PTC News
Search

Punjab Bandh Live Highlights : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਵੇਖੋ ਕਿੱਥੇ-ਕਿੱਥੇ ਕਿਵੇਂ ਰਿਹਾ ਮਾਹੌਲ

Punjab Bandh Live Updates : ਪੰਜਾਬ ਬੰਦ ਦੇ ਸੱਦੇ ਤਹਿਤ ਮੋਰਚੇ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਆਵਾਜਾਈ ਬੰਦ ਰਹੇਗੀ ਅਤੇ ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ।

By  KRISHAN KUMAR SHARMA August 21st 2026 08:01 AM -- Updated: August 21st 2026 03:50 PM

Aug 21, 2026 03:50 PM

Punjab Bandh ਦਾ ਸਮਾਂ ਖ਼ਤਮ, ਆਵਾਜਾਈ ਮੁੜ ਚਾਲੂ, ਵਾਪਿਸ ਜਾ ਰਹੇ Qaumi Insaaf Morcha ਦੇ ਆਗੂ

Aug 21, 2026 03:07 PM

Punjab Bandh ਦੌਰਾਨ ਸਰਕਾਰੀ ਮੁਲਾਜ਼ਮ ਦੀ ਸੰਗਤ ਨੇ ਘੇਰ ਲਈ ਗੱਡੀ

Aug 21, 2026 03:05 PM

Punjab Bandh Live Updates : ਪੰਜਾਬ ਬੰਦ ਦੀ ਕਾਲ ਦੇ ਦੌਰਾਨ ਬਜ਼ੁਰਗ ਸਿੰਘ ਅਤੇ ਦਵਾਈ ਲੈਣ ਜਾ ਰਹੇ ਵਿਅਕਤੀ ਦੇ ਵਿੱਚ ਹੱਥੋਪਾਈ ਹੋਈ।

Aug 21, 2026 03:01 PM

Punjab Bandh LIVE : Samrala 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ, Punjab Bandh ਨੂੰ Shiv Sena ਨੇ ਵੀ ਦਿੱਤਾ ਸਮਰਥਨ

Aug 21, 2026 02:59 PM

Punjab Bandh LIVE : ਰਾਏਕੋਟ ਇਲਾਕੇ ‘ਚ ਕੌਮੀ ਇਨਸਾਫ ਮੋਰਚੇ ਦੇ ਪੰਜਾਬ ਬੰਦ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

ਰਾਏਕੋਟ ਸ਼ਹਿਰ ਦੇ ਵਪਾਰੀਆਂ ਨੇ ਆਪ ਮੁਹਾਰੇ ਦਿੱਤਾ ਪੰਜਾਬ ਬੰਦ ਨੂੰ ਪੂਰਨ ਸਮਰਥਨ 

ਸਾਰੇ ਬਜ਼ਾਰਾਂ ਦੀਆਂ ਦੁਕਾਨ ਤੇ ਕਾਰੋਬਾਰੀ ਅਦਾਰੇ ਪੂਰਨ ਰੂਪ ‘ਚ ਬੰਦ ਰਹੇ

Aug 21, 2026 02:59 PM

Punjab Bandh LIVE : ਜਗਰਾਓਂ ਅਤੇ ਰਾਏਕੋਟ 'ਚ ਕੌਮੀ ਇਨਸਾਫ਼ ਮੋਰਚੇ ਦੇ ਪੰਜਾਬ ਬੰਦ ਕਾਲ ਦਾ ਭਰਵਾਂ ਹੁੰਗਾਰਾ,ਬਾਜ਼ਾਰ ਅਤੇ ਸਰਕਾਰੀ ਸੰਸਥਾਵਾਂ ਰਹੀਆਂ ਬੰਦ


Aug 21, 2026 02:18 PM

Punjab Bandh ਵਿਚਾਲੇ BJP ਦਫ਼ਤਰ ਨੂੰ ਉਡਾਉਣ ਦੀ ਆਈ ਧਮਕੀ

Aug 21, 2026 02:17 PM

Punjab Bandh LIVE : ਪੰਜਾਬ ਬੰਦ ਦੌਰਾਨ ਕੌਮੀ ਇਨਸਾਫ਼ ਮੋਰਚੇ ਦਾ ਸਾਥ ਦੇਣ ਜੰਗਪੁਰਾ ਪਹੁੰਚੇ ਭਾਨਾ ਸਿੱਧੂ

Aug 21, 2026 02:10 PM

Punjab Bandh LIVE : Patiala 'ਚ Punjab Bandh ਦੌਰਾਨ ਮੋਰਚੇ ਵਾਲਿਆਂ ਨੇ ਘੇਰ ਲਈਆਂ ਬੱਸਾਂ

Aug 21, 2026 02:09 PM

Punjab Bandh ਦੌਰਾਨ ਹੰਗਾਮਾ, Amritsar ਦੇ Golden Gate 'ਤੇ ਪ੍ਰਦਰਸ਼ਨਕਾਰੀਆਂ ਤੇ Police ਵਿਚਕਾਰ ਤਕਰਾਰ

