Punjab Weather: ਜੇਠ ਮਹੀਨੇ ਠੰਢ ਨੇ ਕੰਬਾਏ ਲੋਕ, 11 ਸਾਲਾਂ ਦਾ ਟੁੱਟਿਆ ਰਿਕਾਰਡ

ਹਰਿਆਣਾ ਅਤੇ ਪੰਜਾਬ 'ਚ ਮਈ ਜਾਂਦੇ- ਜਾਂਦੇ ਠੰਢ ਦਾ ਅਹਿਸਾਸ ਕਰਵਾ ਗਈ। ਇਸ ਵਾਰ ਮਈ ਦੇ ਮਹੀਨੇ ਮੀਂਹ ਨੇ ਹਰਿਆਣਾ ਅਤੇ ਪੰਜਾਬ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

By  Ramandeep Kaur June 1st 2023 10:49 AM

Punjab Weather: ਹਰਿਆਣਾ ਅਤੇ ਪੰਜਾਬ 'ਚ ਮਈ ਜਾਂਦੇ- ਜਾਂਦੇ ਠੰਢ ਦਾ ਅਹਿਸਾਸ ਕਰਵਾ ਗਈ। ਇਸ ਵਾਰ ਮਈ ਦੇ ਮਹੀਨੇ ਮੀਂਹ ਨੇ ਹਰਿਆਣਾ ਅਤੇ ਪੰਜਾਬ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਰਿਆਣਾ 'ਚ ਮਈ ਮਹੀਨੇ 'ਚ 52.4 ਮਿਲੀਮੀਟਰ ਮੀਂਹ ਪਿਆ, ਜੋ ਆਮ ਨਾਲੋਂ 161 ਫੀਸਦੀ ਵੱਧ ਹੈ।

ਦੂਜੇ ਪਾਸੇ ਜੇਕਰ ਪੰਜਾਬ 'ਚ ਮਈ ਮਹੀਨੇ ਦੇ ਔਸਤ ਤਾਪਮਾਨ ਦੀ ਗੱਲ ਕਰੀਏ ਤਾਂ 25.9 ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਜੋ ਕਿ ਆਮ ਨਾਲੋਂ ਲਗਭਗ 15 ਡਿਗਰੀ ਸੈਲਸੀਅਸ ਘੱਟ ਗਿਆ ਹੈ। ਪੰਜਾਬ 'ਚ ਮਈ ਮਹੀਨੇ 'ਚ ਜਿੱਥੇ ਤਾਪਮਾਨ 53 ਸਾਲ ਬਾਅਦ ਅਜਿਹਾ ਦੇਖਣ ਨੂੰ ਮਿਲਿਆ। ਉਥੇ ਹੀ ਮੀਂਹ ਨੇ 11 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।


ਦੱਸ ਦਈਏ ਕਿ ਮਈ ਮਹੀਨੇ 'ਚ ਹਰਿਆਣਾ 'ਚ 5 ਵੈਸਟਰਨ ਡਿਸਟਰਬੈਂਸ ਸਰਗਰਮ ਹੋ ਚੁੱਕੇ ਹਨ, ਜੋ 12, 16, 22, 26 ਅਤੇ 29 ਮਈ ਨੂੰ ਸਰਗਰਮ ਹੋਏ ਸਨ। ਇਨ੍ਹਾਂ ਵੈਸਟਰਨ ਡਿਸਟਰਬੈਂਸ ਦੇ ਐਕਟੀਵੇਟ ਹੋਣ ਕਾਰਨ ਲਗਾਤਾਰ ਮੀਂਹ ਦਾ ਦੌਰ ਦੇਖਣ ਨੂੰ ਮਿਲਿਆ।

ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮਈ ਮਹੀਨੇ 'ਚ ਇੱਥੇ 6 ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਏ, ਜਿਸ ਕਾਰਨ ਸੂਬੇ ਦੇ 23 ਜ਼ਿਲ੍ਹਿਆਂ 'ਚ ਆਮ ਨਾਲੋਂ ਵੱਧ ਮੀਂਹ ਪਿਆ। ਪੰਜਾਬ 'ਚ 1 ਮਈ ਤੋਂ 31 ਮਈ ਤੱਕ 52.4 ਮਿਲੀਮੀਟਰ ਮੀਂਹ ਪਿਆ। ਜੋ ਕਿ ਆਮ ਨਾਲੋਂ 161 ਫੀਸਦੀ ਵੱਧ ਹੈ।


ਹੁਣ ਕਿਵੇਂ  ਰਹੇਗਾ ਮੌਸਮ 

ਮੌਸਮ ਵਿਭਾਗ ਮੁਤਾਬਕ ਹੁਣ 29 ਮਈ ਨੂੰ ਸਰਗਰਮ ਵੈਸਟਰਨ ਡਿਸਟਰਬੈਂਸ ਨਿਕਲ ਗਿਆ ਹੈ। ਵੀਰਵਾਰ ਯਾਨੀ ਅੱਜ ਉੱਤਰੀ ਪਹਾੜੀ ਖੇਤਰਾਂ 'ਤੇ ਸਰਗਰਮ ਹੋਣ ਕਾਰਨ 1 ਅਤੇ 2 ਜੂਨ ਨੂੰ ਹਰਿਆਣਾ ਅਤੇ ਐਨਸੀਆਰ ਦੇ ਖੇਤਰਾਂ 'ਚ ਹਲਕੀ ਤੋਂ ਦਰਮਿਆਨੇ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਇੱਕ ਹੋਰ ਕਮਜ਼ੋਰ ਸ਼੍ਰੇਣੀ ਦਾ ਵੈਸਟਰਨ ਡਿਸਟਰਬੈਂਸ 4 ਜੂਨ ਨੂੰ ਸਰਗਰਮ ਹੋਣ ਜਾ ਰਿਹਾ ਹੈ, ਜਿਸ ਕਾਰਨ ਅਰਬ ਸਾਗਰ 'ਤੇ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ 4 ਤੋਂ 6 ਜੂਨ ਦੌਰਾਨ ਹਰਿਆਣਾ ਦੇ ਕਈ ਇਲਾਕਿਆਂ 'ਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਹਲਕੇ ਮੀਂਹ ਦੀ ਸੰਭਾਵਨਾ ਹੈ।

Related Post