਨ। ਭਾਰਤੀ ਹਾਕੀ ਟੀਮ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਟੀਮ ਇੰਡੀਆ ਨੇ ਰਾਊਂਡ ਰੋਬਿਨ ਮੈਚ 'ਚ ਦੱਖਣੀ ਕੋਰੀਆ ਨੂੰ 3-2 ਨਾਲ ਹਰਾਇਆ। ਟੀਮ ਇੰਡੀਆ ਦੇ ਖਿਡਾਰੀਆਂ ਨੇ ਇਕਜੁੱਟ ਹੋ ਕੇ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਕੋਰੀਆ ਨੂੰ ਹਰਾਇਆ। ਇਸ ਤੋਂ ਪਹਿਲਾਂ ਮਲੇਸ਼ੀਆ ਦੇ ਖਿਲਾਫ਼ ਜਾਪਾਨ ਦੀ ਹਾਰ ਦੇ ਨਾਲ ਹੀ ਟੀਮ ਇੰਡੀਆ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

Aug 8, 2023 09:09 AM

ਅੱਜ ਲੋਕਸਭਾ ’ਚ ਬੇਭਰੋਸਗੀ ਮਤੇ ’ਤੇ ਹੋਵੇਗੀ ਚਰਚਾ

ਅੱਜ ਲੋਕਸਭਾ ’ਚ ਬੇਭਰੋਸਗੀ ਮਤੇ ’ਤੇ ਚਰਚਾ ਕੀਤੀ ਜਾਵੇਗੀ। ਇਹ ਬੇਭਰੋਸਗੀ ਮਤਾ ਕੇਂਦਰ ਸਰਕਾਰ ਖਿਲਾਫ ਲਿਆਂਦਾ ਗਿਆ ਹੈ। 

Aug 8, 2023 08:58 AM

CIA ਸਟਾਫ਼ ਨੇ ਚਾਰ ਕਿਲੋ ਹੈਰੋਇਨ ਸਮੇਤ ਦੋ ਵਿਅਕਤੀ ਕੀਤੇ ਕਾਬੂ

ਬਠਿੰਡਾ ਦੇ ਸੀਆਈਏ ਸਟਾਫ 1 ਨੂੰ ਮਿਲੀ ਵੱਡੀ ਸਫਲਤਾ ਹੋਈ ਹੈ। ਸੀਆਈਏ ਸਟਾਫ ਨੇ ਕਰੀਬ ਵੀਹ ਕਰੋੜ ਰੁਪਏ ਦੀ ਚਾਰ ਕਿਲੋ ਹੈਰੋਇਨ ਸਮੇਤ ਦੋ ਵਿਅਕਤੀ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਦੀ ਟੀਮ ਨੇ ਕਰੇਟਾ ਗੱਡੀ ਵਿੱਚੋਂ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ ਕੀਤੀ ਹੈ। 

Punjab Breaking News Live: ਮਣੀਪੁਰ ਹਿੰਸਾ ਨੂੰ ਰੋਕਣ ਵਿੱਚ ਕੇਂਦਰ ਸਰਕਾਰ ਦੀ ਕਥਿਤ ਅਸਮਰੱਥਾ ਦੇ ਵਿਰੋਧ ਵਿੱਚ ਅੱਜ 9 ਅਗਸਤ 2023 ਨੂੰ ਈਸਾਈ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਕਈ ਰਿਪੋਰਟਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਅੱਜ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ ਜਦਕਿ ਸਿਖਿਆ ਵਿਭਾਗ ਵੱਲੋਂ ਅਜਿਹਾ ਕੋਈ ਵੀ  ਨਿਰਦੇਸ਼ ਨਹੀਂ ਦਿੱਤਾ ਗਿਆ ਹੈ।

Related Post