Aug 21, 2026 02:07 PM

Punjab Bandh LIVE : ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦਾ ਜੰਡਿਆਲਾ ਗੁਰੂ ਵਿਖੇ ਮਿਲਿਆ ਸੰਪੂਰਨ ਸਮਰਥਨ

ਜੰਡਿਆਲਾ ਗੁਰੂ ਵਿਖੇ ਮੈਡੀਕਲ ਸੇਵਾਵਾਂ ਨੂੰ ਛੱਡ ਕੇ ਸਾਰੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ

ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਵੱਖ ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸਮਰਥਨ

Aug 21, 2026 02:05 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਲੰਧਰ ਉੱਤਰੀ 'ਚ ਅਕਾਲੀ ਦਲ ਦਾ ਰੋਸ ਪ੍ਰਦਰਸ਼ਨ

Aug 21, 2026 01:27 PM

Punjab Bandh LIVE : Patiala 'ਚ Punjab Bandh ਦੌਰਾਨ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਉਣ ਪਹੁੰਚ ਗਏ ਸਿੰਘ,ਦੇਖੋ ਕੀ ਬਣਿਆ ਮਾਹੌਲ

Aug 21, 2026 01:26 PM

Punjab Bandh LIVE : ਮੁਹਾਲੀ ਦੀ Airport Raod ਵੀ ਬੰਦ ਮੌਕੇ 'ਤੇ ਦੇਖੋ ਕੀ ਬਣੇ ਹਾਲਾਤ

Aug 21, 2026 01:23 PM

ਬੰਦੀ ਸਿੰਘਾਂ ਦੀ ਰਿਹਾਈ ਲਈ ਅਨੋਖਾ ਪ੍ਰਦਰਸ਼ਨ ਬਣਿਆ ਚਰਚਾ

Punjab Bandh LIVE : ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅੱਜ 21 ਤਰੀਕ ਬੰਦ ਦੀ ਕਾਲ ਦਿੱਤੀ ਗਈ ਆ ਹਰ ਕੋਈ ਆਪਣੇ ਢੰਗ ਨਾਲ ਪ੍ਰਦਰਸ਼ਨ ਕਰਦਾ ਨਜ਼ਰ ਆ ਰਿਹਾ, ਉੱਥੇ ਇੱਕ ਅਨੋਖਾ ਪ੍ਰਦਰਸ਼ਨ ਦੇਖਿਆ ਗਿਆ, ਜਿੱਥੇ ਇੱਕ ਮੋਟਰਸਾਈਕਲ ਦੇ ਉੱਤੇ ਇੱਕ ਵਿਅਕਤੀ ਵੱਲੋਂ ਬੰਦੀ ਸਿੰਘ ਬਣਾ ਕੇ ਇੱਕ ਬੁੱਤ ਲਗਾਇਆ ਗਿਆ ਤੇ ਬੁੱਤ ਦੇ ਹੱਥ ਤੇ ਵਿੱਚ ਇੱਕ ਕਿਤਾਬ ਫੜਾਈ ਗਈ ਹੈ ਜਿਸ ਦੇ ਉੱਤੇ ਲਿਖਿਆ ਹੈ, ਬੰਦੀ ਸਿੰਘ ਰਿਹਾ ਕਰੋ ਤੇ ਪੰਜਾਬ ਨੂੰ ਬਚਾਓ ਸਾਈਨ ਹੈ। ਇਸ ਕਾਪੀ ਦੇ ਅੰਦਰ ਇਸ ਵਿਅਕਤੀ ਵੱਲੋਂ ਸਾਈਨ ਕਰਾਏ ਜਾਂਦੇ ਨੇ ਵੱਖ-ਵੱਖ ਥਾਵਾਂ ਤੇ ਅਸਲ ਦੇ ਵਿੱਚ ਇਸ ਬੁੱਤ ਦੇ ਜਰੀਏ ਇਹ ਵਿਅਕਤੀ ਇਹ ਮੈਸੇਜ ਦੇ ਰਿਹਾ ਕਿ ਬੰਦੀ ਸਿੰਘਾਂ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਹੈ, ਲੰਬੇ ਸਮੇਂ ਤੋਂ ਉਹ ਜੇਲਾਂ 'ਚ ਬੰਦ ਹਨ ਤੇ ਸਰਕਾਰਾਂ ਸੁਣਵਾਈ ਨਹੀਂ ਕਰ ਰਹੀਆਂ।


Aug 21, 2026 01:17 PM

Punjab Bandh ਦੌਰਾਨ ਸਿੱਖ ਨੌਜਵਾਨ ਦੀ ਪੁਲਿਸ ਨਾਲ ਤਿੱਖੀ ਬਹਿਸ

Aug 21, 2026 01:15 PM

ਅੰਮ੍ਰਿਤਸਰ 'ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਤਕਰਾਰ, ਪੁਲਿਸ ਨੇ 15 ਸਿੱਖ ਆਗੂਆਂ ਨੂੰ ਹਿਰਾਸਤ 'ਚ ਲਿਆ

