PU ਬਚਾਓ ਮੋਰਚੇ ਵੱਲੋਂ ਧਰਨਾ ਸਮਾਪਤ , ਮੀਟਿੰਗ ਚ ਰੱਖੀਆਂ ਵਿਦਿਆਰਥੀਆਂ ਦੀਆਂ ਮੰਗਾਂ ਮੰਨੀਆਂ ਗਈਆਂ
PU Chandigarh News : ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਆਪਣਾ ਅਣਮਿੱਥੇ ਸਮੇਂ ਦਾ ਧਰਨਾ ਸਮਾਪਤ ਕਰਕੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰਸਤਾ ਖਾਲੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਹੋਈ ਬੈਠਕ ਦੇ ਵਿੱਚ ਵਿਦਿਆਰਥੀਆਂ ਦੀਆਂ ਜੋ ਮੰਗਾਂ ਸੀ, ਉਹਨਾਂ ਨੂੰ ਸਹਿਮਤੀ ਦੇ ਨਾਲ ਮੰਨ ਲਿਆ ਗਿਆ ਹੈ। ਜਿਸ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਅਤੇ ਵਾਈਸ ਚਾਂਸਲਰ ਦਫਤਰ ਦੇ ਬਾਹਰ ਲੱਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਸਮਾਪਤ ਕਰ ਦਿੱਤਾ ਗਿਆ
PU Chandigarh News : ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਆਪਣਾ ਅਣਮਿੱਥੇ ਸਮੇਂ ਦਾ ਧਰਨਾ ਸਮਾਪਤ ਕਰਕੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰਸਤਾ ਖਾਲੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਹੋਈ ਬੈਠਕ ਦੇ ਵਿੱਚ ਵਿਦਿਆਰਥੀਆਂ ਦੀਆਂ ਜੋ ਮੰਗਾਂ ਸੀ, ਉਹਨਾਂ ਨੂੰ ਸਹਿਮਤੀ ਦੇ ਨਾਲ ਮੰਨ ਲਿਆ ਗਿਆ ਹੈ। ਜਿਸ ਤੋਂ ਬਾਅਦ ਵਿਦਿਆਰਥੀ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਅਤੇ ਵਾਈਸ ਚਾਂਸਲਰ ਦਫਤਰ ਦੇ ਬਾਹਰ ਲੱਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਸਮਾਪਤ ਕਰ ਦਿੱਤਾ ਗਿਆ।
ਜਿੱਥੇ ਕਿਸਾਨ ਜਥੇਬੰਦੀਆਂ ਤੇ ਪੰਥਕ ਸ਼ਖਸੀਅਤਾਂ ਪਹੁੰਚੀਆਂ ਅਤੇ ਲੱਡੂ ਗੁੜ ਮਿਠਾਈ ਵੰਡ ਕੇ ਇਸ ਮੋਰਚੇ ਦੀ ਸਮਾਪਤੀ ਕੀਤੀ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੱਕ ਵੱਡੀ ਜਿੱਤ ਪੰਜਾਬ ਅਤੇ ਪੰਜਾਬੀਅਤ ਦੀ ਹੋਈ ਹੈ। ਉੱਥੇ ਹੀ ਲੰਗਰ ਲਿਆਉਣ ਵਾਲੇ ਲਾਗਲੇ ਪਿੰਡਾਂ ਦਾ ਤਮਾਮ ਰਾਜਸੀ ਜਥੇਬੰਦੀਆਂ ਦਾ ਅਤੇ ਰਾਜਸੀ ਧਿਰਾਂ ਦਾ ਧੰਨਵਾਦ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਇਸ ਨੂੰ ਮੁਕੰਮਲ ਤੌਰ 'ਤੇ ਪੰਜਾਬ ਪੰਜਾਬੀਅਤ ਦੀ ਜਿੱਤ ਦਾ ਸਿਹਰਾ ਦਿੱਤਾ ਹੈ।
ਸੈਨੇਟ ਚੋਣ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਨੇ ਕੱਢਿਆ ਵਿਕਟਰੀ ਮਾਰਚ
ਵੀਰਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਤੇ ਉੱਪ-ਰਾਸ਼ਟਰਪਤੀ ਦਫ਼ਤਰ ਵੱਲੋਂ ਸੈਨੇਟ ਚੋਣ ਦੀ ਤਾਰੀਖਾਂ ਨੂੰ ਮਨਜ਼ੂਰੀ ਦਿੰਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਸਕੱਤਰ ਸਰਿਤਾ ਚੌਹਾਨ ਨੇ ਕਿਹਾ ਕਿ ਚੋਣ ਉਹ ਸ਼ੈਡਿਊਲ ਦੇ ਅਨੁਸਾਰ ਹੋਵੇਗੀ, ਜੋ ਪਹਿਲੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਭੇਜਿਆ ਸੀ। ਇਸ ਵਿਚਕਾਰ ਚੋਣ ਤਾਰੀਖਾਂ ਦੀ ਘੋਸ਼ਣਾ ਤੋਂ ਬਾਅਦ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ‘ਚ ਵਿਕਟਰੀ ਮਾਰਚ ਕੱਢਿਆ ਸੀ। ਹਾਲਾਂਕਿ, ਇਸ ਦੌਰਾਨ ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਨਿਰਧਾਰਿਤ ਬੈਠਕ ‘ਚ ਵਿਦਿਆਰਥੀਆਂ ‘ਤੇ ਦਰਜ ਐਫਆਈਆਰ ਸਮੇਤ ਹੋਰ ਮੁੱਦਿਆਂ ‘ਤੇ ਗੱਲਬਾਤ ਹੋਵੇਗੀ।
ਦੱਸ ਦੇਈਏ ਕਿ ਸੈਨੇਟ ਚੋਣ ਦੀ ਤਾਰੀਖਾਂ ਦੇ ਐਲਾਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪਿਛਲੇ 25 ਦਿਨਾਂ ਤੋਂ ਯੂਨੀਵਰਸਿਟੀ ‘ਚ ਧਰਨੇ ‘ਤੇ ਬੈਠਾ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਹੋਰ ਸੰਗਠਨਾਂ ਦਾ ਵੀ ਸਹਿਯੋਗ ਮਿਲਿਆ। ਮੋਰਚੇ ਦੇ ਮੈਂਬਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਚੋਣ ਦੀ ਤਾਰੀਖ ਘੋਸ਼ਿਤ ਨਾ ਹੋਈ ਤਾਂ ਉਹ ਯੂਨੀਵਰਸਿਟੀ ਨੂੰ ਪੂਰਨ ਤੌਰ ‘ਤੇ ਬੰਦ ਕਰ ਦੇਣਗੇ, ਨਾਲ ਹੀ ਉਨ੍ਹਾਂ ਨੇ ਭਾਜਪਾ ਦਫ਼ਤਰਾਂ ਦਾ ਘਿਰਾਓ ਕਰਨ ਦੀ ਵੀ ਗੱਲ ਕਹੀ ਸੀ। ਹਾਲਾਂਕਿ, ਹੁਣ ਉਪ-ਰਾਸ਼ਟਰਪਤੀ ਵੱਲੋਂ ਚੋਣ ਦਾ ਐਲਾਨ ਕਰ ਦਿੱਤਾ ਗਿਆ ਸੀ।