Punjab And Haryana Highcourt Bar Association Election ਲਈ ਵੋਟਿੰਗ ਜਾਰੀ, ਸਾਬਕਾ ਪ੍ਰਧਾਨ ਵਿਕਾਸ ਮਲਿਕ ਸਮੇਤ 7 ਚੋਣ ਮੈਦਾਨ ’ਚ

ਜਨਰਲ ਸਕੱਤਰ ਦੇ ਅਹੁਦੇ ਲਈ ਦਵਿੰਦਰ ਸਿੰਘ ਖੁਰਾਣਾ, ਮਨਵਿੰਦਰ ਸਿੰਘ ਦਲਾਈ, ਗਗਨਦੀਪ ਜੰਮੂ ਅਤੇ ਪਰਮਪ੍ਰੀਤ ਸਿੰਘ ਬਾਜਵਾ ਚੋਣ ਲੜਨਗੇ। ਭਾਗਿਆਸ਼੍ਰੀ ਸੇਤੀਆ ਅਤੇ ਕਿਰਨਦੀਪ ਕੌਰ ਸੰਯੁਕਤ ਸਕੱਤਰ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ।

By  Aarti February 28th 2025 02:08 PM

Punjab And Haryana Highcourt Bar Association Election : ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ 5,030 ਵਕੀਲ ਸ਼ੁੱਕਰਵਾਰ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਅਤੇ ਲੀਡਰਸ਼ਿਪ ਬਾਰੇ ਫੈਸਲਾ ਲੈਣਗੇ।

ਬਾਰ ਪ੍ਰਧਾਨ ਦੇ ਅਹੁਦੇ ਲਈ ਸੱਤ ਉਮੀਦਵਾਰ  ਸਾਬਕਾ ਪ੍ਰਧਾਨ ਵਿਕਾਸ ਮਲਿਕ, ਸਰਤੇਜ ਸਿੰਘ ਨਰੂਲਾ, ਅਨਿਲ ਪਾਲ ਸਿੰਘ ਸ਼ੇਰਗਿੱਲ, ਰਵਿੰਦਰ ਸਿੰਘ ਰੰਧਾਵਾ, ਚੌਹਾਨ ਸਤਵਿੰਦਰ ਸਿੰਘ ਸਿਸੋਦੀਆ, ਨਿਰਭੈ ਗਰਗ ਅਤੇ ਕਾਨੂ ਸ਼ਰਮਾ ਚੋਣ ਮੈਦਾਨ ’ਚ ਹਨ। ਉਪ ਪ੍ਰਧਾਨ ਦੇ ਅਹੁਦੇ ਲਈ ਗੁਰਮੇਲ ਸਿੰਘ ਦੁਹਨ, ਨੀਲੇਸ਼ ਭਾਰਦਵਾਜ, ਮਨਮੀਤ ਸਿੰਘ, ਗੌਰਵ ਗੁਰਚਰਨ ਸਿੰਘ ਰਾਏ ਅਤੇ ਅਮਨ ਰਾਣੀ ਸ਼ਰਮਾ ਵਿਚਕਾਰ ਮੁਕਾਬਲਾ ਹੋਵੇਗਾ।

ਜਨਰਲ ਸਕੱਤਰ ਦੇ ਅਹੁਦੇ ਲਈ ਦਵਿੰਦਰ ਸਿੰਘ ਖੁਰਾਣਾ, ਮਨਵਿੰਦਰ ਸਿੰਘ ਦਲਾਈ, ਗਗਨਦੀਪ ਜੰਮੂ ਅਤੇ ਪਰਮਪ੍ਰੀਤ ਸਿੰਘ ਬਾਜਵਾ ਚੋਣ ਲੜਨਗੇ। ਭਾਗਿਆਸ਼੍ਰੀ ਸੇਤੀਆ ਅਤੇ ਕਿਰਨਦੀਪ ਕੌਰ ਸੰਯੁਕਤ ਸਕੱਤਰ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ।

ਉੱਥੇ ਹੀ ਦੂਜੇ ਪਾਸੇ ਖਜ਼ਾਨਚੀ ਦੇ ਅਹੁਦੇ ਲਈ ਹਰਵਿੰਦਰ ਸਿੰਘ ਮਾਨ, ਗੌਰਵ ਗਰੋਵਰ, ਜਸਪ੍ਰੀਤ ਸਿੰਘ ਸਰਨ (ਜੱਸੀ), ਵਰੁਣ ਸਿੰਘ ਢਾਂਡਾ, ਅਜੈ ਕੁਮਾਰ ਦਹੀਆ, ਸਤਨਾਮ ਸਿੰਘ, ਨਿਖਿਲ ਕੌਸ਼ਿਕ ਅਤੇ ਸੌਰਭ ਭੋਰੀਆ ਆਪਣਾ ਦਾਅਵਾ ਪੇਸ਼ ਕਰ ਰਹੇ ਹਨ।

ਹਾਈ ਕੋਰਟ ਬਾਰ ਚੋਣ ਕਮੇਟੀ ਦੇ ਅਨੁਸਾਰ, ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਗੇਟ ਨੰਬਰ-2 ਦੇ ਸਾਹਮਣੇ ਪਾਰਕਿੰਗ ਬੰਦ ਰਹੇਗੀ। ਰੌਕ ਗਾਰਡਨ ਵਾਲੇ ਪਾਸੇ ਤੋਂ ਪ੍ਰਵੇਸ਼ ਖੁੱਲ੍ਹਾ ਰਹੇਗਾ। ਵੋਟਰਾਂ ਦੀ ਸਹੂਲਤ ਲਈ, ਗੇਟ ਨੰਬਰ 1 'ਤੇ ਇਲੈਕਟ੍ਰਿਕ ਵਾਹਨ ਅਤੇ ਵ੍ਹੀਲਚੇਅਰ ਦੀ ਸਹੂਲਤ ਉਪਲਬਧ ਹੋਵੇਗੀ। 

Related Post