Punjab Bandh LIVE : ਅੰਮ੍ਰਿਤਸਰ ਦੇ ਗੋਲਡਨ ਗੇਟ ’ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਅਤੇ ਪੁਲਿਸ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਮੌਕੇ ’ਤੇ ਹਾਲਾਤ ਤਣਾਅਪੂਰਨ ਬਣ ਗਏ।

ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀਆਂ ਵੱਲੋਂ ਗੋਲਡਨ ਗੇਟ ’ਤੇ ਆਵਾਜਾਈ ਰੋਕਣ ਦਾ ਯਤਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਕਰੀਬ 15 ਸਿੱਖ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਵਿੱਚ ਚਾਰ ਮਹਿਲਾਵਾਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਬਿਠਾ ਕੇ ਮੌਕੇ ਤੋਂ ਲਿਜਾਇਆ ਗਿਆ।

ਗੋਲਡਨ ਗੇਟ ’ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਸਿੱਖ ਆਗੂਆਂ ਦਾ ਕਹਿਣਾ ਸੀ ਕਿ ਬੰਦ ਦਾ ਸਮਾਂ ਦੁਪਹਿਰ 2 ਵਜੇ ਤੱਕ ਰੱਖਿਆ ਗਿਆ ਸੀ ਅਤੇ ਇਸ ਤੋਂ ਬਾਅਦ ਆਵਾਜਾਈ ਆਮ ਵਾਂਗ ਬਹਾਲ ਕਰਨ ਦੀ ਗੱਲ ਪੁਲਿਸ ਨੂੰ ਦੱਸੀ ਗਈ ਸੀ। ਹਾਲਾਂਕਿ, ਉਨ੍ਹਾਂ ਦੇ ਦਾਅਵੇ ਮੁਤਾਬਕ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਜਬਰੀ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਵਿੱਚ ਲੈ ਲਿਆ।

ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ।

Aug 21, 2026 01:13 PM

ਕੀਰਤਪੁਰ ਸਾਹਿਬ - ਰੋਪੜ ਮੁੱਖ ਮਾਰਗ 'ਤੇ ਬੈਠੇ ਸਿੱਖ

Aug 21, 2026 01:01 PM

Qaumi Insaaf Morcha ਦੇ ਸੱਦੇ 'ਤੇ ਅੱਜ Punjab Bandh, ਵੱਖ-ਵੱਖ ਸ਼ਹਿਰਾਂ ਦੇ ਦੇਖੋ ਮੌਕੇ ਦੇ ਹਾਲਾਤ

Aug 21, 2026 12:08 PM

ਹਰਿਆਣਾ 'ਚ ਵੀ ਪੰਜਾਬ ਦੇ ਬੰਦ ਦਾ ਅਸਰ

Punjab Bandh LIVE : ਅੱਜ ਪੰਜਾਬ ਪੂਰੀ ਤਰ੍ਹਾਂ ਬੰਦ ਹੈ ਜਿਸ ਕਾਰਨ ਇਸਦਾ ਪ੍ਰਭਾਵ ਹਰਿਆਣਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਤੋਂ ਕੋਈ ਵੀ ਬੱਸ ਪੰਜਾਬ ਵੱਲ ਨਹੀਂ ਜਾ ਰਹੀ, ਸਾਰੀਆਂ ਬੱਸਾਂ ਸਿਰਫ਼ ਅੰਬਾਲਾ ਵਿੱਚ ਹੀ ਖੜ੍ਹੀਆਂ ਹਨ। ਪੰਜਾਬ ਜਾਣ ਵਾਲੇ ਯਾਤਰੀ ਵੀ ਅੰਬਾਲਾ ਛਾਉਣੀ ਬੱਸ ਸਟੈਂਡ 'ਤੇ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਬੱਸ ਸਟੈਂਡ 'ਤੇ ਖੜ੍ਹੇ ਹਨ ਪਰ ਇੱਕ ਵੀ ਬੱਸ ਪੰਜਾਬ ਵੱਲ ਨਹੀਂ ਜਾ ਰਹੀ। ਜੇਕਰ ਅਸੀਂ ਸਟੇਸ਼ਨ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਕੁਝ ਹੀ ਬੱਸਾਂ ਪੰਜਾਬ ਭੇਜ ਰਹੇ ਹਨ।

Aug 21, 2026 12:01 PM

Punjab Bandh : Kharar Flyover 'ਤੇ ਦਫ਼ਤਰ ਜਾ ਰਿਹਾ ਬੰਦਾ ਹੋਇਆ ਤੱਤਾ

Aug 21, 2026 12:01 PM

ਤਰਨਤਾਰਨ 'ਚ ਪੂਰੀ ਤਰ੍ਹਾਂ ਬੰਦ

Aug 21, 2026 11:32 AM

ਸਿੱਖ ਜਥੇਬੰਦੀਆਂ ਨੇ ਸਮਾਣਾ-ਪਟਿਆਲਾ ਸੜਕ ਕੀਤੀ ਬੰਦ

Aug 21, 2026 11:30 AM

Qaumi Insaaf Morcha ਵੱਲੋਂ Punjab Bandh ਦੀ ਕਾਲ, ਦੋਖੇ ਵੱਖ-ਵੱਖ ਸ਼ਹਿਰਾਂ ਦੇ ਕੀ ਨੇ ਹਾਲਾਤ ?

