Gugu Gill Sister Passes Away : ਪੰਜਾਬੀ ਅਦਾਕਾਰ ਗੁੱਗੂ ਗਿੱਲ ਨੂੰ ਸਦਮਾ, ਵੱਡੀ ਭੈਣ ਦਾ ਹੋਇਆ ਦੇਹਾਂਤ
Gugu Gill Sister Passes Away : ਗੁੱਗੂ ਗਿੱਲ ਦੀ ਵੱਡੀ ਭੈਣ ਪੁਸ਼ਪਿੰਦਰ ਕੌਰ, ਬਠਿੰਡਾ ਵਿੱਚ ਰਹਿੰਦੇ ਸਨ। ਅੱਜ ਸਸਕਾਰ ਸਮੇਂ ਗੁਗੂ ਗਿੱਲ ਨੇ ਆਪ ਸਾਰੀਆਂ ਰਸਮ ਨਿਭਾਈਆਂ। ਇਸ ਮੌਕੇ ਉਹਨਾਂ ਦੇ ਭਾਣਜਾ ਅਜੀਤ ਪਾਲ ਸਿੰਘ ਰਿਸ਼ਤੇਦਾਰ ਅਤੇ ਬਠਿੰਡਾ ਸ਼ਹਿਰ ਦੇ ਲੋਕ ਸ਼ਾਮਿਲ ਹੋਏ।
Gugu Gill Sister Passes Away : ਪੰਜਾਬੀ ਫਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਅਦਾਕਾਰ ਗੁੱਗੂ ਗਿੱਲ ਦੀ ਵੱਡੀ ਭੈਣ ਪੁਸ਼ਪਿੰਦਰ ਕੌਰ ਦਾ ਦੇਹਾਂਤ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਪੁਸ਼ਪਿੰਦਰ ਕੌਰ 74 ਸਾਲ ਦੇ ਸਨ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਐਤਵਾਰ ਉਨ੍ਹਾਂ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ।
ਗੁੱਗੂ ਗਿੱਲ ਦੀ ਵੱਡੀ ਭੈਣ ਪੁਸ਼ਪਿੰਦਰ ਕੌਰ, ਬਠਿੰਡਾ ਵਿੱਚ ਰਹਿੰਦੇ ਸਨ। ਅੱਜ ਸਸਕਾਰ ਸਮੇਂ ਗੁਗੂ ਗਿੱਲ ਨੇ ਆਪ ਸਾਰੀਆਂ ਰਸਮ ਨਿਭਾਈਆਂ। ਇਸ ਮੌਕੇ ਉਹਨਾਂ ਦੇ ਭਾਣਜਾ ਅਜੀਤ ਪਾਲ ਸਿੰਘ ਰਿਸ਼ਤੇਦਾਰ ਅਤੇ ਬਠਿੰਡਾ ਸ਼ਹਿਰ ਦੇ ਲੋਕ ਸ਼ਾਮਿਲ ਹੋਏ।
ਐਮਸੀ ਪਰਮਿੰਦਰ ਸਿੱਧੂ ਨੇ ਦੱਸਿਆ ਕਿ ਪੁਸ਼ਪਿੰਦਰ ਕੌਰ ਜੋ ਕਿ ਫਿਲਮ ਅਦਾਕਾਰ ਗੁੱਗੂ ਗਿੱਲ ਦੇ ਵੱਡੇ ਭੈਣ ਜੀ ਸਨ। ਉਹ 74 ਸਾਲਾਂ ਦੀ ਉਮਰ ਵਿੱਚ ਸੀ। ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ। ਅੱਜ ਉਹਨਾਂ ਦਾ ਸਸਕਾਰ ਅੱਜ ਸ਼ਹਿਰ ਬਠਿੰਡਾ ਵਿੱਚ ਹੋਇਆ।