PTC Exclusive: ਸਰਕਾਰ ਨੇ ਖ਼ੁਦ ਚੁਣਿਆ ਹਿੰਸਾ ਦਾ ਰਾਹ - ਭਾਈ ਅੰਮ੍ਰਿਤਪਾਲ
ਅਜਨਾਲਾ ਝੜਪ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਉਣ ਦੇ ਸਵਾਲ 'ਤੇ ਭਾਈ ਅਮ੍ਰਿਤਪਾਲ ਸਿੰਘ ਨੇ ਪੀਟੀਸੀ ਦੇ ਪੱਤਰਕਾਰ ਨਾਲ ਖ਼ਾਸ ਗਲਬਾਤ ਕਰਦਿਆਂ ਕਿਹਾ.....

PTC Exclusive Interview With Amritpal Singh: ਅਜਨਾਲਾ ਝੜਪ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਉਣ ਦੇ ਸਵਾਲ 'ਤੇ ਭਾਈ ਅਮ੍ਰਿਤਪਾਲ ਸਿੰਘ ਨੇ ਪੀਟੀਸੀ ਦੇ ਪੱਤਰਕਾਰ ਨਾਲ ਖ਼ਾਸ ਗਲਬਾਤ ਕਰਦਿਆਂ ਕਿਹਾ ਪਬਲਿਕ ਵੱਲੋਂ ਤਾਂ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਹੈ, ਬਾਕੀ ਰਾਜਸੀ ਲੋਕ ਜੋ ਇਹ ਕਹਿ ਰਹੇ ਨੇ ਉਸਦੀ ਪਰਵਾਹ ਨਹੀਂ ਕਰਨੀ ਚਾਹੀਦੀ।
ਇਸ ਦੇ ਨਾਲ ਹੀ ਉਨ੍ਹਾਂ ਕੁੱਝ ਜਥੇਬੰਦੀਆਂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪਹਿਲਾਂ ਵੀ ਉਨ੍ਹਾਂ ਦਾ ਵਿਰੋਧ ਕਰਦੇ ਆ ਰਹੇ ਨੇ ਤੇ ਉਨ੍ਹਾਂ ਦਾ ਕੋਈ ਆਧਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਸੰਗਤਾਂ ਦੇ ਇਕੱਠ ਨੂੰ ਸ਼ਾਂਤੀ ਦੀ ਅਪੀਲ ਕਰ ਰਹੇ ਸੀ, ਪਰ ਜਦੋਂ ਇਕੱਠ ਇਨ੍ਹਾਂ ਹੋਵੇ ਤਾਂ ਕੁਝ ਚੀਜ਼ਾਂ ਕੰਟਰੋਲ 'ਚ ਨਹੀਂ ਰਹਿੰਦੀਆਂ। ਉਨ੍ਹਾਂ ਕਿਹਾ ਕਿ ਲੋਕਾਂ 'ਤੇ ਜ਼ਿਆਦਾ ਦਬਾਅ ਪਾਉਣ ਕਰਕੇ ਲੋਕਾਂ ਦੀਆਂ ਭਾਵਨਾਵਾਂ ਭੜਕ ਉਠੀਆਂ ਸਨ।
ਉਨ੍ਹਾਂ ਦਲੀਲ ਦਿੱਤੀ ਵੀ ਜਦੋਂ ਸ਼ਾਂਤਮਈ ਪ੍ਰੋਟੈਸਟ ਸਾਰਿਆਂ ਅਧਿਕਾਰ ਹੈ ਤਾਂ ਫਿਰ ਬੈਰੀਕੇਡ ਲਾਉਣ ਦਾ ਕੀ ਕੰਮ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ 'ਤੇ ਭਾਈ ਅੰਮ੍ਰਿਤਪਾਲ ਨੇ ਕਿਹਾ ਕਿ ਸਿੱਖ ਰੇਜਿਮੇੰਟ ਨੂੰ ਕੀ ਲੋੜ ਗੁਰੂ ਸਾਹਿਬ ਨੂੰ ਹਰ ਥਾਂ ਲੈਕੇ ਜਾਣ ਦੀ, ਤੇ ਦਲੀਲ ਦਿੱਤੀ ਵੀ ਸਿੱਖ ਸ਼ੁਰੂ ਤੋਂ ਹੀ ਗੁਰੂ ਸਾਹਿਬ ਦੇ ਓਟ ਆਸਰੇ ਹੇਠਾਂ ਹੀ ਚਲਦੇ ਆਏ ਨੇ।
ਆਪਣੀ ਗ੍ਰਿਫ਼ਤਾਰੀ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਆਕੀ ਜਦੋਂ ਸਮਾਂ ਆਊਗਾ ਤਾਂ ਵਿਖਿਆ ਜਾਵੇਗਾ