Aug 21, 2026 11:30 AM

Punjab Bandh ਵਿਚਾਲੇ Patiala ਪਹੁੰਚੇ Jagtar Singh Hawara ਦੇ ਧਰਮੀ ਪਿਤਾ

Aug 21, 2026 11:29 AM

Punjab Bandh LIVE : ਲੁਧਿਆਣਾ ਦੇ ਬੱਸ ਅੱਡੇ ਦੇ ਬਾਹਰ ਸੜਕ ਤੇ ਆਟੋ ਖੜੇ ਕਰਕੇ ਜਾਮ ਕੀਤੀ ਸੜਕ, ਪੁਲਿਸ ਦੀ ਪ੍ਰਦਰਸ਼ਨਕਾਰੀਆਂ ਨਾਲ ਹੋਈ ਬਹਿਸ

Aug 21, 2026 11:27 AM

Punjab Bandh LIVE : ਫਰੀਦਕੋਟ 'ਚ ਬਾਜ਼ਾਰ ਰਹੇ ਬੰਦ, ਸਰਕਾਰੀ ਸਕੂਲ ਆਮ ਵਾਂਗ ਖੁੱਲ੍ਹੇ


Aug 21, 2026 11:24 AM

Punjab Bandh LIVE : ਨੂਰਪੁਰ ਬੇਦੀ ਵਿੱਚ ਜਥੇਬੰਦੀਆਂ ਵੱਲੋਂ ਦੁਕਾਨਾਂ ਬੰਦ ਕਰਵਾਈਆਂ, ਪੰਜਾਬ ਰੋਡਵੇਜ਼ ਦੀ ਬੱਸ ਨੂੰ ਵੀ ਰੋਕਿਆ

Aug 21, 2026 11:21 AM

ਸਮਰਾਲਾ 'ਚ ਬੰਦ ਦਾ ਪੂਰਾ ਸਮਰਥਨ

Punjab Bandh LIVE : ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੇ ਸਮਰਥਨ ਵਿੱਚ ਸਮਰਾਲਾ ਦੇ ਦੁਕਾਨਦਾਰ ਵੀ ਖੁੱਲ੍ਹ ਕੇ ਸਾਹਮਣੇ ਆਏ ਹਨ। ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਸਮਰਾਲਾ ਸ਼ਹਿਰ ਦੀਆਂ ਦੁਕਾਨਾਂ ਪੂਰਨ ਤੌਰ ’ਤੇ ਬੰਦ ਰੱਖੀਆਂ ਗਈਆਂ ਹਨ।

ਸਮਰਾਲਾ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਦੇ ਸ਼ਟਰ ਡਾਊਨ ਨਜ਼ਰ ਆ ਰਹੇ ਹਨ ਅਤੇ ਦੁਕਾਨਦਾਰਾਂ ਵੱਲੋਂ ਬੰਦ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ। ਇਸ ਦੌਰਾਨ ਸ਼ਹਿਰ ਵਿੱਚ ਬੰਦ ਦਾ ਸਾਫ਼ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਫਿਲਹਾਲ ਸਮਰਾਲਾ ਵਿੱਚ ਪੰਜਾਬ ਬੰਦ ਨੂੰ ਲੈ ਕੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ। ਪ੍ਰਿਤਪਾਲ ਸਿੰਘ ਡੀਐਸਪੀ ਸਮਰਾਲਾ ਨੇ ਦੱਸਿਆ ਕਿ ਸਮਰਾਲਾ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਦੁਕਾਨਦਾਰ ਭਾਈਚਾਰੇ ਵੱਲੋਂ ਅਤੇ ਹੋਰ ਜਥੇਬੰਦੀਆਂ ਵੱਲੋਂ ਸਹਿਯੋਗ ਦਿੰਦੇ ਹੋਏ ਪੂਰਨ ਤੌਰ ਤੇ ਸਮਰਾਲੇ ਨੂੰ ਬੰਦ ਰੱਖਿਆ ਗਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਚੱਪੇ ਚੱਪੇ ਤੇ ਨਜ਼ਰ ਰੱਖਣ ਲਈ ਅਤੇ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਲਈ 50 ਦੇ ਕਰੀਬ ਪੁਲਿਸ ਕਰਮੀ ਨੇ ਉਹ ਤੈਨਾਤ ਕੀਤੇ ਗਏ ਹਨ।

Aug 21, 2026 11:16 AM

'ਬੰਦੀ ਸਿੰਘ ਰਿਹਾਅ ਕਰੋ...', ਇਤਿਹਾਸਕ ਨਗਰੀ 'ਚ ਗੂੰਜੇ ਨਾਅਰੇ

Aug 21, 2026 11:14 AM

Punjab Bandh Live ਦੌਰਾਨ Jalandhar Delhi Highway ਰੋਕਣ ਨੂੰ ਲੈ ਕੇ ਰਾਹਗੀਰਾਂ ਦੀ ਬਹਿਸ

Aug 21, 2026 10:24 AM

Qaumi Insaaf Morcha ਵੱਲੋਂ Punjab Bandh ਦਾ ਸੱਦਾ,ਟਰੈਕਟਰ-ਟਰਾਲੀਆਂ ਲਾ ਕੇ ਸੜਕਾਂ ਕੀਤੀਆਂ ਬੰਦ! Punjabi News

Aug 21, 2026 10:20 AM

ਹਿਮਾਚਲ ਤੇ ਜੰਮੂ ਜਾਣ ਵਾਲੇ ਪ੍ਰੇਸ਼ਾਨ

Punjab Bandh LIVE : ਪੰਜਾਬ ਬੰਦ ਦਾ ਪਠਾਨਕੋਟ ਵਿੱਚ ਰਲਵਾਂ-ਮਿਲਵਾਂ ਪ੍ਰਭਾਵ ਪਿਆ। ਜਦੋਂ ਕਿ ਬਾਜ਼ਾਰ ਖੁੱਲ੍ਹੇ ਰਹੇ, ਬੱਸ ਸਟੈਂਡ ਤੋਂ ਬੱਸਾਂ ਨਹੀਂ ਰਵਾਨਾ ਹੋਈਆਂ, ਜਿਸ ਕਾਰਨ ਪਠਾਨਕੋਟ ਤੋਂ ਹਿਮਾਚਲ ਅਤੇ ਜੰਮੂ-ਕਸ਼ਮੀਰ ਜਾਣ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Aug 21, 2026 10:15 AM

Punjab Bandh LIVE : ਹੁਸ਼ਿਆਰਪੁਰ 'ਚ ਕੱਢਿਆ ਗਿਆ ਮਾਰਚ

ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੇ ਚਲਦਿਆਂ ਗੁਰਦਾਸਪੁਰ ਅੰਦਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਬਾਜ਼ਾਰਾਂ ਦੇ ਵਿੱਚ ਮਾਰਚ ਕੱਢਿਆ ਗਿਆ ਤੇ ਨਾਲ ਹੀ ਲੋਕਾਂ ਨੂੰ ਉਹਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਜਿੱਥੇ ਕੋਈ ਦੁਕਾਨ ਖੁੱਲੀਆਂ ਸਨ ਤਾਂ ਉਹਨਾਂ ਨੂੰ ਵੀ ਬੇਨਤੀ ਕਰਕੇ ਇਸ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਸਿੱਖ ਆਗੂਆਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਬੰਦ ਦੀ ਕਾਲ ਦਿੱਤੀ ਹੈ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਬੜੇ ਚਿਰ ਤੋਂ ਉਹ ਸਰਕਾਰਾਂ ਕੋਲ ਕਰ ਰਹੇ ਨੇ ਲੇਕਿਨ ਸਰਕਾਰਾਂ ਨਹੀਂ ਸੁਣਦੀਆਂ ਜਿਸ ਕਾਰਨ ਮਜਬੂਰੀ ਵੱਸ ਉਹਨਾਂ ਨੂੰ ਆਪਣਾ ਪ੍ਰੋਟੈਸਟ ਇਸ ਰੂਪ ਦੇ ਵਿੱਚ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਐਮਰਜਸੀ ਸੇਵਾਵਾਂ ਦੀ ਵੀ ਧਿਆਨ ਰੱਖ ਰਹੇ ਹਾਂ ਕਿ ਉਹ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਨਾ ਹੋਣ।

Aug 21, 2026 10:12 AM

ਕਿਸਾਨਾਂ ਨੇ ਸਵੇਰ ਹੁੰਦੇ ਹੀ ਰਾਹ ਕੀਤੇ ਬੰਦ,ਪੰਜਾਬ ਬੰਦ ਦਾ ਭੋਗਪੁਰ 'ਚ ਦੇਖੋ ਕਿੰਨਾ ਦਿਖ ਰਿਹਾ ਅਸਰ ?

Aug 21, 2026 10:12 AM

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ

Aug 21, 2026 10:00 AM

Punjab Bandh : ਘਰੋਂ ਨਿਕਲਣ ਤੋਂ ਪਹਿਲਾਂ ਧਿਆਨ ਦਿਓ, 7 ਘੰਟੇ ਲਈ ਪੰਜਾਬ ਬੰਦ

Aug 21, 2026 09:32 AM

ਬਰਨਾਲਾ 'ਚ ਪੂਰਨ ਬੰਦ

Punjab Bandh LIVE : ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਅੱਜ ਪੰਜਾਬ ਬੰਦ ਕੀਤਾ ਗਿਆ ਹੈ।

ਇਸ ਪੰਜਾਬ ਬੰਦ ਦਾ ਮੁੱਖ ਉਦੇਸ਼ ਉਨ੍ਹਾਂ ਕੈਦੀਆਂ ਦੀ ਰਿਹਾਈ ਨੂੰ ਯਕੀਨੀ ਬਣਾਉਣਾ ਹੈ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ।

ਪੰਜਾਬ ਬੰਦ ਦਾ ਪ੍ਰਭਾਵ ਬਰਨਾਲਾ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਵਸਨੀਕ ਅਤੇ ਦੁਕਾਨਦਾਰ ਪੂਰਾ ਸਮਰਥਨ ਦੇ ਰਹੇ ਹਨ।

ਇਸ ਪੰਜਾਬ ਬੰਦ ਦੇ ਸੱਦੇ ਦੇ ਜਵਾਬ ਵਿੱਚ, ਬਰਨਾਲਾ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ ਹਨ।

Aug 21, 2026 09:29 AM

Punjab Bandh LIVE : Punjab Bandh ਵਿਚਾਲੇ Patiala ਪਹੁੰਚੇ Jagtar Singh Hawara ਦੇ ਧਰਮੀ ਪਿਤਾ | Punjabi News

Aug 21, 2026 09:28 AM

Punjab Bandh:ਕਿਸਾਨਾਂ ਨੇ ਸਵੇਰ ਹੁੰਦੇ ਹੀ ਰਾਹ ਕੀਤੇ ਬੰਦ,ਪੰਜਾਬ ਬੰਦ ਦਾ ਭੋਗਪੁਰ 'ਚ ਦੇਖੋ ਕਿੰਨਾ ਦਿਖ ਰਿਹਾ ਅਸਰ ?

Aug 21, 2026 09:12 AM

ਮੋਗਾ 'ਚ ਪੂਰਨ ਬੰਦ, ਪੁਲਿਸ ਤੈਨਾਤ

Aug 21, 2026 09:11 AM

Punjab Bandh LIVE : ਪੰਜਾਬ ਬੰਦ ਦਾ ਮੁਕੰਮਲ ਅਸਰ ਜਲੰਧਰ ਦਿੱਲੀ ਹਾਈਵੇ ਹੋਇਆ ਬੰਦ ਦੇਖੋ ਰਿਪੋਰਟ

Aug 21, 2026 08:54 AM

Punjab Bandh LIVE : ਕੌਮੀ ਇਨਸਾਫ ਮੋਰਚੇ ਵੱਲੋਂ ਪਟਿਆਲਾ ਦੇ ਵਿੱਚ ਨਵਾਂ ਬੱਸ ਸਟੈਂਡ ਅਤੇ ਰਾਜਪੁਰਾ ਰੋਡ ਉੱਤੇ ਸਥਿਤ ਤਰੇੜੀ ਦੇ ਜੱਟਾ ਟੋਲ ਪਲਾਜ਼ਾ ਕਰਵਾਇਆ ਗਿਆ ਬੰਦ।


Aug 21, 2026 08:53 AM

ਵੇਖੋ ਪੰਜਾਬ ਬੰਦ ਦਾ ਅਸਰ ਕਿੰਨਾ, ਦੁਕਾਨਾਂ ਨੂੰ ਤਾਲੇ, ਬਾਜ਼ਾਰ ਖਾਲੀ

Aug 21, 2026 08:39 AM

Punjab Bandh LIVE : ਕੌਮੀ ਇਨਸਾਫ਼ ਮੋਰਚਾ ਦੀਆਂ ਕੀ ਹਨ 4 ਮੁੱਖ ਮੰਗਾਂ...

ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ: ਮੋਰਚਾ ਉਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਜੋ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹਨ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ।

ਜਗਤਾਰ ਸਿੰਘ ਹਵਾਰਾ ਲਈ ਪੈਰੋਲ: ਮਨੁੱਖੀ ਅਤੇ ਕਾਨੂੰਨੀ ਆਧਾਰ 'ਤੇ ਹਵਾਰਾ ਲਈ ਘੱਟੋ-ਘੱਟ 10 ਦਿਨਾਂ ਦੀ ਪੈਰੋਲ ਦੀ ਮੰਗ ਕਰਦਾ ਹੈ।

15 ਅਗਸਤ ਦੀ ਪੁਲਿਸ ਕਾਰਵਾਈ ਵਿਰੁੱਧ ਵਿਰੋਧ ਪ੍ਰਦਰਸ਼ਨ: ਚੰਡੀਗੜ੍ਹ-ਮੋਹਾਲੀ ਸਰਹੱਦ 'ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਵਿਰੁੱਧ ਵਿਰੋਧ ਪ੍ਰਦਰਸ਼ਨ।

ਨਜ਼ਰਬੰਦ ਲੋਕਾਂ ਦੀ ਰਿਹਾਈ: 15 ਅਗਸਤ ਦੀ ਕਾਰਵਾਈ ਦੌਰਾਨ ਨਜ਼ਰਬੰਦ ਲੋਕਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰਦਾ ਹੈ।

Aug 21, 2026 08:38 AM

Punjab Bandh LIVE : ਪੰਜਾਬ ਬੰਦ ਨੂੰ ਕਿਸ ਕਿਸ ਨੇ ਦਿੱਤਾ ਸਮਰਥਨ ?

ਇਸ ਬੰਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (ਵਾਰਿਸ ਪੰਜਾਬ ਦੇ), ਦਲ ਖਾਲਸਾ, ਹਵਾਰਾ ਕਮੇਟੀ ਦੇ ਨਾਲ-ਨਾਲ ਵੱਖ-ਵੱਖ ਪੰਥਕ ਸੰਗਠਨਾਂ ਅਤੇ ਕਿਸਾਨ-ਮਜ਼ਦੂਰ ਸੰਗਠਨਾਂ ਦਾ ਸਮਰਥਨ ਹੈ।

Aug 21, 2026 08:37 AM

Punjab Bandh LIVE : ਚੰਡੀਗੜ੍ਹ-ਮੁਹਾਲੀ ਸਰਹੱਦ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਦੇ ਨਾਲ-ਨਾਲ ਆਰਏਐਫ ਅਤੇ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਆਰਏਐਫ ਦੇ ਜਵਾਨਾਂ ਨੂੰ ਅੱਥਰੂ ਗੈਸ ਦੀਆਂ ਬੰਦੂਕਾਂ ਲੈ ਕੇ ਵੀ ਦੇਖਿਆ ਗਿਆ।

Aug 21, 2026 08:26 AM

Punjab Bandh LIVE : ਪੰਜਾਬ ਬੰਦ ਦਾ ਅਸਰ ਬਠਿੰਡਾ, ਫਰੀਦਕੋਟ ਅਤੇ ਕੋਟਕਪੂਰਾ ਵਿੱਚ ਪਿਆ, ਬਾਜ਼ਾਰ ਲਗਭਗ ਪੂਰੀ ਤਰ੍ਹਾਂ ਬੰਦ ਰਹੇ।

Aug 21, 2026 08:24 AM

Punjab Bandh LIVE : ਜਗਤਾਰ ਸਿੰਘ ਹਵਾਰਾ ਦੇ ਕੌਮੀ ਪਿਤਾ ਬਾਪੂ ਗੁਰਚਰਨ ਸਿੰਘ ਪਹੁੰਚੇ ਪਟਿਆਲਾ

Aug 21, 2026 08:18 AM

Punjab Bandh LIVE : ਪੰਜਾਬ ਬੰਦ ਦੀ ਕਾਲ ਦਾ ਸ੍ਰੀ ਮੁਕਤਸਰ ਸਾਹਿਬ ਵਿੱਚ ਅਸਰ

ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਬੰਦ ਦਾ ਅਸਰ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਕਈ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਨਜ਼ਰ ਆ ਰਹੀਆਂ ਹਨ।

ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਵਪਾਰ ਮੰਡਲ ਕਿਸਾਨ ਜਥੇਬੰਦੀਆਂ ਦੇ ਇਸ ਬੰਦ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰਾਂ ਵੱਲੋਂ ਗੰਭੀਰਤਾ ਨਾਲ ਵਿਚਾਰਦੇ ਹੋਏ ਹੱਲ ਕੀਤਾ ਜਾਣਾ ਚਾਹੀਦਾ ਹੈ।

Aug 21, 2026 08:17 AM

Punjab Bandh LIVE : ਪੰਜਾਬ ਬੰਦ ਦਾ ਖੰਨਾ ਵਿੱਚ ਪੂਰਾ ਪ੍ਰਭਾਵ ਪੈ ਰਿਹਾ ਹੈ, ਦੁਕਾਨਾਂ ਬੰਦ ਹਨ।


Aug 21, 2026 08:16 AM

Punjab Bandh LIVE : ਜਲੰਧਰ 'ਚ ਸਕੂਲਾਂ ਦੀ ਸਥਿਤੀ ਕੀ ?

ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਪੰਜਾਬ ਬੰਦ ਦੀ ਕਾਲ ਦਾ ਸਮਰਥਨ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਫਤਰ ਬੰਦ ਰੱਖ ਕੇ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਹੋਰ ਜਥੇਬੰਦੀਆਂ ਤੇ ਅੱਜ ਜਲੰਧਰ ਦੇ ਭੋਗਪੁਰ ਦੇ ਵਿੱਚ ਜਿੱਥੇ ਜਲੰਧਰ ਜੰਮੂ ਨੈਸ਼ਨਲ ਹਾਈਵੇ ਬੰਦ ਰੱਖ ਕੇ ਅਤੇ ਮਾਰਕੀਟ ਬੰਦ ਰੱਖ ਕੇ ਮਦਦ ਦੀ ਕਾਲ ਦਾ ਜੋ ਕੀਤਾ ਜਾ ਰਿਹਾ।

ਫਿਲਹਾਲ ਸਵੇਰ ਦੀ ਤਸਵੀਰ ਦੇਖ ਕੇ ਤੁਸੀਂ ਆ ਅੰਦਾਜ਼ਾ ਲਗਾ ਸਕਦੇ ਹੋ ਕਿ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਹਨ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਪ੍ਰੋਟੈਸਟ ਕੀਤਾ ਜਾਵੇਗਾ, ਜਿਸ ਨੂੰ ਚਲਦੇ ਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਆਗੂਆਂ ਵੱਲੋਂ ਬੰਦੀ ਸਿੰਘ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਅੱਜ 7 ਵਜੇ ਤੋਂ 2 ਵਜੇ ਤੱਕ ਮੁਕੰਮਲ ਤੌਰ ਤੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਤੇ ਵੱਡੇ ਪੱਧਰ ਤੇ ਇਸ ਦਾ ਸਮਰਥਨ ਵੀ ਕੀਤਾ ਜਾਵੇਗਾ।

ਜਲੰਧਰ ਦੇ ਨਾਲ ਸੰਬੰਧਿਤ ਕਾਫੀ ਪ੍ਰਾਈਵੇਟ ਸਕੂਲ ਅੱਜ ਬੰਦ ਹਨ ਪਰ ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਨਹੀਂ ਕੀਤੀ ਗਈ।

Aug 21, 2026 08:12 AM

Punjab Bandh LIVE : ਘਰੋਂ ਨਿਕਲਣ ਤੋਂ ਪਹਿਲਾਂ ਧਿਆਨ ਦਿਓ, ਅੱਜ ਪੰਜਾਬ ਬੰਦ,ਸੁਣੋ ਕੀ-ਕੀ ਰਹੇਗਾ ਖੁੱਲ੍ਹਾ ਤੇ ਕੀ-ਕੀ ਰਹੇਗਾ ਬੰਦ

Aug 21, 2026 08:10 AM

Punjab Bandh LIVE : ਘਰੋਂ ਨਿਕਲਣ ਤੋਂ ਪਹਿਲਾਂ ਧਿਆਨ ਦਿਓ, ਅੱਜ ਪੰਜਾਬ ਬੰਦ,ਸੁਣੋ ਕੀ-ਕੀ ਰਹੇਗਾ ਖੁੱਲ੍ਹਾ ਤੇ ਕੀ-ਕੀ ਰਹੇਗਾ ਬੰਦ

Punjab Band Live Updates : ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਸ਼ੁਕਰਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਆਵਾਜਾਈ ਬੰਦ ਰਹੇਗੀ ਅਤੇ ਐਮਰਜੈਂਸੀ ਸੇਵਾਵਾਂ ਬਹਾਲ ਰਹਿਣਗੀਆਂ। ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਮਿਲਿਆ ਸਮਰਥਨ

ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Adv Harjinder Singh Dhami) ਨੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ 2026 ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਪਹਿਲਾਂ ਤੋਂ ਨਿਰਧਾਰਤ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 21 ਅਗਸਤ ਦੀ ਥਾਂ 22 ਅਗਸਤ ਨੂੰ ਕਰਨ ਦਾ ਫੈਸਲਾ ਕੀਤਾ ਹੈ। 

ਕੀ ਕੁਝ ਰਹੇਗਾ ਬੰਦ ?

ਕੌਮੀ ਇਨਸਾਫ ਮੋਰਚੇ ਦੀ ਬੰਦ ਦੀ ਕਾਲ ਦੌਰਾਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਵੇਰ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਇਸ ਦੌਰਾਨ ਕੀ ਕੁਝ ਬੰਦ ਰਹੇਗਾ:-

ਟ੍ਰੇ੍ਨਾਂ ਵੀ ਹੋ ਸਕਦੀਆਂ ਹਨ ਬੰਦ

ਬਾਜ਼ਾਰ ਬੰਦ 

ਟਰਾਂਸਪੋਰਟ ਬੰਦ 

ਕੀ ਰਹੇਗਾ ਖੁੱਲ੍ਹਾ  ?

ਹਸਪਤਾਲ 

ਮੈਡੀਕਲ ਸਟੋਰ 

ਐਮਰਜੈਂਸੀ ਸੇਵਾਵਾਂ ਬਹਾਲ

ਵਿਆਹ , ਪੇਪਰ ਤੇ ਏਅਰਪੋਰਟ ਜਾਣ ਵਾਲੇ ਵਿਅਕਤੀ ਨੂੰ ਰਹੇਗੀ ਛੋਟ

ਨਾਲ ਹੀ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਤੋਂ ਜਬਰੀ ਕੁਝ ਵੀ ਬੰਦ ਨਹੀਂ ਕਰਵਾਇਆ ਜਾਵੇਗਾ। ਫਿਲਹਾਲ ਉਨ੍ਹਾਂ ਨੂੰ ਇਸ ਬੰਦ ਨੂੰ ਲੈ ਕੇ ਸੁਝਾਅ ਮਿਲ ਰਰੇ ਹਨ। ਆਗੂਆਂ ਨੇ ਇਹ ਵੀ ਦੱਸਿਆ ਕਿ ਟ੍ਰੇਨਾਂ ਨੂੰ ਬੰਦ ਕਰਨ ਦੇ ਲਈ ਸਰਕਾਰ ਤੋਂ ਅਪੀਲ ਕੀਤੀ ਗਈ ਹੈ ਪਰ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਨ੍ਹਾਂ ਵੱਲੋਂ ਟ੍ਰੇਨਾਂ ਦਾ ਵੀ ਜਾਮ ਕੀਤਾ ਜਾਵੇਗਾ। 

ਖਬਰ ਅਪਡੇਟ ਜਾਰੀ...

Related Post